ਹੈਦਰਾਬਾਦ— ਚੇਨਈ ਸਮੈਸ਼ਰਸ ਦੀ ਸੁੰਗ ਜੀ ਹੁਆਨ ਨੇ ਸਨਸਨੀਖੇਜ ਪ੍ਰਦਰਸ਼ਨ ਕਰਦੇ ਹੋਏ ਹਨਟਰਸ ਵਲੋਂ ਖੇਡ ਰਹੀ ਵਰਲਡ ਟੂਰ ਚੈਂਪੀਅਨ ਪੀ.ਵੀ. ਸਿੰਧੂ ਨੂੰ ਪ੍ਰੀਮੀਅਰ ਬੈਡਮਿੰਟਨ ਲੀਗ ਦੇ ਮੁਕਾਬਲੇ 'ਚ ਮੰਗਲਵਾਰ 15-13, 14-15, 15-7 ਨਾਲ ਹਰਾ ਦਿੱਤਾ। ਹਾਲ ਹੀ 'ਚ ਵਰਲਡ ਟੂਰ ਦੇ ਰੂਪ 'ਚ ਇਸ ਸਾਲ ਦਾ ਆਪਣਾ ਪਹਿਲਾ ਖਿਤਾਬ ਜਿੱਤਣ ਵਾਲੀ ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਸਿੰਧੂ ਨੇ ਪਹਿਲੀ ਖੇਡ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ ਦੂਜੀ ਖੇਡ ਜਿੱਤੀ। ਫੈਸਲਾਕੁੰਨ ਖੇਡ 'ਚ ਹੈਰਾਨੀਜਨਕ ਰੂਪ ਨਾਲ ਸਿੰਧੂ ਦਾ ਖੇਡ ਪੂਰੀ ਤਰ੍ਹਾਂ ਖਰਾਬ ਹੋ ਗਿਆ ਤੇ ਉਹ ਇਸ ਖੇਡ ਨੂੰ ਇਕਤਰਫਾ ਅੰਦਾਜ 'ਚ 7-15 ਨਾਲ ਹਾਰ ਗਈ। ਸਿੰਧੂ ਦੀ ਹਾਰ ਨੂੰ ਛੱਡ ਦਿੱਤਾ ਜਾਵੇ ਤਾਂ ਹੈਦਰਾਬਾਦ ਨੇ ਪਹਿਲੇ 4 ਮੁਕਾਬਲਿਆਂ 'ਚੋਂ 3 ਜਿੱਤ ਹਾਸਲ ਕੀਤੀ।
ਰਣਜੀ ਟਰਾਫੀ : ਜਿੱਤ ਦੇ ਨੇੜੇ ਪਹੁੰਚ ਕੇ ਖੁੰਝਿਆ ਪੰਜਾਬ
NEXT STORY