ਮਾਨਚੈਸਟਰ— ਚਾਈਨਾਮੈਨ ਕੁਲਦੀਪ ਯਾਦਵ ਦੀ ਕਹਿਰ ਵਰ੍ਹਾਉਂਦੀ ਗੇਂਦਬਾਜ਼ੀ ਤੋਂ ਬਾਅਦ ਲੋਕੇਸ਼ ਰਾਹੁਲ ਦੇ ਧਮਾਕੇਦਾਰ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਪਹਿਲੇ ਟੀ-20 ਕੌਮਾਂਤਰੀ ਮੈਚ ਵਿਚ ਇੰਗਲੈਂਡ ਨੂੰ ਅੱਜ ਇੱਥੇ 8 ਵਿਕਟਾਂ ਨਾਲ ਹਰਾ ਦਿੱਤਾ। ਕੁਲਦੀਪ ਦੇ ਬੁਣੇ ਫਿਰਕੀ ਦੇ ਜਾਲ ਦੇ ਸਾਹਮਣੇ ਇੰਗਲੈਂਡ ਦੇ ਬੱਲੇਬਾਜ਼ ਟਿਕ ਨਹੀਂ ਸਕੇ ਤੇ 8 ਵਿਕਟਾਂ 'ਤੇ 159 ਦੌੜਾਂ ਹੀ ਬਣਾ ਸਕੇ। ਜਵਾਬ ਵਿਚ ਭਾਰਤ ਨੇ 10 ਗੇਂਦਾਂ ਬਾਕੀ ਰਹਿੰਦਿਆਂ 2 ਵਿਕਟਾਂ 'ਤੇ 163 ਦੌੜਾਂ ਬਣਾਈਆਂ। ਸੀਨੀਅਰ ਟੀਮ ਦੇ ਨਾਲ ਪਹਿਲੀ ਵਾਰ ਇੰਗਲੈਂਡ ਦੌਰੇ 'ਤੇ ਆਇਆ ਰਾਹੁਲ 101 ਦੌੜਾਂ ਬਣਾ ਕੇ ਅਜੇਤੂ ਰਿਹਾ, ਜਿਹੜਾ ਉਸਦਾ ਦੂਜਾ ਟੀ-20 ਸੈਂਕੜਾ ਹੈ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਕਪਤਾਨ ਵਿਰਾਟ ਕੋਹਲੀ ਦਾ ਫੈਸਲਾ ਕੁਲਦੀਪ ਨੇ ਸਹੀ ਸਾਬਤ ਕਰਦਿਆਂ 4 ਓਵਰਾਂ ਵਿਚ 24 ਦੌੜਾਂ ਦੇ ਕੇ 5 ਵਿਕਟਾਂ ਲਈਆਂ ਤੇ ਇੰਗਲੈਂਡ ਦੀ ਬੱਲੇਬਾਜ਼ੀ ਦੀ ਕਮਰ ਤੋੜ ਕੇ ਰੱਖ ਦਿੱਤੀ। ਇਕ ਸਮੇਂ ਇੰਗਲੈਂਡ ਦਾ ਸਕੋਰ 12ਵੇਂ ਓਵਰ ਵਿਚ ਇਕ ਵਿਕਟ 'ਤੇ 95 ਦੌੜਾਂ ਸੀ ਪਰ ਇਸ ਤੋਂ ਬਾਅਦ 14ਵੇਂ ਓਵਰ ਵਿਚ ਕੁਲਦੀਪ ਨੇ ਕਪਤਾਨ ਇਯੋਨ ਮੋਰਗਨ (7), ਜਾਨੀ ਬੇਅਰਸਟ੍ਰਾ (0) ਤੇ ਜੋ ਰੂਟ (0) ਨੂੰ ਆਊਟ ਕਰਕੇ ਮੇਜ਼ਬਾਨ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ। ਇੰਗਲੈਂਡ ਦੇ ਬੱਲੇਬਾਜ਼ ਕੁਲਦੀਪ ਨੂੰ ਖੇਡ ਹੀ ਨਹੀਂ ਪਾ ਰਹੇ ਸਨ।
ਬੱਲੇਬਾਜ਼ੀ ਕਰਦਿਆਂ ਭਾਰਤ ਦੀ ਸ਼ੁਰੂਆਤ ਹਾਲਾਂਕਿ ਚੰਗੀ ਨਹੀਂ ਰਹੀ ਤੇ ਸਕੋਰ ਬੋਰਡ 'ਤੇ 7 ਦੌੜਾਂ ਹੀ ਟੰਗੀਆਂ ਸਨ ਕਿ ਸ਼ਿਖਰ ਧਵਨ ਨੂੰ ਡੇਵਿਡ ਵਿਲੀ ਨੇ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਰੋਹਿਤ ਸ਼ਰਮਾ ਤੇ ਰਾਹੁਲ ਨੇ ਦੂਜੀ ਵਿਕਟ ਲਈ 123 ਦੌੜਾਂ ਜੋੜੀਆਂ। ਰਾਹੁਲ ਦੇ ਦਬਦਬੇ ਦਾ ਅਨੁਮਾਨ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਵਿਚ ਰੋਹਿਤ ਦੀਆਂ 30 ਦੌੜਾਂ ਹੀ ਸਨ। ਰਾਹੁਲ ਨੇ 54 ਗੇਂਦਾਂ ਵਿਚ 10 ਚੌਕਿਆਂ ਤੇ 5 ਛੱਕਿਆਂ ਨਾਲ ਅੇਜਤੂ 101 ਦੌੜਾਂ ਬਣਾਈਆਂ ਜਦਕਿ ਛੱਕੇ ਨਾਲ ਟੀਚੇ ਤਕ ਪਹੁੰਚਣ ਵਾਲੇ ਕਪਤਾਨ ਵਿਰਾਟ ਕੋਹਲੀ ਨੇ 20 ਦੌੜਾਂ ਬਣਾਈਆਂ।
ਫੀਫਾ ਵਿਸ਼ਵ ਕੱਪ : ਸਵੀਡਨ ਨੇ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾਇਆ
NEXT STORY