ਦੁਬਈ- ਮਿਸ਼ੇਲ ਮਾਰਸ਼ ਦੀਆਂ 50 ਗੇਂਦਾਂ ਵਿਚ ਅਜੇਤੂ 77 ਦੌੜਾਂ ਤੇ ਡੇਵਿਡ ਵਾਰਨਰ ਦੇ ਅਰਧ ਸੈਂਕੜੇ ਦੀ ਮਦਦ ਨਾਲ ਵਨ ਡੇ ਕ੍ਰਿਕਟ ਵਿਚ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਐਤਵਾਰ ਨੂੰ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਦੇ ਲਈ ਭੇਜੀ ਗਈ ਨਿਊਜ਼ੀਲੈਂਡ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਦੀਆਂ 48 ਗੇਂਦਾਂ ਵਿਚ 85 ਦੌੜਾਂ ਦੀ ਪਾਰੀ ਦੀ ਮਦਦ ਨਾਲ ਚਾਰ ਵਿਕਟਾਂ 'ਤੇ 172 ਦੌੜਾਂ ਬਣਾਈਆਂ। ਜਵਾਬ 'ਚ ਵੱਡੇ ਮੈਚਾਂ ਦੇ ਖਿਡਾਰੀ ਵਾਰਨਰ (38 ਗੇਂਦਾਂ ਵਿਚ 53 ਦੌੜਾਂ) ਤੇ ਮਾਰਸ਼ ਨੇ ਸੱਤ ਗੇਂਦਾਂ ਬਾਕੀ ਰਹਿੰਦੇ ਹੋਏ ਸਿਰਫ 2 ਵਿਕਟਾਂ 'ਤੇ ਜਿੱਤ ਹਾਸਲ ਕੀਤੀ। 2 ਸਾਲ ਪਹਿਲਾਂ 50 ਓਵਰਾਂ ਦੇ ਵਿਸ਼ਵ ਕੱਪ ਵਿਚ ਬਦਕਿਸਮਤੀ ਤਰੀਕੇ ਨਾਲ ਇੰਗਲੈਂਡ ਤੋਂ ਫਾਈਨਲ ਹਾਰਨ ਵਾਲੀ ਨਿਊਜ਼ੀਲੈਂਡ ਟੀਮ ਨੂੰ ਇਕ ਵਾਰ ਫਿਰ ਤੋਂ ਆਈ. ਸੀ. ਸੀ. ਟੂਰਨਾਮੈਂਟ ਵਿਚ ਉਪ ਜੇਤੂ ਰਹਿ ਦੇ ਨਾਲ ਸਬਰ ਕਰਨਾ ਪਿਆ।
ਇਹ ਖ਼ਬਰ ਪੜ੍ਹੋ- ਭਾਰਤ ਦੌਰੇ ਲਈ ਨਿਊਜ਼ੀਲੈਂਡ ਟੈਸਟ ਟੀਮ 'ਚ ਡੇਰਿਲ ਮਿਸ਼ੇਲ ਸ਼ਾਮਲ
ਮਾਰਸ਼ ਤੇ ਵਾਰਨਰ ਦੀਆਂ ਪਾਰੀਆਂ ਵਿਲੀਅਮਸਨ ਦੀ ਬੱਲੇਬਾਜ਼ੀ 'ਤੇ ਭਾਰੀ ਪਈ। ਮਾਰਸ਼ ਨੇ ਆਪਣੀ ਪਾਰੀ ਵਿਚ 6 ਚੌਕੇ ਤੇ 4 ਛੱਕੇ ਲਗਾਏ, ਜਿਸ ਵਿਚ ਈਸ਼ ਸੋਢੀ ਨੂੰ 2 ਸ਼ਾਨਦਾਰ ਛੱਕੇ ਲੱਗੇ। ਟੀ-20 ਵਿਸ਼ਵ ਟੀਮ ਵਿਚ ਆਪਣੀ ਚੋਣ ਨੂੰ ਲੈ ਕੇ ਹੋਈ ਆਲੋਚਨਾ ਦਾ ਉਨ੍ਹਾਂ ਨੇ ਹੁਣ ਤੱਕ ਦੇ ਕਰੀਅਰ ਦੀ ਸਭ ਤੋਂ ਯਾਦਗਾਰ ਪਾਰੀ ਖੇਡ ਕੇ ਜਵਾਬ ਦਿੱਤਾ। ਟੀ-20 ਕ੍ਰਿਕਟ ਨੂੰ ਤਾਬੜਤੋੜ ਸਵਰੂਪ ਦੇ ਹਾਲਾਤਾ ਦਾ ਖੇਡ ਮੰਨਣ ਵਾਲਿਆਂ ਦੀ ਧਾਰਨਾ ਵੀ ਆਸਟਰੇਲੀਆ ਨੇ ਤੋੜ ਦਿੱਤੀ, ਪੈਟ ਕਮਿੰਸ, ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਚੇ ਬੱਲੇਬਾਜ਼ ਵਾਰਨਰ ਤੇ ਸਟੀਵ ਸਮਿੱਥ ਨੂੰ ਟੀਮ ਵਿਚ ਸ਼ਾਮਲ ਕੀਤਾ ਸੀ। ਇਸ ਮੈਦਾਨ 'ਤੇ ਆਈ. ਪੀ. ਐੱਲ. ਦੀ ਇਕ ਟੀਮ ਵਲੋਂ ਅਪਮਾਨਿਤ ਹੋਏ ਵਾਰਨਰ ਨੇ ਇਸ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ।
