ਬੁਕਾਰੇਸਟ (ਰੋਮਾਨੀਆ) (ਨਿਕਲੇਸ਼ ਜੈਨ)— ਪਹਿਲੀ ਵਾਰ ਗ੍ਰੈਂਡ ਚੈੱਸ ਟੂਰ ਦਾ ਹਿੱਸਾ ਸੁਪਰਬੇਟ ਇੰਟਰਨੈਸ਼ਨਲ ਸ਼ਤਰੰਜ ਵਿਚ ਰੈਪਿਡ ਦੇ ਮੁਕਾਬਲੇ ਖਤਮ ਹੋ ਗਈ ਜਦਕਿ ਹੁਣ ਸ਼ਤਰੰਜ ਦੇ ਫਟਾਫਟ ਫਾਰਮੈੱਟ ਬਲਿਟਜ਼ ਸ਼ਤਰੰਜ ਦੇ ਮੁਕਾਬਲੇ ਖੇਡੇ ਜਾਣਗੇ। ਰੈਪਿਡ ਦੇ 9 ਰਾਊਂਡ ਤੋਂ ਬਾਅਦ ਯੂਕ੍ਰੇਨ ਦਾ ਅੰਟੋਨ ਕੋਰੋਬੋਵ 12 ਅੰਕ ਬਣਾ ਕੇ ਪਹਿਲੇ ਸਥਾਨ 'ਤੇ ਰਿਹਾ।
ਭਾਰਤ ਦੇ ਵਿਸ਼ਵਨਾਥਨ ਆਨੰਦ ਲਈ ਰੈਪਿਡ ਦਾ ਤੀਜਾ ਦਿਨ ਸ਼ੁਰੂ ਤਾਂ ਜਿੱਤ ਦੇ ਨਾਲ ਹੋਇਆ ਤੇ ਉਸ ਨੇ ਇਕ ਬਿਹਤਰੀਨ ਮੁਕਾਬਲੇ ਵਿਚ ਵਿਸ਼ਵ ਨੰਬਰ-2 ਫਾਬਿਆਨੋ ਕਾਰੂਆਨਾ ਨੂੰ ਹਰਾਇਆ ਪਰ ਉਸ ਤੋਂ ਬਾਅਦ ਉਹ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕਿਆ ਤੇ ਪਹਿਲਾਂ ਇਕ ਲਗਭਗ ਡਰਾਅ ਮੁਕਾਬਲਾ ਰੂਸ ਦੇ ਸੇਰਗੀ ਕਾਰਯਾਕਿਨ ਤੋਂ ਹਾਰ ਗਿਆ ਤੇ ਫਿਰ ਆਖਰੀ ਰਾਊਂਡ ਵਿਚ ਅੰਕ ਸੂਚੀ ਦੇ ਸਭ ਤੋਂ ਹੇਠਾਂ ਚੱਲ ਰਹੇ ਵੀਅਤਨਾਮ ਦੇ ਲੇ ਕਿਊਆਂਗ ਲਿਮ ਤੋਂ ਸੌ ਫੀਸਦੀ ਤੌਰ 'ਤੇ ਹਾਰ ਕੇ ਟਾਪ-3 ਵਿਚੋਂ ਬਾਹਰ ਹੋ ਗਿਆ ਤੇ 9 ਅੰਕ ਬਣਾ ਕੇ 5ਵੇਂ ਸਥਾਨ 'ਤੇ ਪਹੁੰਚ ਗਿਆ। 10 ਅੰਕਾਂ ਦੇ ਨਾਲ ਨੀਦਰਲੈਂਡ ਦਾ ਅਨਿਸ਼ ਗਿਰੀ, ਅਰਮੀਨੀਆ ਦਾ ਲੇਵਾਨ ਆਰੋਨੀਅਨ ਤੇ ਅਜਰਬੈਜਾਨ ਦਾ ਸ਼ਾਕਿਰਯਾਰ ਮਮੇਘਾਰੋਵ ਸਾਂਝੇ ਤੌਰ 'ਤੇ ਦੂਜੇ ਸ਼ਤਾਨ 'ਤੇ ਪਹੁੰਚ ਗਏ ਹਨ। ਇਸ ਪ੍ਰਤੀਯੋਗਿਤਾ ਦੇ ਜੇਤੂ ਦਾ ਫੈਸਲਾ ਰੈਪਿਡ ਤੇ ਬਲਿਟਜ਼ ਦੋਵਾਂ ਨੂੰ ਮਿਲਾ ਕੇ ਕੀਤਾ ਜਾਂਦਾ ਹੈ, ਇਸ ਲਿਹਾਜ ਨਾਲ ਹੁਣ ਆਨੰਦ ਦੇ ਕੋਲ ਬਲਿਟਜ਼ ਮੁਕਾਬਲੇ ਵਿਚ ਚੰਗੀ ਖੇਡ ਦਿਖਾ ਕੇ ਟਾਪ-3 ਵਿਚ ਵਾਪਸ ਆਉਣ ਦਾ ਮੌਕਾ ਹੋਵੇਗਾ।
IND v BAN 3rd T20 : ਫੈਸਲਾਕੁੰਨ ਜੰਗ ਲਈ ਉਤਰਨਗੇ ਭਾਰਤ ਤੇ ਬੰਗਲਾਦੇਸ਼
NEXT STORY