ਪੈਰਿਸ– ਸਪੇਨ ਦੇ ਕਾਰਲੋਸ ਅਲਾਕਰਾਜ ਨੇ ਚਾਰ ਘੰਟੇ 9 ਮਿੰਟ ਤਕ ਚੱਲੇ ਮੈਰਾਥਨ ਸੈਮੀਫਾਈਨਲ ਮੁਕਾਬਲੇ ਵਿਚ ਇਟਲੀ ਦੇ ਯਾਨਿਕ ਸਿਨਰ ਨੂੰ ਹਰਾ ਕੇ ਫ੍ਰੈਂਚ ਓਪਨ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ, ਜਿੱਥੇ ਉਸਦਾ ਸਾਹਮਣਾ ਅਲੈਗਜ਼ੈਂਡਰ ਜਵੇਰੇਵ ਨਾਲ ਹੋਵੇਗਾ। ਅਲਕਾਰਾਜ ਨੇ 2-6, 6-3, 3-6, 6-4, 6-3 ਨਾਲ ਮੁਕਾਬਲਾ ਜਿੱਤ ਕੇ ਪਹਿਲੀ ਵਾਰ ਰੋਲਾਂ ਗੈਰਾਂ ’ਤੇ ਫਾਈਨਲ ਵਿਚ ਜਗ੍ਹਾ ਬਣਾਈ। ਸਪੇਨ ਦਾ 21 ਸਾਲਾ ਅਲਕਾਰਾਜ ਤਿੰਨ ਤਰ੍ਹਾਂ ਦੇ ਕੋਰਟ ’ਤੇ ਗ੍ਰੈਂਡਸਲੈਮ ਫਾਈਨਲ ਵਿਚ ਪਹੁੰਚਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣ ਗਿਆ ਹੈ। ਉਸ ਨੇ ਹਾਰਡਕੋਰਟ ’ਤੇ 2022 ਅਮਰੀਕੀ ਓਪਨ ਤੇ ਗ੍ਰਾਸ ਕੋਰਟ ’ਤੇ 2023 ਵਿੰਬਲਡਨ ਜਿੱਤਿਆ ਹੈ। ਹੁਣ ਉਹ ਕਲੇਅ ਕੋਰਟ ’ਤੇ ਫ੍ਰੈਂਚ ਓਪਨ ਫਾਈਨਲ ਖੇਡੇਗਾ।
ਤੀਜਾ ਦਰਜਾ ਪ੍ਰਾਪਤ ਅਲਕਾਰਾਜ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਜਰਮਨੀ ਦੇ ਜਵੇਰੇਵ ਨਾਲ ਹੋਵੇਗਾ, ਜਿਸ ਨੇ ਨਾਰਵੇ ਦੇ ਕੈਸਪਰ ਰੂਡ ਨੂੰ ਸੈਮੀਫਾਈਨਲ ਵਿਚ 2-6, 2-6, 6-4, 6-2 ਨਾਲ ਹਰਾ ਦਿੱਤਾ। ਇਹ 2004 ਤੋਂ ਬਾਅਦ ਪਹਿਲਾ ਫ੍ਰੈਂਚ ਓਪਨ ਫਾਈਨਲ ਹੈ, ਜਿਸ ਵਿਚ ਰਾਫੇਲ ਨਡਾਲ, ਨੋਵਾਕ ਜੋਕੋਵਿਚ ਜਾਂ ਰੋਜਰ ਫੈਡਰਰ ਨਹੀਂ ਹਨ।
ਤੀਰਅੰਦਾਜ਼ ਕੁਮੁਦ ਸੈਣੀ ਨੇ ਸੋਨੇ ’ਤੇ ਲਾਇਆ ਨਿਸ਼ਾਨਾ
NEXT STORY