ਸਪੋਰਟਸ ਡੈਸਕ— ਬੰਗਲਾਦੇਸ਼ ਨੇ ਹੋਬਾਰਟ ਦੇ ਬੇਲੇਰੀਵ ਓਵਲ 'ਚ ਨੀਦਰਲੈਂਡ ਖਿਲਾਫ ਖੇਡੇ ਗਏ ਟੀ-20 ਵਿਸ਼ਵ ਕੱਪ ਦੇ 17ਵੇਂ ਮੈਚ 'ਚ 9 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 8 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਨੀਦਰਲੈਂਡ ਦੀ ਟੀਮ 135 ਦੌੜਾਂ 'ਤੇ ਢੇਰ ਹੋ ਗਈ।
ਬੰਗਲਾਦੇਸ਼ ਨੂੰ 144 ਦੌੜਾਂ 'ਤੇ ਰੋਕਣ ਤੋਂ ਬਾਅਦ ਨੀਦਰਲੈਂਡ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਨੇ ਸਿਰਫ 3.4 ਓਵਰਾਂ 'ਚ ਚਾਰ ਵਿਕਟਾਂ ਗੁਆ ਦਿੱਤੀਆਂ। ਕੋਲਿਨ ਐਕਰਮੈਨ ਨੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ 12ਵੇਂ ਓਵਰ ਤੋਂ ਹੀ ਲਗਾਤਾਰ ਵਿਕਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਜਿਸ ਕਾਰਨ ਟੀਮ ਅੰਤ ਤੱਕ 135 ਦੌੜਾਂ 'ਤੇ ਸਿਮਟ ਗਈ। ਐਕਰਮੈਨ ਦੀਆਂ 62 ਦੌੜਾਂ ਦੀ ਪਾਰੀ ਤੋਂ ਇਲਾਵਾ ਕੋਈ ਵੀ ਖਿਡਾਰੀ ਮੈਚ 'ਚ ਟਿਕ ਕੇ ਨਹੀਂ ਖੇਡ ਸਕਿਆ ਜੋ ਨੀਦਰਲੈਂਡ ਦੀ ਹਾਰ ਦਾ ਕਾਰਨ ਵੀ ਬਣਿਆ। ਬੰਗਲਾਦੇਸ਼ ਲਈ ਤਸਕੀਨ ਅਹਿਮਦ ਨੇ 25 ਦੌੜਾਂ ਦੇ ਕੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਟੀਮ ਇੰਡੀਆ ਆਸਟ੍ਰੇਲੀਆ 'ਚ ਮਨਾਵੇਗੀ ਦੀਵਾਲੀ, ਕੋਹਲੀ ਸਮੇਤ ਇਨ੍ਹਾਂ ਖਿਡਾਰੀਆਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਇਸ ਤੋਂ ਪਹਿਲਾਂ, ਪਾਓਲ ਵਾਨ ਮੀਕੇਰੇਨ ਨੇ 21 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਿਸ ਨਾਲ ਨੀਦਰਲੈਂਡ ਨੇ ਪਾਵਰਪਲੇ ਤੋਂ ਬਾਅਦ ਵਾਪਸੀ ਕਰਦੇ ਹੋਏ ਸੋਮਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਮੈਚ ਵਿੱਚ ਅੱਠ ਵਿਕਟਾਂ 'ਤੇ 144 ਦੌੜਾਂ ਹੀ ਬਣਾਈਆਂ। ਵੈਨ ਮੀਕਰੇਨ ਨੇ ਪਾਵਰਪਲੇ 'ਚ ਸੌਮਿਆ ਸਰਕਾਰ (14 ਦੌੜਾਂ) ਨੂੰ ਆਊਟ ਕੀਤਾ ਜਿਸ ਤੋਂ ਬਾਅਦ ਬੰਗਲਾਦੇਸ਼ ਨੇ 33 ਦੌੜਾਂ ਦੇ ਅੰਦਰ ਪੰਜ ਵਿਕਟਾਂ ਗੁਆ ਦਿੱਤੀਆਂ। ਆਫਿਫ ਹੁਸੈਨ ਨੇ 27 ਗੇਂਦਾਂ 'ਤੇ 38 ਦੌੜਾਂ ਬਣਾਈਆਂ ਅਤੇ ਇਕ ਸਿਰਾ ਸੰਭਾਲਿਆ ਪਰ ਉਸ ਨੂੰ ਕੋਈ ਸਾਥ ਨਹੀਂ ਮਿਲਿਆ। ਕਪਤਾਨ ਸ਼ਾਕਿਬ ਅਲ ਹਸਨ ਅਤੇ ਲਿਟਨ ਦਾਸ (09) ਵੀ ਸਸਤੇ 'ਚ ਆਊਟ ਹੋ ਗਏ।
ਆਫਿਫ ਨੇ ਦੋ ਚੌਕੇ ਅਤੇ ਇੰਨੇ ਛੱਕੇ ਜੜੇ ਜਿਸ ਵਿੱਚ ਮੋਸਾਦਿਕ ਹੁਸੈਨ (12 ਗੇਂਦਾਂ ਵਿੱਚ 20 ਦੌੜਾਂ) ਨੇ ਸਕੋਰ ਨੂੰ ਵਧਾਉਣ ਲਈ ਉਸ ਦਾ ਸਾਥ ਨਿਭਾਇਆ। ਟੀ-20 ਵਿਸ਼ਵ ਕੱਪ 'ਚ ਡੈਬਿਊ ਕਰ ਰਹੇ 19 ਸਾਲਾ ਲੈੱਗ ਸਪਿਨਰ ਸ਼ਰੀਜ਼ ਅਹਿਮਦ ਨੇ ਸ਼ਾਕਿਬ ਦੀ ਵਿਕਟ ਲਈ। ਅਹਿਮਦ ਨੇ ਤਿੰਨ ਓਵਰਾਂ ਵਿੱਚ 27 ਦੌੜਾਂ ਦੇ ਕੇ ਇੱਕ ਵਿਕਟ ਲਈ। ਬੰਗਲਾਦੇਸ਼ ਨੇ ਨਜੀਮੁਲ ਹੁਸੈਨ ਸ਼ਾਂਤੋ (25) ਅਤੇ ਸਰਕਾਰ (14) ਦੀ ਬਦੌਲਤ ਮਜ਼ਬੂਤ ਸ਼ੁਰੂਆਤ ਕੀਤੀ ਜਿਨ੍ਹਾਂ ਨੇ ਪੰਜ ਓਵਰਾਂ ਵਿੱਚ ਪਹਿਲੀ ਵਿਕਟ ਲਈ 43 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਟੀਮ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੂਜੇ AUS ਕਬੱਡੀ ਵਿਸ਼ਵ ਕੱਪ ਨੇ ਸਿਰਜਿਆ ਇਤਿਹਾਸ, ਮੈਲਬੌਰਨ ਨਿਵਾਸੀ ਨੇ ਜਿੱਤੀ ਰੇਂਜ ਰੋਵਰ ਕਾਰ
NEXT STORY