ਆਬੂ ਧਾਬੀ- ਇਕ ਬਾਰ ਫਿਰ ਤੋਂ ਖਰਾਬ ਬੱਲੇਬਾਜ਼ੀ ਦੇ ਕਾਰਨ ਰਾਜਸਥਾਨ ਰਾਇਲਜ਼ ਨੂੰ ਮੁੰਬਈ ਇੰਡੀਅਨਜ਼ ਨੇ 57 ਦੌੜਾਂ ਨਾਲ ਹਰਾ ਦਿੱਤਾ। ਮੈਚ ਹਾਰਨ ਤੋਂ ਬਾਅਦ ਰਾਜਸਥਾਨ ਦੇ ਕਪਤਾਨ ਸਮਿਥ ਨੇ ਕਿਹਾ- ਮੈਨੂੰ ਲੱਗਦਾ ਹੈ ਕਿ ਵਿਕਟ ਜਲਦੀ ਗਵਾਉਣ ਨਾਲ ਕੋਈ ਫਾਇਦਾ ਨਹੀਂ ਹੁੰਦਾ, ਅਸੀਂ ਪਿਛਲੇ ਤਿੰਨ ਮੈਚਾਂ 'ਚ ਵਧੀਆ ਸ਼ੁਰੂਆਤ ਨਹੀਂ ਕਰ ਸਕੇ। ਜੋਸ ਅਤੇ ਆਰਚਰ ਨੂੰ ਛੱਡ ਕੇ ਆਖਰ 'ਚ ਸਾਡੇ ਕੋਲ ਜ਼ਿਆਦਾ ਬੱਲੇਬਾਜ਼ੀ ਨਹੀਂ ਹੈ। ਉਹ (ਸਟੋਕਸ) ਮੈਨੂੰ ਲੱਗਦਾ ਹੈ ਕਿ 10ਵੇਂ ਨੰਬਰ ਤੱਕ ਅਜੇਤੂ ਰਹਿੰਦਾ ਹੈ। ਉਹ ਬਹੁਤ ਦੂਰ ਨਹੀਂ ਹੈ, ਉਮੀਦ ਹੈ ਕਿ ਵਾਪਸ ਆਉਣ ਤੋਂ ਪਹਿਲਾਂ ਅਸੀਂ ਕੁਝ ਜਿੱਤ ਹਾਸਲ ਕਰ ਸਕਦੇ ਹਾਂ ਅਤੇ ਫਿਰ ਗਤੀ ਹਾਸਲ ਕਰਾਂਗੇ। ਉਸਦੀ ਕਮੀ ਮਹਿਸੂਸ ਹੁੰਦੀ ਹੈ।
ਸਮਿਥ ਨੇ ਕਿਹਾ- ਮੈਨੂੰ ਨਹੀਂ ਲੱਗਦਾ ਹੈ ਕਿ ਸਾਨੂੰ ਬਹੁਤ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਹੈ, ਇਹ ਸਿਰਫ ਸਾਡੀ ਯੋਜਨਾਵਾਂ ਨੂੰ ਲਾਗੂ ਕਰਨ ਅਤੇ ਲੰਮੇ ਸਮੇਂ ਤੱਕ ਕੁਝ ਵਧੀਆ ਕ੍ਰਿਕਟ ਖੇਡਣ ਦੇ ਬਾਰੇ 'ਚ ਹੈ। ਅਸੀਂ ਪਿਛਲੇ ਤਿੰਨ ਮੈਚਾਂ 'ਚ ਅਜਿਹਾ ਨਹੀਂ ਕਰ ਸਕੇ ਹਾਂ ਅਤੇ ਸਾਨੂੰ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਨਾ ਹੈ। ਉਮੀਦ ਹੈ ਕਿ ਸਾਨੂੰ ਥੋੜੀ ਗਤੀ ਮਿਲੇਗੀ।
ਦੱਸ ਦੇਈਏ ਕਿ ਰਾਜਸਥਾਨ ਨੇ ਆਪਣੇ ਪਹਿਲੇ 2 ਮੁਕਾਬਲੇ ਸ਼ਾਰਜਾਹ ਦੇ ਮੈਦਾਨ 'ਤੇ ਖੇਡੇ ਸਨ ਜਿੱਥੇ ਸਮਿਥ ਨੇ 2 ਅਰਧ ਸੈਂਕੜੇ ਲਗਾਏ ਸਨ ਪਰ ਸ਼ਾਰਜਾਹ ਤੋਂ ਬਾਹਰ ਆਉਂਦੇ ਹੀ ਦੁਬਈ ਅਤੇ ਆਬੂ ਧਾਬੀ ਦੇ ਮੈਦਾਨ 'ਤੇ ਸਮਿਥ ਵੱਡਾ ਸਕੋਰ ਨਹੀਂ ਬਣਾ ਸਕੇ। ਖਾਸ ਤੌਰ 'ਤੇ ਉਸਦੇ ਸਟਾਰ ਬੱਲੇਬਾਜ਼ ਸੰਜੂ ਸੈਮਸਨ ਵੀ ਸ਼ਾਰਜਾਹ ਵਾਲਾ ਕਮਾਲ ਦਿਖਾ ਨਹੀਂ ਸਕੇ ਹਨ। ਸਟੋਕਸ ਟੀਮ 'ਚ ਸ਼ਾਮਲ ਹੋ ਚੁੱਕੇ ਹਨ। 4-5 ਦਿਨ ਬਾਅਦ ਉਹ ਪਲੇਇੰਗ -11 'ਚ ਵੀ ਦਿਖਣਗੇ।
ਤਾਮਿਲਨਾਡੂ ਪ੍ਰੀਮੀਅਰ ਲੀਗ ਦੇ ਖਿਡਾਰੀ ਦੀ ਮੌਤ, ਅਸ਼ਵਿਨ ਨੇ ਕਿਹਾ- ਵਿਸ਼ਵਾਸ ਨਹੀਂ ਹੁੰਦਾ
NEXT STORY