ਨਵੀਂ ਦਿੱਲੀ- ਆਈ. ਪੀ. ਐੱਲ ਦਾ ਧੂੱਮ-ਧੜਾਕਾ ਸ਼ੁਰੂ ਹੋ ਚੁੱਕਿਆ ਹੈ ਤੇ 23 ਮਾਰਚ ਤੋਂ ਵਿਸ਼ਵ ਦੀ ਵੱਡੀ ਲੀਗ ਦਾ ਸ਼ੁਭਾਰੰਭ ਕੋਹਲੀ ਬਨਾਮ ਧੋਨੀ ਮਤਲਬ ਆਰ. ਸੀ. ਬੀ ਤੇ ਸੀ. ਐੱਸ. ਕੇ ਦੀ ਟੀਮ ਦੇ ਵਿਚਕਾਰ ਹੋਣ ਵਾਲੇ ਮੈਚ ਨਾਲ ਹੋ ਜਾਵੇਗਾ। ਰਾਇਲ ਚੈਲੇਂਜਰ ਬੈਂਗਲੁਰੂ ਦੇ ਕਪਤਾਨ ਕੋਹਲੀ ਦੇ ਆਪਣੀ ਟੀਮ ਦੇ ਘਰੇਲੂ ਮੈਦਾਨ 'ਤੇ ਤਿਆਰੀਆਂ ਨੂੰ ਅੰਤਿਮ ਧਾਰ ਦੇਣ 'ਚ ਜੁੱਟ ਚੁੱਕੇ ਹਨ। ਇਸ ਦੌਰਾਨ ਬੈਂਗਲੁਰੂ ਦੀ ਟੀਮ ਨਾਲ ਮਿਲਣ ਇਕ ਬੇਹੱਦ ਖਾਸ ਮਹਿਮਾਨ ਅੱਪੜਿਆ।
ਦੋ ਦਿੱਗਜਾਂ ਦੀ ਮੁਲਾਕਾਤ-
ਜਦੋਂ ਇਹ ਮਹਿਮਾਨ ਮੈਦਾਨ 'ਤੇ ਅੱਪੜਿਆ ਤਾਂ ਨਜ਼ਾਰਾ ਦੇਖਣ ਲਾਈਕ ਸੀ ਕਿਉਂਕਿ ਤੱਦ ਸਾਹਮਣੇ ਦੇਖਣ ਵਾਲਾ ਭਾਰਤ ਦੇ ਦੋ ਵੱਖ-ਵੱਖ ਖੇਡਾਂ ਦੀਆਂ ਮਹਾਨ ਹੱਸਤੀਆਂ ਨਾਲ ਮੁਖਾਤੀਬ ਸਨ। ਤੁਹਾਨੂੰ ਦੱਸ ਦੇਈਏ ਇਹ ਮੌਕਾ ਸੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਭਾਰਤੀ ਫੁਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਦੀ ਮੁਲਾਕਾਤ ਦਾ। ਖਾਸ ਗੱਲ ਇਹ ਹੈ ਕਿ ਦੋਨਾਂ ਹੀ ਖਿਡਾਰੀ ਘਰੇਲੂ ਲੀਗ ਮੈਚਾਂ 'ਚ ਬੈਂਗਲੁਰੂ ਦੀ ਟੀਮ ਨਾਲ ਖੇਡਦੇ ਹਨ। ਵਿਰਾਟ ਜਿੱਥੇ ਆਰ. ਸੀ. ਬੀ. ਦੇ ਕਪਤਾਨ ਹਨ ਤਾਂ ਛੇਤਰੀ ਇੱਥੇ ਦੇ ਲੋਕਪ੍ਰਿਯ ਫੁੱਟਬਾਲ ਕਲਬ ਬੈਂਗਲੁਰੂ ਐੱਫ. ਸੀ ਦੀ ਕਪਤਾਨੀ ਕਰਦੇ ਹਨ।
ਜਦ ਵਿਰਾਟ ਨੇ ਕੀਤਾ ਛੇਤਰੀ ਦਾ ਸਵਾਗਤ-
ਛੇਤਰੀ ਦੀ ਟੀਮ ਨੇ ਐਤਵਾਰ ਨੂੰ ਆਈ. ਸੀ.ਐੱਲ ਵਿੱਚ ਹੋਏ ਫਾਈਨਲ ਮੁਕਾਬਲੇ 'ਚ ਗੋਆ ਨੂੰ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ ਸੀ। ਇਕ ਪਾਸ ਛੇਤਰੀ ਦਾ ਲੀਗ ਸੀਜਨ ਅਜੇ ਖ਼ਤਮ ਹੋਇਆ ਹੈ ਤਾਂ ਉਉਥੇ ਹੀ ਵਿਰਾਟ ਲਈ ਅਜੇ ਸ਼ੁਰੂਆਤ ਹੀ ਹੈ। ਜਦ ਛੇਤਰੀ ਦੀ ਟੀਮ ਜਿੱਤੀ ਸੀ ਤੱਦ ਆਰ. ਸੀ. ਬੀ ਉਨ੍ਹਾਂ ਨੂੰ ਤੁਰੰਤ ਵਧਾਈ ਦੇਣ ਵਾਲੀਆਂ 'ਚੋਂ ਇਕ ਸੀ। ਇਸ ਦੌਰਾਨ ਵਿਰਾਟ ਨੇ ਛੇਤਰੀ ਦੇ ਨਾਲ ਹੱਸਦੇ ਹੋਏ ਆਪਣੀ ਇਕ ਫੋਟੋ ਵੀ ਪੋਸਟ ਕੀਤੀ ਹੈ ਜਿਸ 'ਚ ਕੋਹਲੀ ਆਪਣਾ ਸਾਮਾਨ ਬੈਗ ਲੈ ਕੇ ਜਾ ਰਹੇ ਹਨ ਅਤੇ ਛੇਤਰੀ ਨੇ ਹੱਥ 'ਚ ਬੱਲਾ ਫੜਿਆ ਹੋਇਆ ਹੈ।
ਜਾਣੋ ਕਿਉਂ IPL ਸੀਜ਼ਨ-11 ਦੌਰਾਨ ਇਸ ਚਿਹਰੇ 'ਤੇ ਟਿਕੀਆਂ ਸੀ ਕੈਮਰੇ ਦੀਆਂ ਨਜ਼ਰਾਂ
NEXT STORY