ਨਵੀਂ ਦਿੱਲੀ— ਲੰਬੇ ਸਮੇਂ ਤੋਂ ਬਿਹਤਰੀਨ ਜਿੱਤ ਦੀ ਉਮੀਦ ਲਗਾਈ ਸ਼੍ਰੀਲੰਕਾ ਕ੍ਰਿਕਟ ਟੀਮ ਨੂੰ ਆਖੀਰ ਉਹ ਜਿੱਤ ਮੀਰਪੁਰ ਦੇ ਸ਼ੇਰ-ਏ-ਬੰਗਲਾ ਸਟੇਡੀਅਮ 'ਚ ਮਿਲੀ। ਟੀਮ ਨੂੰ ਫਾਈਨਲ 'ਚ ਪਹੁੰਚਣ ਨਾਲ ਖੁਦ ਨੂੰ ਸਾਬਤ ਕਰਨ ਦੀ ਵੀ ਜਿੰਮੇਵਾਰੀ ਵੀ ਸੀ। ਲਗਾਤਾਰ ਹਾਰ ਤੋਂ ਬਾਅਦ ਅਲੋਚਕਾਂ ਦੀ ਨਜ਼ਰ 'ਚ ਖੜੀ ਸ਼੍ਰੀਲੰਕਾ ਟੀਮ ਨੂੰ ਹਾਲ 'ਚ ਮੁਕਾਬਲਾ ਜਿੱਤਣਾ ਹੀ ਸੀ ਅਤੇ ਟੀਮ ਨੇ ਇਸ ਤਰ੍ਹਾਂ ਹੀ ਕੀਤਾ। ਮੇਜਬਾਨ ਬੰਗਲਾਦੇਸ਼ ਨੂੰ 10 ਵਿਕਟਾਂ ਦੇ ਹਰਾ ਕੇ ਸ਼੍ਰੀਲੰਕਾ ਨੇ ਫਾਈਨਲ 'ਚ ਜਗ੍ਹਾ ਬਣਾ ਲਈ।
ਸੁਰੰਗਾ ਅਕਮਲ ਦੀ ਅਗੁਵਾਈ 'ਚ ਸ਼੍ਰੀਲੰਕਾਈ ਗੇਂਦਬਾਜ਼ਾਂ ਨੇ ਮੇਜਬਾਨ ਬੰਗਲਾਦੇਸ਼ ਕ੍ਰਮ ਨੂੰ ਤਹਿਸ ਨਹਿਸ ਕਰਦੇ ਹੋਏ ਪਾਰੀ 82 ਦੌੜਾਂ 'ਤੇ ਸਮੇਟ ਦਿੱਤੀ। ਬੰਗਲਾਦੇਸ਼ ਦੀ ਪਾਰੀ ਖਤਮ ਕਰਨ ਲਈ ਸ਼੍ਰੀਲੰਕਾ ਦੇ ਚਾਰ ਗੇਂਦਬਾਜ਼ਾਂ ਨੇ ਕੁਲ 24 ਓਵਰ ਖੇਡੇ। ਅਕਮਲ ਨੇ ਸੱਤ ਓਵਰ 'ਚ 21 ਦੌੜਾਂ ਦੇ ਕੇ 3 ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ। ਉਸ ਤੋਂ ਇਲਾਵਾ ਚਮੀਰਾ, ਪਰੇਰਾ ਅਤੇ ਸੈਂਦਕਨ ਨੇ 2-2 ਵਿਕਟਾਂ ਹਾਸਲ ਕੀਤੀਆਂ।
ਸ਼੍ਰੀਲੰਕਾ ਨੂੰ ਫਾਈਨਲ 'ਚ ਪਹੁੰਚਣ ਲਈ 83 ਦੌੜਾਂ ਦੀ ਜਰੂਰਤ ਸੀ ਅਤੇ ਉਸ ਨੇ ਬਿਨਾਂ ਕੋਈ ਵਿਕਟ ਗੁਆਏ ਸਿਰਫ 11.5 ਓਵਰ 'ਚ ਜਿੱਤ ਹਾਸਲ ਕਰ ਲਈ। ਟ੍ਰਾਈ ਸੀਰੀਜ਼ ਦਾ ਫਾਈਨਲ ਵੀ ਇਨਾਂ ਦੋਵੇਂ ਟੀਮਾਂ ਵਿਚਾਲੇ ਹੀ ਖੇਡਿਆ ਜਾਵੇਗਾ।
ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਤੀਜੇ ਓਵਰ ਨਾਲ ਖੇਡ ਬਦਲ ਗਿਆ। ਲਕਮਲ ਨੇ ਅਨੁਮਾਲ ਹੱਕ ਨੂੰ ਬਿਨਾਂ ਦੌੜਾਂ ਬਣਾਏ ਪਵੇਲੀਅਨ ਦੀ ਰਾਹ ਦਿਖਾਈ। ਦੋ ਓਵਰ ਬਾਅਦ ਟੀਮ ਦੀ ਉਮੀਦ ਸ਼ਾਕਿਬ ਰਨਆਊਟ ਹੋ ਗਿਅ। ਦੋ ਗੇਂਦਾਂ ਬਾਅਦ ਲਕਮਲ ਨੇ ਤਮੀਮ ਨੂੰ ਵੀ ਪਵੇਲੀਅਨ ਭੇਜ ਦਿੱਤਾ। ਪੰਜ ਓਵਰਾਂ ਤੋਂ ਬਾਅਦ ਟੀਮ ਦਾ ਸਕੋਰ 3 ਵਿਕਟਾਂ 'ਤੇ 16 ਦੌੜਾਂ ਸਨ। ਲਕਮਲ ਨੇ ਪਾਰੀ ਦੇ 11ਵੇਂ ਓਵਰ 'ਚ ਮਹਿਮਦੁੱਲਾ ਨੂੰ ਆਊਟ ਕਰ ਕੇ ਆਪਣੀ ਤੀਜੀ ਵਿਕਟ ਹਾਸਲ ਕੀਤੀ। ਇਸ ਤੋਂ ਬਾਅਦ ਪਾਰੀ ਚਮੀਰਾ ਅਤੇ ਪਰੇਰਾ ਨੇ ਸੰਭਾਲੀ ਅਤੇ 23ਵੇਂ ਓਵਰ ਤੱਕ ਟੀਮ ਦੀਆਂ 8 ਵਿਕਟਾਂ 80 ਦੌੜਾਂ 'ਤੇ ਡਿੱਗ ਗਈਆਂ।
ਸੈਂਦਕਨ ਨੇ 3 ਦੌੜਾਂ 'ਤੇ ਆਖਰੀ ਦੇ 2 ਵਿਕਟ ਹਾਸਲ ਕਰ ਕੇ ਬੰਗਲਾਦੇਸ਼ ਦਾ ਪੁਲ ਬੰਨ੍ਹ ਦਿੱਤਾ। ਬੰਗਲਾਦੇਸ਼ ਵਲੋਂ ਮੁਸ਼ਫਿਕੁਰ (26) ਅਤੇ ਸੱਬੀਰ ਰਹਿਮਾਨ (10) ਹੀ ਦਹਾਈ ਦਾ ਅੰਕੜਾ ਪਾਰ ਕਰ ਲਿਆ। 83 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਉਤਰੀ ਸ਼੍ਰੀਲੰਕਾ ਦੀ ਸਲਾਮੀ ਜੋੜੀ ਗੁਣਥਿਲਾਕਾ (ਅਜੇਤੂ 35) ਅਤੇ ਓਪੁਲ ਥਰੰਗਾ (ਅਜੇਤੂ 39) ਨੇ 11.5 ਓਵਰ ਤੋਂ ਬਾਅਦ ਟੀਮ ਨੂੰ ਫਾਈਨਲ 'ਚ ਪਹੁੰਚਾ ਦਿੱਤਾ।
ਜੋਨਟੀ ਰੋਡ੍ਰਸ ਦੀ ਬੇਟੀ ਨੇ ਧੋਨੀ ਨੂੰ ਦਿੱਤੇ ਅਫਰੀਕਾ 'ਚ ਖੇਡਣ ਦੇ ਟਿਪਸ
NEXT STORY