ਸ਼ਾਰਜਾਹ : ਬਹਿਰੀਨ ਦੇ ਹੱਥੋਂ 0-1 ਨਾਲ ਹਾਰ ਤੋਂ ਬਾਅਦ ਭਾਰਤ ਦੇ ਏਸ਼ੀਅਨ ਕੱਪ ਤੋਂ ਬਾਹਰ ਹੋਣ ਦੇ ਨਾਲ ਹੀ ਭਾਰਤੀ ਫੁੱਟਬਾਲ ਦੇ ਮੁੱਖ ਕੋਚ ਸਟੀਫਨ ਕੋਂਸਟੇਨਟਾਈਨ ਨੇ ਕੋਚ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਖਿਲ ਭਾਰਤੀ ਫੁੱਟਬਾਲ ਮਹਾਸੰਘ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਿਹਾ ਗਿਆ, ''ਸਟੀਫਨ ਕੋਂਸਟੇਨਟਾਈਨ ਨੇ ਭਾਰਤੀ ਫੁੱਟਬਾਲ ਦੇ ਮੁੱਖ ਕੋਚ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਾਨੂੰ ਉਨ੍ਹਾਂ ਵਲੋਂ ਕੋਈ ਅਧਿਕਾਰਤ ਚਿੱਠੀ ਨਹੀਂ ਮਿਲੀ ਪਰ ਅਸੀਂ ਉਨ੍ਹਾਂ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ। ਭਾਰਤੀ ਫੁੱਟਬਾਲ ਵਿਚ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ। ਕੁਸ਼ਾਲ ਦਾਸ, ਜਰਨਲ ਸਕੱਤਰ ਏ. ਆਈ. ਐੱਫ. ਐੱਫ.।''

ਉਨ੍ਹਾਂ ਦਾ ਕਰਾਰ 31 ਜਨਵਰੀ ਨੂੰ ਖਤਮ ਹੋਣਾ ਸੀ। ਕੋਂਸਟੇਨਟਾਈਨ ਨੇ ਭਾਰਤ ਦੇ ਏਸ਼ੀਅਨ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਇਹ ਫੈਸਲਾ ਲਿਆ। ਭਾਰਤ ਗਰੁਪ-ਏ ਦੇ ਆਖਰੀ ਮੈਚ ਵਿਚ 90 ਮਿੰਟ ਤੱਕ ਗੋਲ ਰਹਿਤ ਬਰਾਬਰੀ ਤੱਕ ਸੀ ਅਤੇ ਪਹਿਲੀ ਵਾਰ ਨਾਕਆਊਟ ਵਿਚ ਜਗ੍ਹਾ ਬਣਾਉਣ ਦੇ ਨੇੜੇ ਸੀ ਪਰ ਬਹਿਰੀਨ ਨੇ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਮੈਚ ਜਿੱਤ ਲਿਆ। ਕੋਂਸਟੇਨਟਾਈਨ ਨੇ 2015 ਵਿਚ ਮੁੱਖ ਕੋਚ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੇ ਕਾਰਜਕਾਲ ਨੂੰ 2 ਵਾਰ ਇਕ ਸਾਲ ਲਈ ਵਧਾਇਆ ਗਿਆ। ਉਹ 2002 ਤੋਂ 2005 ਤੱਕ ਵੀ ਭਾਰਤ ਦੇ ਕੋਚ ਰਹੇ ਸਨ।
ਚੇਨਈ ਸਿਟੀ ਨੇ ਈਸਟ ਬੰਗਾਲ ਨੂੰ ਹਰਾਇਆ
NEXT STORY