ਜਲੰਧਰ : ਐਡਲਟ ਫਿਲਮਾਂ ਛੱਡ ਕੇ ਸਪੋਰਟਸ ਸ਼ੋਅ ਦੀ ਐਂਕਰ ਬਣੀ ਮੀਆ ਖਲੀਫਾ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੀਆ ਭਾਵੇਂ ਚਾਰ ਸਾਲ ਪਹਿਲਾਂ ਹੀ ਉਕਤ ਫਿਲਮਾਂ ਛੱਡ ਚੁੱਕੀ ਹੈ ਪਰ ਅਜੇ ਵੀ ਕੱਟੜਪੰਥੀ ਸੰਗਠਨਾਂ ਵੱਲੋਂ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਰੁਕ ਨਹੀਂ ਰਹੀਆਂ ਹਨ।

ਮੀਆ ਦਾ ਕਹਿਣਾ ਹੈ ਕਿ ਉਸ ਨੂੰ ਰੋਜ਼ ਕਿਸੇ ਨਾ ਕਿਸੇ ਤਰ੍ਹਾਂ ਨਾਲ ਜਾਨ ਤੋਂ ਮਾਰਨ ਦੇ ਮੈਸੇਜ ਤੇ ਫੋਨ ਕਾਲ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਧਮਕੀਆਂ ਕਾਰਨ ਉਸ ਨੇ ਪਹਿਲਾਂ ਹੀ ਪੋਰਨ ਇੰਡਸਟਰੀ ਛੱਡ ਦਿੱਤੀ ਤੇ ਫਿਰ ਲੇਬਨਾਨ ਛੱਡ ਕੇ ਅਮਰੀਕਾ ਵਿਚ ਆ ਵਸੀ ਪਰ ਹਾਲਾਤ ਅਜੇ ਵੀ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਹਨ।

ਜ਼ਿਕਰਯੋਗ ਹੈ ਕਿ ਇਕ ਮੁਸਲਿਮ ਹੋਣ ਕਾਰਨ ਇਸ ਤਰ੍ਹਾਂ ਦੀਆਂ ਫਿਲਮਾਂ ਵਿਚ ਕੰਮ ਕਰਨਾ ਨਾ ਤਾਂ ਕਦੇ ਮੀਆ ਦੇ ਪਰਿਵਾਰ ਨੂੰ ਰਾਸ ਆਇਆ ਤੇ ਨਾ ਹੀ ਕੱਟੜਪੰਥੀ ਸੰਗਠਨਾਂ ਨੂੰ। ਮੀਆ ਦੇ ਪਰਿਵਾਰ ਨੇ ਨਾ ਸਿਰਫ ਉਸ ਨਾਲੋਂ ਰਿਸ਼ਤਾ ਹੀ ਖਤਮ ਕੀਤਾ ਸਗੋਂ ਆਈ. ਐੱਸ. ਆਈ. ਐੱਸ. ਵਰਗੇ ਕੁਝ ਸੰਗਠਨਾਂ ਨੇ ਤਾਂ ਉਸ ਨੂੰ ਜਾਨ ਤੋਂ ਮਾਰ ਦੇਣ ਤਕ ਦੀਆਂ ਧਮਕੀਆਂ ਵੀ ਦਿੱਤੀਆਂ ਹਨ।

ਮੀਆ ਦਾ ਕਹਿਣਾ ਹੈ ਕਿ ਉਹ ਅਜੇ ਵੀ ਹਰ ਜਗ੍ਹਾ ਇਕੱਲੀ ਨਹੀਂ ਜਾ ਸਕਦੀ। ਹਰ ਸਮੇਂ ਉਸ ਨੂੰ ਚੌਕਸ ਰਹਿਣਾ ਪੈਂਦਾ ਹੈ। ਡਰ ਹੈ ਕਿ ਉਹ ਦੁਨੀਆ ਦੇ ਭਾਵੇਂ ਕਿਸੇ ਵੀ ਕੋਨੇ ਵਿਚ ਚਲੀ ਜਾਵੇ ਪਰ ਇਹ ਧਮਕੀਆਂ ਉਸਦਾ ਪਿੱਛਾ ਨਹੀਂ ਛੱਡਣਗੀਆਂ।
ਮੁੱਕੇਬਾਜ਼ੀ : ਸਰਜੂਬਾਲਾ ਕੁਆਰਟਰ ਫਾਈਨਲ 'ਚ, ਮਨੋਜ ਤੇ ਸ਼ਿਵ ਹਾਰੇ
NEXT STORY