ਸਪੋਰਟਸ ਡੈਸਕ- ਵੈਸਟਇੰਡੀਜ਼ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਵਿੱਚ ਕੁਲਦੀਪ ਯਾਦਵ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਉਥੇ ਹੀ ਵੈਸਟਇੰਡੀਜ਼ ਦੌਰੇ ਤੋਂ ਪਹਿਲਾਂ ਭਾਰਤ ਦੇ ਸਟਾਰ ਸਪਿਨਰ ਕੁਲਦੀਪ ਯਾਦਵ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਖਿਡਾਰੀ ਬਾਬਾ ਬਾਗੇਸ਼ਵਰ ਦਾ ਆਸ਼ੀਰਵਾਦ ਲੈਂਦਾ ਨਜ਼ਰ ਆਇਆ।
ਇਹ ਵੀ ਪੜ੍ਹੋ: ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ, 3 ਬੱਚਿਆਂ ਸਮੇਤ 16 ਲੋਕਾਂ ਦੀ ਮੌਤ

ਤਸਵੀਰਾਂ 'ਚ ਕੁਲਦੀਪ ਧੀਰੇਂਦਰ ਸ਼ਾਸਤਰੀ ਦੇ ਪੈਰਾਂ ਵਿਚ ਹੱਥ ਜੋੜ ਕੇ ਬੈਠਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਕੁਲਦੀਪ ਆਪਣੇ ਜਨਮ ਦਿਨ 'ਤੇ ਬਾਬਾ ਬਾਗੇਸ਼ਵਰ ਧਾਮ ਗਿਆ ਸੀ। ਕੁਲਦੀਪ ਯਾਦਵ ਭਗਵਾਨ ਵਿਚ ਕਾਫ਼ੀ ਆਸਥਾ ਰੱਖਦਾ ਹੈ। ਇਸ ਤੋਂ ਪਹਿਲਾਂ ਵੀ ਉਸ ਨੂੰ ਕਈ ਵਾਰ ਮੰਦਰਾਂ 'ਚ ਜਾਂਦੇ ਦੇਖਿਆ ਗਿਆ ਹੈ, ਜਿਸ ਬਾਰੇ ਉਹ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੰਦਾ ਰਹਿੰਦਾ ਹਾ।
ਇਹ ਵੀ ਪੜ੍ਹੋ: ਸੜਕ ਤੋਂ ਫਿਸਲ ਕੇ 75 ਫੁੱਟ ਡੂੰਘੀ ਖੱਡ 'ਚ ਡਿੱਗੀ ਬੱਸ, 27 ਯਾਤਰੀਆਂ ਦੀ ਦਰਦਨਾਕ ਮੌਤ

ਦੱਸਣਯੋਗ ਹੈ ਕਿ ਕੁਲਦੀਪ ਯਾਦਵ ਟੀਮ ਇੰਡੀਆ ਦੇ ਅਜਿਹੇ ਖਿਡਾਰੀ ਹਨ ਜੋ ਅੰਦਰ-ਬਾਹਰ ਹੁੰਦੇ ਰਹਿੰਦੇ ਹਨ। ਉਸ ਨੇ ਹਾਲ ਹੀ ਵਿਚ ਆਈ.ਪੀ.ਐੱਲ. 2023 ਵਿੱਚ ਦਿੱਲੀ ਕੈਪੀਟਲਜ਼ ਲਈ ਚੰਗੀ ਗੇਂਦਬਾਜ਼ੀ ਕਰਦੇ ਹੋਏ ਟੀਮ ਵਿੱਚ ਵਾਪਸੀ ਕੀਤੀ ਹੈ। ਦੂਜੇ ਪਾਸੇ ਕੁਲਦੀਪ ਯਾਦਵ ਨੇ ਭਾਰਤ ਲਈ ਹੁਣ ਤੱਕ 8 ਟੈਸਟ ਮੈਚ ਖੇਡੇ ਹਨ ਜਿਸ 'ਚ ਉਸ ਨੇ 34 ਵਿਕਟਾਂ ਲਈਆਂ ਹਨ। ਉਸ ਨੇ 81 ਵਨਡੇ ਮੈਚ ਖੇਡਦੇ ਹੋਏ 134 ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ: ਬ੍ਰਿਟੇਨ 'ਚ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਹੋਈ ਉਮਰ ਕੈਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਟੀਮ ਤੇ ਆਰ. ਅਸ਼ਵਿਨ ਟੈਸਟ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ
NEXT STORY