ਜਲੰਧਰ— ਸਾਬਕਾ ਆਸਟਰੇਲੀਆਈ ਕਪਤਾਨ ਤੇ ਵਿਸ਼ਵ ਦੇ ਨੰਬਰ 2 ਟੈਸਟ ਬੱਲੇਬਾਜ਼ ਸਟੀਵ ਸਮਿਥ ਨੇ ਆਪਣਾ ਲਗਜਰੀ ਘਰ ਕਿਰਾਏ 'ਤੇ ਦੇ ਰਹੇ ਹਨ। ਸਿਡਨੀ 'ਚ ਮੌਜੂਦ ਇਸ ਘਰ ਦਾ 2 ਹਫਤੇ ਦਾ ਕਿਰਾਇਆ 2000 ਆਸਟਰੇਲੀਆਈ ਡਾਲਰ (94,970 ਰੁਪਏ) ਰੱਖਿਆ ਗਿਆ ਹੈ। ਸਮਿਥ ਨੇ ਤਿੰਨ ਬੈੱਡਰੂਮ ਤੇ ਬਾਥਰੂਮ ਵਾਲੇ ਇਸ ਘਰ ਨੂੰ ਸਾਲ 2015 'ਚ 2 ਮਿਲੀਅਨ ਡਾਲਰ 'ਚ ਖਰੀਦਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।
ਸਮਿਥ ਦੇ ਇਸ ਸ਼ਾਨਦਾਰ ਘਰ 'ਚ ਕਾਲੇ ਰੰਗ ਨਾਲ ਸਜਾਵਟ ਕੀਤੀ ਗਈ ਹੈ। ਘਰ 'ਚ ਇਕ ਰਸੋਈਘਰ ਤੇ ਡਰਾਇੰਗ (ਖਾਣਾ ਖਾਣ ਵਾਲੀ ਜਗ੍ਹਾ) ਏਰੀਆ ਵੀ ਹੈ। ਸਮਿਥ ਨੇ ਇਸ ਘਰ 'ਚ ਲੇਮਿਨੇਡਿਡ ਫਲੋਰਿੰਗ ਕੀਤੀ ਹੈ ਤੇ ਨਾਲ ਹੀ ਵੱਡੇ ਸਲਾਈਡ ਹੋਣ ਵਾਲੇ ਕੱਚ ਦੇ ਦਰਵਾਜੇ ਲੱਗੇ ਹਨ ਜਿਸ ਕਾਰਨ ਘਰ ਦੇ ਅੰਦਰ ਕੁਦਰਤੀ ਰੋਸ਼ਨੀ ਆਉਂਦੀ ਹੈ। ਇਸ ਘਰ ਦੇ ਹਰ ਕਮਰੇ ਨਾਲ ਸਿਡਨੀ ਹਾਰਬਰ ਬ੍ਰਿਜ਼ ਦਿਖਾਈ ਦਿੰਦੇ ਹੈ।
ਸਮਿਥ ਦਾ ਇਹ ਘਰ ਲਗਜਰੀ ਹੋਮ ਕਲੈਕਸ਼ਨ 'ਚੋਂ ਇਕ ਹੈ। ਸਮਿਥ ਨੇ ਸਾਲ 2018 'ਚ ਇਸ ਘਰ ਨੂੰ ਕਿਰਾਏ 'ਤੇ ਦੇਣ ਦੇ ਲਈ ਜੋ ਰਾਸ਼ੀ ਕਹੀ ਸੀ ਉਸ ਤੋਂ 250 ਡਾਲਰ ਘੱਟ ਹੈ। ਹਾਲਾਂਕਿ 2019 'ਚ ਇਸ ਘਰ ਦੇ ਕਿਰਾਏ ਦੇ ਲਈ ਜੋ ਰਾਸ਼ੀ ਸਾਹਮਣੇ ਆਈ ਸੀ ਉਹ ਇਸ ਤੋਂ 10 ਡਾਲਰ ਜ਼ਿਆਦਾ ਹੈ।
ਅਮਨਦੀਪ ਨੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦਾ ਚੌਥਾ ਪੜਾਅ ਜਿੱਤਿਆ
NEXT STORY