ਕੋਲੰਬੋ- ਸ਼੍ਰੀਲੰਕਾ ਕ੍ਰਿਕਟ ਦੇ ਚੋਟੀ ਕ੍ਰਮ ਦੇ ਬੱਲੇਬਾਜ਼ ਭਾਨੁਕਾ ਰਾਜਪਕਸ਼ੇ 'ਤੇ ਖਿਡਾਰੀ ਇਕਰਾਰਨਾਮਾ ਦੇ ਉਲੰਘਣ ਦਾ ਦੋਸ਼ੀ ਪਾਏ ਜਾਣ 'ਤੇ ਕ੍ਰਿਕਟ ਦੇ ਸਾਰੇ ਸਵਰੂਪਾਂ 'ਚ ਖੇਡਣ 'ਤੇ ਇਕ ਸਾਲ ਦੀ ਪਾਬੰਦੀ ਲਗਾਈ ਹੈ। ਨਾਲ ਹੀ ਉਸ 'ਤੇ ਪੰਜ ਹਜ਼ਾਰ ਅਮਰੀਕੀ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਜਾਂਚ ਵਿਚ ਰਾਜਪਕਸ਼ੇ ਨੂੰ ਮੀਡੀਆ ਇੰਟਰਵਿਊ 'ਚ ਪੇਸ਼ ਹੋਣ ਦੇ ਦੌਰਾਨ 2019-20 ਦੇ ਲਈ ਸ਼੍ਰੀਲੰਕਾ ਦੇ ਰਾਸ਼ਟਰੀ ਖਿਡਾਰੀ ਇਕਰਾਰਨਾਮਾ ਦੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ।
ਇਹ ਖ਼ਬਰ ਪੜ੍ਹੋ- WIW v PAKW : ਸਟੇਫਨੀ ਨੇ ਰਚਿਆ ਇਤਿਹਾਸ, ਟੀ20 'ਚ ਹਾਸਲ ਕੀਤੀ ਇਹ ਉਪਲੱਬਧੀ
ਹਾਲਾਂਕਿ ਭਵਿੱਖ ਦੇ ਦੌਰਿਆਂ ਦੇ ਮੱਦੇਨਜ਼ਰ ਰਾਜਪਕਸ਼ੇ ਨੂੰ ਵਰਤਮਾਨ ਵਿਚ ਬਾਓ-ਬਬਲ ਦੇ ਤਹਿਤ ਕੋਲੰਬੋ 'ਚ ਟ੍ਰੇਨਿੰਗ ਕਰ ਰਹੀ 13 ਮੈਂਬਰੀ ਟੀਮ ਵਿਚ ਚੁਣਿਆ ਗਿਆ ਹੈ। ਰਾਸ਼ਟਰੀ ਚੋਣ ਦੇ ਲਈ ਜ਼ਰੂਰੀ ਸ਼ਰਤਾਂ 'ਚੋਂ ਇਕ ਫਿੱਟਨੈਸ ਟੈਸਟ ਪਾਸ ਕਰਨ ਤੋਂ ਬਾਅਦ ਰਾਜਪਕਸ਼ੇ ਸਹੀ ਹੋ ਗਏ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦੇ ਲਈ ਸੱਤ ਟੀ-20 ਮੈਚ ਖੇਡਣ ਵਾਲੇ ਰਾਜਪਕਸ਼ੇ ਨੇ ਆਖਰੀ ਵਾਰ ਭਾਰਤ ਵਿਰੁੱਧ 2020 'ਚ ਇੰਦੌਰ ਵਿਚ ਮੁਕਾਬਲਾ ਖੇਡਿਆ ਸੀ।
ਇਹ ਖ਼ਬਰ ਪੜ੍ਹੋ- ਲਾਹਿੜੀ ਆਖਰੀ ਦੌਰ 'ਚ 68 ਦੇ ਸਕੋਰ ਨਾਲ ਸਾਂਝੇਤੌਰ 'ਤੇ 52ਵੇਂ ਸਥਾਨ 'ਤੇ ਰਹੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਲਾਹਿੜੀ ਆਖਰੀ ਦੌਰ 'ਚ 68 ਦੇ ਸਕੋਰ ਨਾਲ ਸਾਂਝੇਤੌਰ 'ਤੇ 52ਵੇਂ ਸਥਾਨ 'ਤੇ ਰਹੇ
NEXT STORY