ਪੁਣੇ— ਭਾਰਤ ਦੇ ਦੋ ਵਾਰ ਦੇ ਇਕਮਾਤਰ ਓਲੰਪਿਕ ਤਮਗਾਧਾਰੀ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਲਗਦਾ ਹੈ ਕਿ 'ਖੇਲੋ ਇੰਡੀਆ' ਯੁਵਾ ਖੇਡ ਜਿਹੀਆਂ ਪ੍ਰਤੀਯੋਗਿਤਾਵਾਂ ਕੌਮਾਂਤਰੀ ਪੱਧਰ ਦੇ ਕਈ ਤਮਗਾ ਜੇਤੂਆਂ ਨੂੰ ਲੱਭਣ ਅਤੇ ਬਣਾਉਣ ਦੀ ਕਾਬਲੀਅਤ ਹੈ। ਸੁਸ਼ੀਲ ਨੇ ਬਿਆਨ 'ਚ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਯੁਵਾ ਖਿਡਾਰੀਆਂ ਨੂੰ ਕੌਮਾਂਤਰੀ ਟੂਰਨਾਮੈਂਟ ਦਾ ਅਹਿਸਾਸ ਅਤੇ ਮਾਹੌਲ ਮੁਹੱਈਆ ਕਰਾਉਂਦੀਆਂ ਹਨ। ਇਹ ਭਾਰਤ ਨੂੰ ਪ੍ਰਤਿਭਾਵਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਨਿਖਾਰਨ 'ਚ ਮਦਦ ਕਰੇਗੀ ਜੋ ਚੋਟੀ ਦੇ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਸਕਣਗੀਆਂ। ਇਸ ਸਟਾਰ ਪਹਿਲਵਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਚੋਟੀ ਦੇ ਪੱਧਰ ਦੇ ਟੂਰਨਾਮੈਂਟ ਦਾ ਮਾਹੌਲ ਬਣਾਉਂਦੇ ਹਨ। ਭਾਰਤ ਨੂੰ ਇਸ ਨਾਲ ਮੌਕੇ ਅਤੇ ਸਹੂਲਤਾਂ ਪ੍ਰਦਾਨ ਕਰਨ ਨਾਲ ਭਵਿੱਖ 'ਚ ਮੌਕਾ ਮਿਲੇਗਾ, ਇਹ ਯਕੀਨੀ ਹੈ।
ਸ਼ਰਤ ਕਮਲ ਨੇ ਰਿਕਾਰਡ ਨੌਵਾਂ ਰਾਸ਼ਟਰੀ ਖਿਤਾਬ ਜਿੱਤਿਆ
NEXT STORY