ਜਲੰਧਰ- ਜਲੰਧਰ ਦੇ ਉੱਭਰਦੇ ਫਾਰਵਰਡ ਸੁਖਜੀਤ ਸਿੰਘ ਭੁਵਨੇਸ਼ਵਰ 'ਚ ਹੋਣ ਵਾਲੀ ਐੱਫ. ਆਈ. ਐੱਚ. ਪ੍ਰੋ ਲੀਗ 'ਚ ਸਪੇਨ ਦੇ ਖ਼ਿਲਾਫ਼ 20 ਮੈਂਬਰੀ ਭਾਰਤੀ ਹਾਕੀ ਟੀਮ 'ਚ ਸ਼ਾਮਲ ਕੀਤੇ ਗਏ ਹਨ। ਜਲੰਧਰ ਦੇ ਵਸਨੀਕ ਮਨਪ੍ਰੀਤ ਸਿੰਘ ਦੀ ਅਗਵਾਈ 'ਚ ਸੁਖਜੀਤ ਸਿੰਘ ਇਸ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਤਿਆਰ ਹਨ। ਸੁਖਜੀਤ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਣਗੇ। ਸੁਖਜੀਤ ਰਾਮਾਮੰਡੀ ਨਾਲ ਲਗਦੇ ਦਿਨੇਸ਼ ਨਗਰ ਦੇ ਰਹਿਣ ਵਾਲੇ ਹਨ। 25 ਸਾਲਾ ਸੁਖਜੀਤ ਸਿੰਘ ਨੇ ਅੱਠ ਸਾਲ ਦੀ ਉਮਰ 'ਚ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਪਿਤਾ ਅਜੀਤ ਸਿੰਘ ਪੰਜਾਬ ਪੁਲਸ ਹਾਕੀ ਟੀਮ ਦੇ ਖਿਡਾਰੀ ਰਹਿ ਚੁੱਕੇ ਹਨ। ਉਹ ਬਤੌਰ ਪੀ. ਏ. ਪੀ. 'ਚ ਐੱਸ. ਆਈ. ਦੇ ਅਹੁਦੇ 'ਤੇ ਤਾਇਨਾਤ ਹਨ।
ਇਹ ਵੀ ਪੜ੍ਹੋ : ਵਿਸ਼ਣੂ ਸੋਲੰਕੀ ਦੇ ਜਜ਼ਬੇ ਨੂੰ ਸਲਾਮ! ਨਵਜੰਮੀ ਬੱਚੀ ਦੇ ਅੰਤਿਮ ਸੰਸਕਾਰ ਤੋਂ ਪਰਤ ਕੇ ਰਣਜੀ ਮੈਚ 'ਚ ਠੋਕਿਆ ਸੈਂਕੜਾ
ਇਸ ਉੱਭਰਦੇ ਹੋਏ ਖਿਡਾਰੀ ਸੁਖਜੀਤ ਸਿੰਘ ਨੇ ਦੱਸਿਆ ਕਿ ਪਿਤਾ ਨੇ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਲਈ ਹੀ ਅੱਠ ਸਾਲ ਦੀ ਉਮਰ 'ਚ ਉਸ ਦੇ ਹੱਥਾਂ 'ਚ ਹਾਕੀ ਸਟਿਕ ਫੜਾ ਦਿੱਤੀ ਸੀ। ਪੰਜਵੀਂ ਤਕ ਪੁਲਸ ਡੀ. ਏ. ਵੀ. ਪਬਲਿਕ ਸਕੂਲ 'ਚ ਪੜ੍ਹਾਈ ਕੀਤੀ। ਪੜ੍ਹਾਈ ਦੇ ਨਾਲ-ਨਾਲ ਹਾਕੀ ਖੇਡਣਾ ਸ਼ੁਰੂ ਕਰ ਦਿੱਤਾ ਸੀ। ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਹਾਕੀ ਖੇਡਣ ਲਈ ਪੀ. ਏ. ਪੀ. ਦੇ ਖੇਡ ਮੈਦਾਨ 'ਚ ਪਹੁੰਚ ਜਾਂਦਾ ਸੀ। ਪਿਤਾ ਨੂੰ ਹਾਕੀ ਖੇਡਦੇ ਦੇਖਦਾ ਸੀ। ਛੇਵੀਂ ਜਮਾਤ 'ਚ ਮੋਹਾਲੀ ਹਾਕੀ ਅਕੈਡਮੀ ਨਾਲ ਜੁੜ ਗਿਆ।
