ਸਪੋਰਟਸ ਡੈਸਕ- ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਆਈ. ਸੀ. ਸੀ. ਟੀ20 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਦੇ ਖਿਲਾਫ ਰੋਮਾਂਚਕ ਜਿੱਤ ਦਰਜ ਕਰਦੇ ਹੋਈ ਕੀਤੀ ਤੇ ਦੇਸ਼ਵਾਸੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ। ਟੀਮ ਇੰਡੀਆ ਇਸ ਸਮੇਂ ਆਸਟ੍ਰੇਲੀਆ (ਸਿਡਨੀ) 'ਚ 2022 ਦੀ ਦੀਵਾਲੀ ਮਨਾਵੇਗੀ। ਸੋਮਵਾਰ ਨੂੰ ਵਿਰਾਟ ਕੋਹਲੀ, ਰਵਿੰਦਰ ਜਡੇਜਾ ਤੇ ਯੁਜਵੇਂਦਰ ਚਾਹਲ ਸਮੇਤ ਕਈ ਖਿਡਾਰੀਆਂ ਨੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਆਓ ਜਾਣਦੇ ਹਾਂ ਕਿਸ ਨੇ ਕਿਸ ਤਰ੍ਹਾਂ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ : IND vs PAK: ਵਿਰਾਟ ਕੋਹਲੀ ਨੇ ਸਚਿਨ ਨੂੰ ਪਛਾੜਿਆ, ਜਾਣੋ ਮੈਚ ’ਚ ਬਣੇ ਹੋਰ ਕਿਹੜੇ ਰਿਕਾਰਡ
ਟੀਮ ਇੰਡੀਆ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਨੇ ਟਵੀਟ ਰਾਹੀਂ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੀਆਂ ਲਿਖਿਆ- ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਰੌਸ਼ਨੀ ਦਾ ਇਹ ਤਿਊਹਾਰ ਤੁਹਾਡੇ ਜ਼ਿੰਦਗੀ 'ਚ ਸ਼ਾਂਤੀ, ਆਨੰਦ ਤੇ ਖ਼ੁਸ਼ਹਾਲੀ ਲਿਆਵੇ।
ਕੇ. ਐੱਲ. ਰਾਹੁਲ ਨੇ ਟਵੀਟ ਕਰਦੇ ਹੋਏ ਲਿਖਿਆ- ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਤੇ ਤੁਹਾਡੇ ਪਿਆਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਸ ਸ਼ੁੱਭ ਦਿਨ ਦਾ ਪ੍ਰਕਾਸ਼ ਸਾਰਿਆਂ ਲਈ ਚੰਗੀ ਸਿਹਤ, ਖ਼ੁਸ਼ਹਾਲੀ ਤੇ ਸ਼ਾਂਤੀ ਲੈ ਕੇ ਆਵੇ।
ਯੁਜਵੇਂਦਰ ਚਾਹਲ ਨੇ ਟਵੀਟ ਰਾਹੀਂ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ - ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ।
ਸ਼ੁੱਭਮਨ ਗਿੱਲ ਨੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਟਵੀਟ ਕੀਤਾ- ਮੈਂ ਦੀਵਾਲੀ ਦੇ ਇਸ ਖ਼ੁਸ਼ੀ ਭਰੇ ਤਿਊਹਾਰ 'ਤੇ ਤੁਹਾਡੀ ਲਈ ਸ਼ਾਂਤੀ, ਪਿਆਰ ਤੇ ਆਨੰਦ ਦੀ ਕਾਮਨਾ ਕਰਦਾ ਹਾਂ।
ਰਵਿੰਦਰ ਜਡੇਜਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੈਂ ਇਸ ਰੌਸ਼ਨੀ ਦੇ ਤਿਊਹਾਰ 'ਤੇ ਤੁਹਾਡੇ ਲਈ ਖੁਸ਼ੀ, ਸ਼ਾਂਤੀ ਤੇ ਖ਼ੁਸ਼ਹਾਲੀ ਦੀ ਕਾਮਨਾ ਕਰਦਾ ਹਾਂ। ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ।
ਸਾਬਕਾ ਧਾਕੜ ਗੇਂਦਬਾਜ਼ ਹਰਭਜਨ ਸਿੰਘ ਨੇ ਟਵੀਟ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਸੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ, 'ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਦਿਲੀ ਸ਼ੁੱਭਕਾਮਨਾਵਾਂ ਦੇ ਨਾਲ 'ਪ੍ਰਕਾਸ਼ ਤੇ ਖ਼ੁਸ਼ੀ ਦੇ ਤਿਊਹਾਰ ਦੀਵਾਲੀ 'ਤੇ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਧਨ, ਖੁਸ਼ਹਾਲੀ, ਜੱਸ ਤੇ ਅਮੀਰੀ ਦੇ ਨਾਲ ਦੀਵਾਲੀ 'ਤੇ ਮਾਂ ਲਕਸ਼ਮੀ ਤੁਹਾਡੇ ਸੁੱਖ, ਸਿਹਤ ਤੇ ਖੁਸ਼ੀ 'ਚ ਵਾਧਾ ਕਰੇ।
ਇਹ ਵੀ ਪੜ੍ਹੋ : IND vs PAK: ਵਿਰਾਟ ਕੋਹਲੀ ਨੇ ਆਖਰੀ ਪਲਾਂ 'ਚ ਪਲਟ ਦਿੱਤਾ ਮੈਚ ਦਾ ਰੁਖ਼, ਇਹ ਹਨ ਜਿੱਤ ਦੇ 3 ਕਾਰਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜੇਕਰ ਉਨ੍ਹਾਂ ਨੇ ਮੈਨੂੰ ਖੇਡਣ ਨਾ ਦਿੱਤਾ ਹੁੰਦਾ ਤਾਂ ਮੈਂ ਅੱਜ ਇੱਥੇ ਨਾ ਹੁੰਦਾ, ਪਿਤਾ ਨੂੰ ਯਾਦ ਕਰ ਭਾਵੁਕ ਹੋਏ ਹਾਰਦਿਕ ਪੰਡਯਾ
NEXT STORY