ਯੇਚਿਓਨ (ਭਾਸ਼ਾ)- ਭਾਰਤ ਦੇ ਸੁਨੀਲ ਕੁਮਾਰ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਮੰਗਲਵਾਰ ਨੂੰ ਇੱਥੇ ਏਸ਼ੀਆਈ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ 'ਚ ਡੈਕਾਥਲੋਨ 'ਚ ਸੋਨ ਤਮਗਾ ਜਿੱਤਿਆ। ਇਸ 18 ਸਾਲਾ ਖਿਡਾਰੀ ਨੂੰ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਦੱਖਣੀ ਕੋਰੀਆਈ ਏਅਰਲਾਈਨਜ਼ ਅਤੇ ਏਅਰ ਇੰਡੀਆ ਨੇ ਉਨ੍ਹਾਂ ਦੇ 'ਪੋਲ' ਦੀ ਲੰਬਾਈ 5 ਮੀਟਰ ਹੋਣ ਕਾਰਨ ਉਨ੍ਹਾਂ ਨੂੰ ਇਹ ਉਪਕਰਨ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਨਾਲ ਹਾਲਾਂਕਿ, ਉਨ੍ਹਾਂ ਨੇ ਹੌਂਸਲਾ ਨਹੀਂ ਹਾਰਿਆ ਅਤੇ ਉਨ੍ਹਾਂ ਨੇ 10 ਮੁਕਾਬਲਿਆਂ ਵਾਲੀ ਡੀਕਾਥਲੋਨ ਵਿੱਚ 7003 ਅੰਕ ਬਣਾ ਕੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: ਭਾਰਤੀ ਨਿਸ਼ਾਨੇਬਾਜ਼ਾਂ ਦਾ ISSF ਜੂਨੀਅਰ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 2 ਹੋਰ ਸੋਨ ਤਮਗੇ
ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੇ ਪ੍ਰਬੰਧਕਾਂ ਨੂੰ ਸੁਨੀਲ ਕੁਮਾਰ ਨੂੰ ਪੋਲ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਸੀ। ਉਹ ਪੋਲ ਵਾਲਟ ਦੇ ਇਸ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹੇ ਸਨ। ਸੁਨੀਲ ਨੇ 100 ਮੀਟਰ ਅੜਿੱਕਾ ਦੌੜ, ਡਿਸਕਸ ਥਰੋਅ ਅਤੇ ਜੈਵਲਿਨ ਥਰੋਅ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ ਨਾਲ ਉਨ੍ਹਾਂ ਨੂੰ ਹੋਰ ਮੁਕਾਬਲਿਆਂ ਵਿੱਚ ਮਾੜੇ ਪ੍ਰਦਰਸ਼ਨ ਦੇ ਬਾਵਜੂਦ ਸੋਨ ਤਗਮਾ ਜਿੱਤਣ ਵਿੱਚ ਮਦਦ ਮਿਲੀ। ਔਰਤਾਂ ਦੀ ਉੱਚੀ ਛਾਲ ਵਿੱਚ ਪੂਜਾ ਨੇ 1.82 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਮਗਾ ਜਿੱਤਿਆ। ਬੁਸ਼ਰਾ ਖਾਨ ਨੇ ਔਰਤਾਂ ਦੀ 3000 ਮੀਟਰ ਦੌੜ ਵਿੱਚ 9:41.47 ਦਾ ਸਮਾਂ ਲੈ ਕੇ ਚਾਂਦੀ ਦਾ ਤਮਗਾ ਜਿੱਤਿਆ।
ਇਹ ਵੀ ਪੜ੍ਹੋ: ਏਸ਼ੀਆ ਕ੍ਰਿਕਟ ਕੱਪ : ਪਾਕਿਸਤਾਨ ਨੂੰ ਵੱਡਾ ਝਟਕਾ, ਇਨ੍ਹਾਂ ਦੇਸ਼ਾਂ ਨੇ ਰੱਦ ਕੀਤਾ ‘ਹਾਈਬ੍ਰਿਡ ਮਾਡਲ
ਔਰਤਾਂ ਦੀ 4x400 ਮੀਟਰ ਦੌੜ ਵਿੱਚ ਭਾਰਤੀ ਟੀਮ ਨੇ 45.36 ਸਕਿੰਟ ਦਾ ਸਮਾਂ ਲੈ ਕੇ ਕਾਂਸੀ ਦਾ ਤਮਗਾ ਜਿੱਤਿਆ। ਮੁਕਾਬਲੇ ਦੇ ਪਹਿਲੇ ਦਿਨ ਐਤਵਾਰ ਨੂੰ ਰੇਜੋਆਨਾ ਮਲਿਕ ਹਿਨਾ ਅਤੇ ਭਰਤਪ੍ਰੀਤ ਸਿੰਘ ਨੇ ਕ੍ਰਮਵਾਰ ਔਰਤਾਂ ਦੇ 400 ਮੀਟਰ ਅਤੇ ਪੁਰਸ਼ਾਂ ਦੇ ਡਿਸਕਸ ਥਰੋਅ ਵਿੱਚ ਸੋਨ ਤਮਗਾ ਜਿੱਤਿਆ ਸੀ। ਸੋਮਵਾਰ ਨੂੰ ਸਿਧਾਰਥ ਚੌਧਰੀ ਨੇ ਸ਼ਾਟ ਪੁਟ 'ਚ ਸੋਨ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ: ਪਹਿਲਵਾਨਾਂ ਨੂੰ ਮੁੜ ਗੱਲਬਾਤ ਦਾ ਸੱਦਾ, ਕਿਹਾ-ਸਰਕਾਰ ਹਰ ਸਮੱਸਿਆ 'ਤੇ ਚਰਚਾ ਲਈ ਤਿਆਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਨਿਸ਼ਾਨੇਬਾਜ਼ਾਂ ਦਾ ISSF ਜੂਨੀਅਰ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 2 ਹੋਰ ਸੋਨ ਤਮਗੇ
NEXT STORY