ਨਵੀਂ ਦਿੱਲੀ - ਦੱਖਣੀ ਅਫਰੀਕਾ ਦੇ ਦਿੱਗਜ ਤੇਜ ਗੇਂਦਬਾਜ਼ ਡੇਲ ਸਟੇਨ ਨੇ ਆਈ . ਪੀ .ਐੱਲ . ਦੀ ਆਲੋਚਨਾ ਕਰਨ ਲਈ ਮਾਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੁਨੀਆ ਦੇ ਸਭ ਤੋਂ ਵੱਡੇ ਫਰੈਂਚਾਇਜ਼ੀ ਆਧਾਰਿਤ ਟੀ-20 ਕ੍ਰਿਕੇਟ ਟੂਰਨਾਮੈਂਟ ਨੂੰ ਨੀਵਾਂ ਵਿਖਾਉਣ ਜਾਂ ਬੇਇੱਜ਼ਤੀ ਕਰਨ ਦਾ ਕੋਈ ਇਰਾਦਾ ਨਹੀਂ ਸੀ । ਸਟੇਨ ਨੇ ਕਿਹਾ ਕਿ ਉਨ੍ਹਾਂ ਦੇ ਇਸ ਬਿਆਨ ਨੂੰ ਸੋਸ਼ਲ ਮੀਡਿਆ 'ਤੇ ਵਧਾ-ਚੜਾਕੇ ਪੇਸ਼ ਕੀਤਾ ਗਿਆ ਕਿ ਆਈ . ਪੀ .ਐੱਲ . 'ਚ ਪੈਸੀਆਂ ਦੀ ਗੱਲ ਦੇ ਵਿੱਚ ਕਈ ਵਾਰ ਕ੍ਰਿਕੇਟ ਨੂੰ ਭੁਲਾ ਦਿੱਤਾ ਜਾਂਦਾ ਹੈ ।
ਇਹ ਖ਼ਬਰ ਪੜ੍ਹੋ- NZ v AUS : ਆਸਟਰੇਲੀਆ ਨੇ ਟੀ20 ਮੈਚ ’ਚ ਨਿਊਜ਼ੀਲੈਂਡ ਨੂੰ 64 ਦੌੜਾਂ ਨਾਲ ਹਰਾਇਆ
ਸਟੇਨ ਨੇ ਟਵੀਟ ਕੀਤਾ- ਮੇਰੇ ਕਰੀਅਰ 'ਚ ਆਈ . ਪੀ .ਐੱਲ . ਸ਼ਾਨਦਾਰ ਰਿਹਾ। ਹੋਰ ਖਿਡਾਰੀਆਂ ਲਈ ਵੀ। ਮੇਰਾ ਇਰਾਦਾ ਕਦੇ ਇਸ ਨੂੰ ਨੀਵਾਂ ਵਿਖਾਉਣ, ਬੇਇੱਜ਼ਤੀ ਕਰਨ ਜਾਂ ਕਿਸੇ ਹੋਰ ਲੀਗ ਨਾਲ ਤੁਲਣਾ ਕਰਨ ਦਾ ਨਹੀਂ ਸੀ । ਸੋਸ਼ਲ ਮੀਡੀਆ ਅਤੇ ਸ਼ਬਦਾਂ ਨੂੰ ਵਧਾ-ਚੜਾਕੇ ਪੇਸ਼ ਕਰਨ 'ਚ ਕਈ ਵਾਰ ਅਜਿਹਾ ਹੋ ਜਾਂਦਾ ਹੈ । ਜੇਕਰ ਮੈਂ ਇਸ ਤੋਂ ਕਿਸੇ ਨੂੰ ਨਿਰਾਸ਼ ਕੀਤਾ ਹੈ ਤਾਂ ਇਸ ਦੇ ਲਈ ਕਾਫ਼ੀ ਮੰਗਦਾ ਹਾਂ ।
ਇਹ ਖ਼ਬਰ ਪੜ੍ਹੋ- ਗੁਜਰਾਤ 'ਚ ਨਗਰ ਪਾਲਿਕਾ ਚੋਣਾਂ 'ਚ ਭਾਜਪਾ ਦੀ ਭਾਰੀ ਜਿੱਤ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
NZ v AUS : ਆਸਟਰੇਲੀਆ ਨੇ ਟੀ20 ਮੈਚ ’ਚ ਨਿਊਜ਼ੀਲੈਂਡ ਨੂੰ 64 ਦੌੜਾਂ ਨਾਲ ਹਰਾਇਆ
NEXT STORY