ਮੈਲਬੋਰਨ- ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੱਖਣੀ ਅਫਰੀਕਾ ਵਿਰੁੱਧ ਆਖਰੀ ਵਨ ਡੇ ਵਿਚ ਨਹੀਂ ਖੇਡ ਸਕੇਗਾ ਕਿਉਂਕਿ ਉਹ ਐਤਵਾਰ ਨੂੰ ਭਾਰਤ ਵਿਰੁੱਧ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਫਾਈਨਲ ਵਿਚ ਆਪਣੀ ਪਤਨੀ ਐਲਿਸਾ ਹੀਲੀ ਨੂੰ ਖੇਡਦੇ ਹੋਏ ਦੇਖਣ ਲਈ ਇੱਥੇ ਪਹੁੰਚ ਜਾਵੇਗਾ। ਵਿਕਟਕੀਪਰ ਬੱਲੇਬਾਜ਼ ਹੀਲੀ ਉਸ ਆਸਟਰੇਲੀਆਈ ਟੀਮ ਦਾ ਹਿੱਸਾ ਹੈ, ਜਿਹੜੀ ਐੱਮ. ਸੀ. ਜੀ. 'ਤੇ ਫਾਰਮ ਵਿਚ ਚੱਲ ਰਹੀ ਭਾਰਤੀ ਟੀਮ ਨਾਲ ਭਿੜੇਗੀ। ਚਾਰ ਵਾਰ ਦੀ ਚੈਂਪੀਅਨ ਆਸਟਰੇਲੀਆਈ ਟੀਮ ਆਪਣੇ ਖਿਤਾਬ ਦਾ ਬਚਾਅ ਕਰਨ ਦੀ ਕੋਸ਼ਿਸ਼ ਵਿਚ ਹੈ। ਸਟਾਰਕ ਹੀਲੀ ਦਾ ਉਤਸ਼ਾਹ ਵਧਾਏਗਾ ਅਤੇ ਉਹ ਸ਼ਨੀਵਾਰ ਨੂੰ ਮੈਲਬੋਰਨ ਵਿਚ ਪੋਚੇਫਸਟੂਮ ਵਿਚ ਖੇਡੇ ਜਾਣ ਵਾਲੇ ਤੀਜੇ ਤੇ ਆਖਰੀ ਵਨ ਡੇ ਵਿਚ ਨਹੀਂ ਖੇਡੇਗਾ।
ਆਸਟਰੇਲੀਆ ਪੁਰਸ਼ ਟੀਮ ਦੇ ਕੋਚ ਜਸਟਿਨ ਲੈਂਗਰ ਨੇ ਕਿਹਾ, ''ਜ਼ਿੰਦਗੀ ਵਿਚ ਅਜਿਹੇ ਮੌਕੇ ਬਹੁਤ ਘੱਟ ਮਿਲਦੇ ਹਨ ਤੇ ਮਿਸ਼ੇਲ ਲਈ ਇਹ ਸ਼ਾਨਦਾਰ ਮੌਕਾ ਹੋਵੇਗਾ, ਇਸ ਲਈ ਅਸੀਂ ਉਸ ਨੂੰ ਘਰ ਭੇਜਣ ਤੋਂ ਖੁਸ਼ ਹਾਂ ਕਿਉਂਕਿ ਉਹ ਆਪਣੀ ਪਤਨੀ ਦਾ ਉਤਸ਼ਾਹ ਵਧਾਉਣ ਜਾ ਰਿਹਾ ਹੈ।''
IPL ਇਤਿਹਾਸ : ਇਨ੍ਹਾਂ ਟੀਮਾਂ ਦੇ ਨਾਂ ਹੈ ਇਕ ਪਾਰੀ 'ਚ ਸਭ ਤੋਂ ਘੱਟ ਦੌੜਾਂ ਬਣਾਉਣ ਦਾ ਰਿਕਾਰਡ, ਦੇਖੋ ਅੰਕੜੇ
NEXT STORY