ਬਰਮਿੰਘਮ— ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਟੀ-20 ਦਾ ਮੈਚ ਬੁੱਧਵਾਰ ਨੂੰ ਬਰਮਿੰਘਮ 'ਚ ਖੇਡਿਆ ਗਿਆ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਆਸਟਰੇਲੀਆ ਨੂੰ 222 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਆਸਟਰੇਲੀਆ ਦੀ ਪੂਰੀ ਟੀਮ 19.4 ਓਵਰਾਂ 'ਚ 193 ਦੌੜਾਂ 'ਤੇ ਢੇਰ ਹੋ ਗਈ ਤੇ ਇੰਗਲੈਂਡ ਨੇ ਇਹ ਮੈਚ 28 ਦੌੜਾਂ ਨਾਲ ਜਿੱਤ ਲਿਆ।
ਇੰਗਲੈਂਡ ਦੇ ਬੱਲੇਬਾਜ਼ ਜੋਸ ਬਟਲਰ ਨੇ 61 ਦੌੜਾਂ 'ਚ 6 ਚੌਕੇ 'ਤੇ 5 ਛੱਕੇ ਲਗਾਏ। ਇਸ ਤੋਂ ਪਹਿਲਾਂ ਇੰਗਲੈਂਡ ਨੇ ਵਨ ਡੇ 'ਚ ਆਸਟਰੇਲੀਆ ਦਾ 5-0 ਨਾਲ ਸਫਾਇਆ ਕੀਤਾ ਸੀ ਤੇ ਸੀਰੀਜ਼ ਆਪਣੇ ਨਾਂ ਕੀਤੀ। ਇੰਗਲੈਂਡ ਨੇ ਵਨ ਡੇ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਭਾਰਤ ਨੇ ਆਇਰਲੈਂਡ ਖਿਲਾਫ ਟੀ-20 ਮੈਚ ਖੇਡ ਰਚਿਆ ਇਤਿਹਾਸ
NEXT STORY