ਕੋਲੰਬੋ- ਭਾਰਤੀ ਟੀਮ ਸ਼੍ਰੀਲੰਕਾ ਵਿਰੁੱਧ ਮੰਗਲਵਾਰ ਨੂੰ ਇੱਥੇ ਦੂਜੇ ਮੈਚ ਵਿਚ ਜਿੱਤ ਦੇ ਨਾਲ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਕ੍ਰਿਕਟ ਸੀਰੀਜ਼ ਆਪਣੇ ਨਾਂ ਕਰਨ ਦੇ ਇਰਾਦੇ ਨਾਲ ਉਤਰੇਗੀ ਤਾਂ ਉਸ ਨੂੰ ਉਮੀਦ ਹੋਵੇਗੀ ਕਿ ਸੰਜੂ ਸੈਮਸਨ ਆਪਣੀ ਪ੍ਰਤਿਭਾ 'ਤੇ ਖਰਾ ਉਤਰ ਕੇ ਆਪਣੇ ਪ੍ਰਦਰਸ਼ਨ ਵਿਚ ਨਿਰੰਤਰਤਾ ਲਿਆ ਸਕੇਗਾ। ਸ਼੍ਰੀਲੰਕਾ ਨੂੰ ਪਹਿਲੇ ਮੁਕਾਬਲੇ ਵਿਚ 38 ਦੌੜਾਂ ਨਾਲ ਹਰਾਉਣ ਤੋਂ ਬਾਅਦ ਭਾਰਤ ਦੇ ਜੇਤੂ ਸੰਯੋਜਨ ਵਿਚ ਬਦਲਾਅ ਕਰਨ ਦੀ ਸੰਭਾਵਨਾ ਨਹੀਂ ਹੈ। ਟੀਮ ਮੈਨੇਜਮੈਂਟ ਹਾਲਾਂਕਿ ਜੇਕਰ ਬ੍ਰਿਟੇਨ ਵਿਚ ਟੈਸਟ ਦੌਰੇ ਦੇ ਲਈ ਚੁਣੇ ਗਏ ਪ੍ਰਿਥਵੀ ਸ਼ਾਹ ਸੂਰਯਕੁਮਾਰ ਯਾਦਵ ਨੂੰ ਆਰਾਮ ਦੇਣ ਦਾ ਫੈਸਲਾ ਕਰਦੀ ਹੈ ਤਾਂ ਟੀਮ ਵਿਚ ਬਦਲਾਅ ਹੋ ਸਕਦਾ ਹੈ। ਯੋਜਨਾ ਵਿਚ ਬਦਲਾਅ ਹੋਣ ਦੀ ਸਥਿਤੀ ਵਿਚ ਖਰਾਬ ਫਾਰਮ ਹੋਣ ਦੀ ਸਥਿਤੀ ਵਿਚ ਖਰਾਬ ਫਾਰਮ ਨਾਲ ਜੂਝ ਰਹੇ ਮਨੀਸ਼ ਪਾਂਡੇ 'ਤੇ ਦੇਵਦੱਤ ਪੱਡੀਕਲ ਜਾਂ ਰਿਤੂਰਾਜ ਗਾਇਕਵਾੜ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਟੀਮ ਨੇ ਟੀ20 'ਚ ਆਇਰਲੈਂਡ ਦਾ ਕੀਤਾ ਸਫਾਇਆ, 3-0 ਨਾਲ ਜਿੱਤੀ ਸੀਰੀਜ਼
ਮੰਗਲਵਾਰ ਨੂੰ ਨਜ਼ਰਾਂ ਸੈਮਸਨ 'ਤੇ ਹੋਣਗੀਆਂ, ਜਿਸ ਤੋਂ ਬਹੁਤ ਉਮੀਦਾ ਹਨ ਪਰ ਉਸ ਨੂੰ ਜਦੋਂ ਵੀ ਭਾਰਤੀ ਜਰਸੀ ਵਿਚ ਖੇਡਣ ਦਾ ਮੌਕਾ ਮਿਲਿਆ ਤਾਂ ਉਹ ਇਨ੍ਹਾਂ ਉਮੀਦਾਂ 'ਤੇ ਖਰਾ ਉਤਰਨ ਵਿਚ ਅਸਫਲ ਰਿਹਾ ਹੈ। ਸੈਮਸਨ ਨੂੰ ਚੋਟੀਕ੍ਰਮ ਵਿਚ ਬੱਲੇਬਾਜ਼ੀ ਦੇ ਲੋੜੀਂਦੇ ਮੌਕੇ ਮਿਲੇ ਪਰ ਇਸਦੇ ਬਾਵਜੂਦ ਉਹ 8 ਮੈਚਾਂ ਵਿਚ 13.75 ਦੀ ਔਸਤ ਨਾਲ ਹੀ ਦੌੜਾਂ ਬਣਾ ਸਕਿਆ। ਸਾਹਮਣੇ ਆ ਰਹੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਦੇਖਦੇ ਹੋਏ ਸੈਮਸਨ ਦਾ ਰਸਤਾ ਇਸ ਪ੍ਰਦਰਸ਼ਨ ਦੇ ਨਾਲ ਆਸਾਨ ਨਹੀਂ ਹੋਣਾ ਵਾਲਾ। ਪ੍ਰਦਰਸ਼ਨ ਦੇ ਆਧਾਰ 'ਤੇ ਰਿਸ਼ਭ ਪੰਤ ਨੇ ਸੈਮਸਨ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ ਜਦਕਿ ਇਸ਼ਾਨ ਕਿਸ਼ਨ ਨੇ ਵੀ ਸੀਮਤ ਮੌਕੇ ਮਿਲਣ 'ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਸੀਮਤ ਓਵਰਾਂ ਦੀ ਕ੍ਰਿਕਟ ਵਿਚ ਲੋਕੇਸ਼ ਰਾਹੁਲ ਵੀ ਵਿਕਟਕੀਪਰ ਦੇ ਰੂਪ ਵਿਚ ਬਦਲ ਹੈ ਤੇ ਅਜਿਹੇ ਵਿਚ ਸੈਮਸਨ ਕੋਲ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕਰਨ ਲਈ ਵਧੇਰੇ ਸਮਾਂ ਨਹੀਂ ਹੈ।
ਇਹ ਖ਼ਬਰ ਪੜ੍ਹੋ- ਟੋਕੀਓ 'ਚ ਚਾਂਦੀ ਤਮਗਾ ਜਿੱਤਣ ਵਾਲੀ ਚਾਨੂ ਨੂੰ ਮਣੀਪੁਰ ਸਰਕਾਰ ਨੇ ਬਣਾਇਆ ASP
ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਡਾਇਰੈਕਟਰ ਰਾਹੁਲ ਦ੍ਰਾਵਿੜ ਨੂੰ ਵੀ ਸੈਮਸਨ ਤੋਂ ਕਾਫੀ ਉਮੀਦਾਂ ਹਨ ਅਤੇ ਜੇਕਰ ਉਹ ਅਗਲੇ ਦੋ ਮੈਚਾਂ ਵਿਚ ਵੱਡਾ ਸਕੋਰ ਬਣਾਉਣ ਵਿਚ ਅਸਫਲ ਰਹਿੰਦਾ ਹੈ ਤਾਂ ਇਹ ਸੀਰੀਜ਼ ਉਸਦੇ ਲਈ ਆਖਰੀ ਮੌਕਾ ਸਾਬਤ ਹੋ ਸਕਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
Tokyo Olympic : ਭਾਰਤੀ ਮਹਿਲਾ ਹਾਕੀ ਟੀਮ ਜਰਮਨੀ ਤੋਂ ਹਾਰੀ
NEXT STORY