ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਭਾਰਤ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਦੌਰਾਨ ਬਾਕੀ ਬੱਲੇਬਾਜ਼ਾਂ ਦੀ ਤਰ੍ਹਾਂ ਓਪਨਰ ਸ਼ੁਭਮਨ ਗਿੱਲ ਵੀ ਦੌੜਾਂ ਲਈ ਸੰਘਰਸ਼ ਕਰਦੇ ਹੋਏ ਨਜ਼ਰ ਆਏ। ਪਹਿਲੀ ਪਾਰੀ ’ਚ ਉਨ੍ਹਾਂ ਨੇ 28 ਦੌੜਾਂ ਬਣਾਈਆਂ, ਜਦਕਿ ਦੂਜੀ ਪਾਰੀ ’ਚ ਸਿਰਫ਼ 8 ਦੌੜਾਂ ਦਾ ਯੋਗਦਾਨ ਦਿੱਤਾ। ਹਾਲ ਹੀ ’ਚ ਭਾਰਤ ਦੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਗਿੱਲ ਦੇ ਬਾਰੇ ’ਚ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਗਿੱਲ ਥੋੜ੍ਹੀ ਮਿਹਨਤ ਕਰੇ ਤਾਂ ਗਿੱਲ ਨੂੰ ਇਸ ਦਾ ਇਨਾਮ ਮਿਲੇਗਾ।
ਗਾਵਸਕਰ ਨੇ ਗਿੱਲ ਦੀ ਬੱਲੇਬਾਜ਼ੀ ਤਕਨੀਕ ਦੇ ਬਾਰੇ ’ਚ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ। ਗਿੱਲ ਦੇ ਬਾਰੇ ’ਚ ਗੱਲ ਕਰਦੇ ਹੋਏ, ਗਾਵਸਕਰ ਨੇ ਕਿਹਾ ਕਿ ਯੁਵਾ ਖਿਡਾਰੀ ਕੋਲ ਪ੍ਰਭਾਵਸ਼ਾਲੀ ਫ਼ੁੱਟਵਰਕ ਨਹੀਂ ਹੈ ਤੇ ਉਸ ਨੂੰ ਖੇਡ ਦੇ ਉਸ ਪਹਿਲੂ ’ਤੇ ਕੰਮ ਕਰਨ ਦੀ ਲੋੜ ਹੈ। ਸਾਬਕਾ ਮਹਾਨ ਬੱਲੇਬਾਜ਼ ਨੇ ਕਿਹਾ, ਉਹ ਸਿਰਫ਼ ਅੱਗੇ ਜਾਂਦਾ ਹੈ ਤੇ ਸਿਰਫ਼ ਇੰਗਲੈਂਡ ’ਚ ਹੀ ਉਸ ਦੇ ਨਾਲ ਅਜਿਹਾ ਨਹੀਂ ਹੈ। ਭਾਰਤ ’ਚ ਵੀ ਸੀਰੀਜ਼ ’ਚ ਉਸ ਦਾ ਸਿਰਫ਼ ਇਕ ਮੂਵਮੈਂਟ ਸੀ ਜੋ ਅੱਗੇ ਵੱਲ ਹੈ। ਉਸ ਨੇ ਬੈਕਫ਼ੁੱਟ ’ਤੇ ਜਾਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਤੇ ਇਸ ਲਈ ਉਹ ਲਾਈਨ ਦੇ ਪਾਰ ਖੇਡਦਾ ਹੈ।
ਗਾਵਸਕਰ ਨੇ ਅੰਤ ’ਚ ਕਿਹਾ, ਕਿਉਂਕਿ ਇਕ ਵਾਰ ਜਦੋਂ ਤੁਹਾਡੇ ਪੈਰ ਅੱਗੇ ਵਧਦੇ ਹਨ ਤਾਂ ਉਸ ਸੰਤੁਲਨ ਨਾਲ ਵਾਪਸ ਜਾਣਾ ਮੁਸ਼ਕਲ ਹੁੰਦਾ ਹੈ। ਜੇਕਰ ਲੰਬਾਈ ਥੋੜ੍ਹੀ ਘੱਟ ਹੈ ਤਾਂ ਮੁਸ਼ਕਲ ਹੈ। ਇਸ ਲਈ ਗਿੱਲ ਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੈ, ਉਸ ਦੇ ਹੁਨਰ ’ਤੇ ਕੋਈ ਸ਼ੱਕ ਨਹੀਂ ਹੈ। ਜੇਕਰ ਉਹ ਥੋੜ੍ਹੀ ਮਿਹਨਤ ਕਰਦਾ ਹੈ ਤਾਂ ਉਸ ਨੂੰ ਇਨਾਮ ਮਿਲੇਗਾ।
ਇਟਲੀ ਨੇ ਸਭ ਤੋਂ ਲੰਬੇ ਸਮੇਂ ਤਕ ਆਪਣੇ ਖ਼ਿਲਾਫ਼ ਗੋਲ ਨਹੀਂ ਹੋਣ ਦਾ ਰਿਕਾਰਡ ਬਣਾਇਆ ਤੇ ਫਿਰ ਗੋਲ ਖਾਇਆ
NEXT STORY