ਗਾਲੇ- ਕਪਤਾਨ ਦਿਮੁਥ ਕਰਣਾਰਤਨੇ (ਅਜੇਤੂ 132) ਦੇ ਸ਼ਾਨਦਾਰ ਸੈਂਕੜੇ ਨਾਲ ਸ਼੍ਰੀਲੰਕਾ ਨੇ ਵੈਸਟਇੰਡੀਜ਼ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਐਤਵਾਰ ਨੂੰ 88 ਓਵਰਾਂ ਵਿਚ 3 ਵਿਕਟਾਂ 'ਤੇ 267 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ ਹੈ। ਕਰੁਣਾਰਤਨੇ ਨੇ ਆਪਣੇ ਕਰੀਅਰ ਵਿਚ 73ਵੇਂ ਟੈਸਟ ਵਿਚ ਆਪਣਾ 13ਵਾਂ ਸੈਂਕੜਾ ਲਗਾਇਆ।
ਇਹ ਖ਼ਬਰ ਪੜ੍ਹੋ- SL v WI : ਡੈਬਿਊ ਮੈਚ 'ਚ ਵਿੰਡੀਜ਼ ਖਿਡਾਰੀ ਦੇ ਸਿਰ 'ਚ ਲੱਗੀ ਸੱਟ, ਹਸਪਤਾਲ 'ਚ ਦਾਖਲ
ਕਰੁਣਾਰਤਨੇ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਦਿਨ ਦੀ ਖੇਡ ਖਤਮ ਹੋਣ ਤੱਕ 265 ਗੇਂਦਾਂ ਵਿਚ 13 ਚੌਕਿਆਂ ਦੀ ਮਦਦ ਨਾਲ 132 ਦੌੜਾਂ ਬਣਾ ਕੇ ਕ੍ਰੀਜ਼ 'ਤੇ ਟਿਕਿਆ ਹੋਇਆ ਹੈ। ਕਰੁਣਾਰਤਨੇ ਨੇ ਪਥੁਨ ਨਿਸ਼ਾਂਕਾ (56) ਦੇ ਨਾਲ ਓਪਨਿੰਗ ਸਾਂਝੇਦਾਰੀ ਵਿਚ 139 ਦੌੜਾਂ ਜੋੜੀਆਂ। ਉਸ ਨੇ ਧਨੰਜਯ ਡਿਸਿਲਵਾ (ਅਜੇਤੂ 56 ਦੌੜਾਂ) ਦੇ ਨਾਲ ਚੌਥੀ ਵਿਕਟ ਦੀ ਅਜੇਤੂ ਸਾਂਝੇਦਾਰੀ ਵਿਚ 97 ਦੌੜਾਂ ਜੋੜ ਦਿੱਤੀਆਂ। ਨਿਸ਼ਾਂਕਾ ਨੇ 140 ਗੇਂਦਾਂ 'ਤੇ ਆਪਣਾ ਅਰਧ ਸੈਂਕੜੇ ਵਿਚ 7 ਚੌਕੇ ਲਗਾਏ। ਡਿਸਿਲਵਾ ਨੇ 77 ਗੇਂਦਾਂ 'ਤੇ ਅਜੇਤੂ 56 ਦੌੜਾਂ 'ਚ ਪੰਜ ਚੌਕੇ ਲਗਾਏ। ਵੈਸਟਇੰਡੀਜ਼ ਨੂੰ ਪਹਿਲੀ ਸਫਲਤਾ 50ਵੇਂ ਓਵਰ 'ਚ ਮਿਲੀ, ਸ਼ੈਨਨ ਗ੍ਰੈਬ੍ਰਿਅਲ ਨੇ 56 ਦੌੜਾਂ 'ਤੇ ਇਕ ਵਿਕਟ ਹਾਸਲ ਕੀਤਾ ਤੇ ਰੋਸਟਰ ਚੇਸ ਨੇ 42 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਭਾਰਤ-ਨਿਊਜ਼ੀਲੈਂਡ ਮੈਚ ਤੋਂ ਪਹਿਲਾਂ ਪੁਲਸ ਨੇ 11 ਲੋਕਾਂ ਨੂੰ ਕੀਤਾ ਗ੍ਰਿਫਤਾਰ, ਮੈਦਾਨ 'ਤੇ ਵਧਾਈ ਗਈ ਸੁਰੱਖਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦਾ ਯੋਗਦਾਨ ਮਹੱਤਵਪੂਰਨ ਹੁੰਦਾ ਹੈ : ਰੋਹਿਤ ਸ਼ਰਮਾ
NEXT STORY