ਨਵੀਂ ਦਿੱਲੀ— ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਅਗਲੇ ਮਹੀਨੇ ਭਾਰਤ ਨਾਲ ਹੋਣ ਵਾਲੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਲਈ ਸਟਾਰ ਆਲਰਾਊਂਡਰ ਬੇਨ ਸਟੋਕਸ ਨੂੰ ਇੰਗਲੈਂਡ ਟੀਮ 'ਚ ਸ਼ਾਮਲ ਕੀਤਾ ਹੈ।
ਵੈੱਬਸਾਈਡ ਈ.ਐੱਸ.ਪੀ.ਐੱਨ. ਕ੍ਰਿਕਇਫੋ ਦੀ ਰਿਪੋਰਟ ਦੇ ਮੁਕਾਬਕ ਸਟੋਕਸ ਮਈ 'ਚ ਪਾਕਿਸਤਾਨ ਖਿਲਾਫ ਦੂਜੇ ਟੈਸਟ 'ਚ ਹੇਮਸਟ੍ਰਿੰਗ ਸੱਟ ਦਾ ਸ਼ਿਕਾਰ ਹੋ ਗਏ ਸਨ, ਇਸ ਤੋਂ ਬਾਅਦ ਉਹ ਸਕਾਟਲੈਂਡ ਅਤੇ ਆਸਟਰੇਲੀਆ ਖਿਲਾਫ ਸੀਮਿਤ ਓਵਰਾਂ ਦੀ ਸੀਰੀਜ਼ 'ਚ ਟੀਮ ਦਾ ਹਿੱਸਾ ਨਹੀਂ ਸਨ।
ਇੰਗਲੈਂਡ ਦੌਰੇ 'ਤੇ ਭਾਰਤ 12 ਜੁਲਾਈ ਤੋਂ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਖੇਡੇਗਾ, ਪਰ ਸਟੋਕਸ ਇਸ ਤੋਂ ਪਹਿਲਾਂ ਪੰਜ ਜੁਲਾਈ ਨੂੰ ਹੇਡਿੰਗਲੇ 'ਚ ਯਾਰਕਸ਼ਾਇਰ ਖਿਲਾਫ ਡਰਹਮ ਲਈ ਮੈਚ ਖੇਡ ਕੇ ਆਪਣੀ ਫਿਟਨੈੱਸ ਸਾਬਤ ਕਰੇਗਾ। ਸਟੋਕਸ ਨੇ ਘਰ 'ਚ ਆਪਣਾ ਆਖਰੀ ਵਨ ਡੇ ਸਤੰਬਰ 2017 'ਚ ਖੇਡਿਆ ਸੀ।
ਸਟੋਕਸ ਜੇਕਰ ਵਨ ਡੇ ਸੀਰੀਜ਼ ਸ਼ੁਰੂ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋ ਜਾਂਦੇ ਹਨ, ਤਾਂ ਭਾਰਤ ਖਿਲਾਫ ਤਿੰਨ ਮੈਚਾਂ ਦੀ ਟੀ-20 'ਚ ਵੀ ਵਾਪਸੀ ਕਰ ਸਕਦੇ ਹਨ। ਸਟੋਕਸ ਦੇ ਵਾਪਸੀ ਕਰਨ ਨਾਲ ਸੈਮ ਬਿਲਿੰਗਸ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਜਿਸ ਨੇ ਪਿਛਲੇ ਦੋ ਮੈਚਾਂ 'ਚ 12 ਅਤੇ 18 ਦੌੜਾਂ ਬਣਾਈਆਂ ਸਨ।
ਇੰਗਲੈਂਡ ਨੇ ਆਪਣੀ 14 ਮੈਂਬਰੀ ਟੀਮ 'ਚ ਸੈਮ ਕੁਰੇਨ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ, ਜਦਕਿ ਉਸ ਦੇ ਭਰ੍ਹਾ ਟਾਮ ਕੁਰੇਨ ਸੀਰੀਜ਼ 'ਚ ਹਿੱਸਾ ਹੋਣਗੇ।
ਟੀ-20 : ਭਾਰਤ ਨੇ ਆਇਰਲੈਂਡ ਨੂੰ 143 ਦੌੜਾਂ ਨਾਲ ਹਰਾਇਆ
NEXT STORY