ਮਾਰਟਿਨ ਗੁਪਟਿਲ ਨੇ 35 ਗੇਂਦਾਂ ਵਿਚ 28 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕੇਨ ਵਿਲੀਅਮਸਨ ਨੇ 48 ਗੇਂਦਾਂ ਵਿਚ 10 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 85 ਦੌੜਾਂ ਬਣਾ ਕੇ ਪਾਰੀ ਦਾ ਨਕਸ਼ਾ ਬਦਲ ਦਿੱਤਾ। ਨਿਊਜ਼ੀਲੈਂਡ ਨੇ ਆਖਰੀ 10 ਓਵਰਾਂ ਵਿਚ 115 ਦੌੜਾਂ ਬਣਾ ਕੇ ਫਾਈਨਲ ਮੁਕਾਬਲੇ ਨੂੰ ਰੋਮਾਂਚਕ ਬਣਾਉਣ ਦੀ ਨੀਂਹ ਰੱਖ ਦਿੱਤੀ। ਵਿਲੀਅਮਸਨ ਨੇ ਬੇਹੱਦ ਖੂਬਸੂਰਤੀ ਨਾਲ ਬੱਲੇਲੇਬਾਜ਼ੀ ਕਰਦੇ ਹੋਏ ਪਹਿਲੀ 16 ਗੇਂਦਾਂ ਵਿਚ 15 ਦੌੜਾਂ ਬਣਾਈਆਂ। ਵਿਲੀਅਮਸਨ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਟਾਪ ਸਕੋਰਰ ਬਣਾਉਣ ਵਾਲੇ ਕਪਤਾਨ ਬਣ ਗਏ ਹਨ, ਜਿਨ੍ਹਾਂ ਨੇ ਸ਼੍ਰੀਲੰਕਾ ਦੇ ਕੁਮਾਰ ਸੰਗਕਾਰਾ ਨੂੰ ਪਿੱਛੇ ਛੱਡਿਆ। ਸਟਾਰਕ ਅੱਜ ਕਾਫੀ ਮਹਿੰਗੇ ਸਾਬਤ ਹੋਏ, ਜਿਨ੍ਹਾਂ ਨੇ ਚਾਰ ਓਵਰਾਂ ਵਿਚ 60 ਦੌੜਾਂ ਦਿੱਤੀਆਂ। ਹੇਜ਼ਲਵੁੱਡ ਨੇ ਚਾਰ ਓਵਰਾਂ ਵਿਚ 16 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਜ਼ਾਂਪਾ ਨੇ ਚਾਰ ਓਵਰਾਂ ਵਿਚ 24 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- ਮੈਨੂੰ ਇਸ ਸ਼ਾਨਦਾਰ ਯਾਤਰਾ ਦਾ ਹਿੱਸਾ ਬਣਾਉਣ ਲਈ ਬਹੁਤ-ਬਹੁਤ ਧੰਨਵਾਦ : ਰਵੀ ਸ਼ਾਸਤਰੀ
ਪਲੇਇੰਗ ਇਲੈਵਨ ਟੀਮ-
ਨਿਊਜ਼ੀਲੈਂਡ : ਕੇਨ ਵਿਲੀਅਮਸਨ (ਕਪਤਾਨ), ਟਾਡ ਐਸਟਲ, ਟ੍ਰੇਂਟ ਬੋਲਟ, ਮਾਰਕ ਚੈਪਮੈਨ, ਐਡਮ ਮਿਲਨੇ, ਮਾਰਟਿਨ ਗੁਪਟਿਲ, ਕੇਲਯ ਜੈਮੀਸਨ, ਡੇਰਿਲ ਮਿਸ਼ੇਲ, ਜਿਮੀ ਨੀਸ਼ਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਰਨ, ਟਿਮ ਸੀਫਰਟ (ਵਿਕਟਕੀਪਰ), ਈਸ਼ ਸੋਢੀ, ਟਿਮ ਸਾਊਥੀ।
ਆਸਟਰੇਲੀਆ : ਆਰੋਨ ਫਿੰਚ (ਕਪਤਾਨ), ਐਸ਼ਟਨ ਐਗਰ, ਪੈਟ ਕਮਿੰਸ, ਜੋਸ਼ ਹੇਜ਼ਲਵੁਡ, ਜੋਸ਼ ਇੰਗਲਿਸ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਾਰਕਸ ਸਟੋਇੰਸ, ਮਿਸ਼ੇਲ ਸਵੇਪਸਨ, ਮੈਥਿਊ ਵੇਡ (ਵਿਕਟਕੀਪਰ), ਡੇਵਿਡ ਵਾਰਨਰ, ਐਡਮ ਜ਼ਾਂਪਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੇਲਰ ਦਾ ਸੈਂਕੜਾ, ਵਿੰਡੀਜ਼ ਮਹਿਲਾ ਟੀਮ ਨੇ ਪਾਕਿ ਨੂੰ 6 ਵਿਕਟਾਂ ਨਾਲ ਹਰਾਇਆ
NEXT STORY