ਸਿਡਨੀ- ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ, ਤਜਰਬੇਕਾਰ ਸਪਿਨਰ ਨਾਥਨ ਲਿਓਨ ਤੇ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਦੱਖਣੀ ਅਫਰੀਕਾ ਤੇ ਭਾਰਤ ਵਿਰੁੱਧ ਆਗਾਮੀ ਟੀ-20 ਸੀਰੀਜ਼ ਲਈ ਆਸਟਰੇਲੀਆਈ ਕ੍ਰਿਕਟ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ।
ਭਾਰਤ ਵਿਰੁੱਧ ਘਰੇਲੂ ਟੈਸਟ ਸੀਰੀਜ਼ ਨੂੰ ਧਿਆਨ ਵਿਚ ਰੱਖਦਿਆਂ ਸੀਨੀਅਰ ਖਿਡਾਰੀਆਂ ਨੂੰ ਵੀਰਵਾਰ ਨੂੰ ਐਲਾਨ ਆਸਟਰੇਲੀਆਈ ਟੀ-20 ਟੀਮ 'ਚੋਂ ਬਾਹਰ ਕੀਤਾ ਗਿਆ ਹੈ। ਟੀਮ ਦੇ ਕੋਚ ਜਸਟਿਨ ਲੈਂਗਰ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਖਿਡਾਰੀਆਂ ਤੇ ਪੀਟਰ ਸਿਡਲ ਨੂੰ ਟੀ-20 'ਚੋਂ ਬਾਹਰ ਰੱਖਿਆ ਗਿਆ ਹੈ ਤੇ ਭਾਰਤ ਵਿਰੁੱਧ ਆਗਾਮੀ ਚਾਰ ਟੈਸਟਾਂ ਦੀ ਸੀਰੀਜ਼ ਅਤੇ ਸ਼੍ਰੀਲੰਕਾ ਵਿਰੁੱਧ ਟੈਸਟ ਸੀਰੀਜ਼ ਦੇ ਮੱਦੇਨਜ਼ਰ ਫਿਲਹਾਲ ਚੰਗਾ ਹੋਵੇਗਾ ਕਿ ਇਹ ਸ਼ੈਫੀਲਡ ਸ਼ੀਲਡ ਕ੍ਰਿਕਟ ਖੇਡਣ।
ਸਟਾਰਕ, ਲਿਓਨ ਤੇ ਮਾਰਸ਼ ਦੀ ਗੈਰ-ਹਾਜ਼ਰੀ ਵਿਚ ਮਾਰਕਸ ਸਟੋਇੰਸ ਤੇ ਜੇਸਨ ਬਹਿਰਦੀਨ ਕੋਲ 13 ਮੈਂਬਰੀ ਟੀਮ ਵਿਚ ਖੁਦ ਨੂੰ ਸਾਬਤ ਕਰਨ ਦਾ ਮੌਕਾ ਹੋਵੇਗਾ। ਆਸਟਰੇਲੀਆ ਨੂੰ ਦੱਖਣੀ ਅਫਰੀਕਾ ਨਾਲ ਇਕ ਤੇ ਭਾਰਤ ਵਿਰੁੱਧ ਤਿੰਨ ਟੀ-20 ਮੈਚ ਖੇਡਣੇ ਹਨ।
ਟੀਮ ਇਸ ਤਰ੍ਹਾਂ ਹੈ : ਆਰੋਨ ਫਿੰਚ (ਕਪਤਾਨ), ਐਲਕਸ ਕਾਰੀ, ਐਸ਼ਟਨ ਐਗਰ, ਜੇਸਨ ਬੇਹੇਰੇਨਡ੍ਰਾਫ, ਨਾਥਨ ਕਾਲਟਰ ਨਾਇਲ, ਕ੍ਰਿਸ ਲਿਨ, ਗਲੇਨ ਮੈਕਸਵੈੱਲ, ਬੇਨ ਮੈਕਡੇਰਮੋਟ, ਡੀ. ਆਰਸੀ ਸ਼ਾਰਟ, ਬਿਲੀ ਸਟੇਨਲੇਕ, ਮਾਰਕਸ ਸਟੋਇੰਸ, ਐਂਡ੍ਰਿਊ ਟਾਈ ਤੇ ਐਡਮ ਜ਼ਾਂਪਾ।
ਬੋਲਟ ਦੀ ਹੈਟ੍ਰਿਕ, ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 47 ਦੌੜਾਂ ਨਾਲ ਹਰਾਇਆ
NEXT STORY