ਸੁਖਜੀਤ ਨੇ ਅੱਗੇ ਕਿਹਾ ਕਿ ਸਪੇਨ ਦੇ ਨਾਲ ਹੋਣ ਵਾਲੇ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। ਪਿਛਲੇ ਸਾਲ ਹਾਕੀ ਇੰਡੀਆ ਅੰਤਰ ਵਿਭਾਗੀ ਰਾਸ਼ਟਰੀ ਚੈਂਪੀਅਨਸ਼ਿਪ 'ਚ ਬਿਹਤਰ ਪ੍ਰਦਰਸ਼ਨ ਤੋਂ ਬਾਅਦ ਕੋਰ ਗਰੁੱਪ ਲਈ ਚੁਣ ਲਿਆ ਗਿਆ ਸੀ। ਜ਼ਿਲੇ, ਸੂਬੇ, ਰਾਸ਼ਟਰੀ ਪੱਧਰ ਦੇ ਟੂਰਨਾਮੈਂਟ 'ਚ ਕਈ ਮੈਡਲ ਆਪਣੇ ਨਾਂ ਕਰ ਚੁੱਕਾ ਹਾਂ। ਦੇਸ਼ ਲਈ ਹਾਕੀ ਖੇਡਣਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ : ਲਿਏਂਡਰ ਪੇਸ 'ਤੇ ਘਰੇਲੂ ਹਿੰਸਾ ਦੇ ਦੋਸ਼ ਸਾਬਤ, ਸਾਬਕਾ ਪ੍ਰੇਮਿਕਾ ਰੀਆ ਪਿੱਲਈ ਨੇ ਦਿੱਤੀ ਸੀ ਸ਼ਿਕਾਇਤ
ਭਾਰਤੀ ਟੀਮ 'ਚ ਸ਼ਾਮਲ ਹੈ ਜਲੰਧਰ ਦੇ ਇਹ ਖਿਡਾਰੀ
ਭਾਰਤੀ ਹਾਕੀ ਟੀਮ 'ਚ ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਖੁਸਰੋਪੁਰ ਦੇ ਰਹਿਣ ਵਾਲੇ ਹਾਰਦਿਕ ਸਿੰਘ, ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਜਸਕਰਨ ਸਿੰਘ ਵੀ ਸ਼ਾਮਲ ਹਨ। ਜਸਕਰਨ ਸਿੰਘ ਪਹਿਲਾਂ ਕੌਮਾਂਤਰੀ ਮੈਚ ਖੇਡ ਚੁੱਕੇ ਹਨ। ਭਾਰਤੀ ਟੀਮ ਬਿਹਤਰ ਪ੍ਰਦਰਸ਼ਨ ਕਰਨ ਲਈ ਤਿਆਰ ਹੈ। ਪ੍ਰ੍ਰੋ ਲੀਗ ਮੈਚਾਂ ਨੂੰ ਲੈ ਕੇ ਟੀਮ ਦਾ ਰਾਸ਼ਟਰੀ ਕੈਂਪ ਲੱਗਾ ਹੋਇਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਟ ਕਰਕੇ ਦਿਓ ਜਵਾਬ।
ਕਲਾਈ 'ਚ ਸੱਟ ਕਾਰਨ ਇਹ ਸਲਾਮੀ ਬੱਲੇਬਾਜ਼ ਸ਼੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਤੋਂ ਹੋਇਆ ਬਾਹਰ
NEXT STORY