ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦੀ ਟੀਮ 24 ਅਕਤੂਬਰ ਨੂੰ ਇਕ-ਦੂਜੇ ਖ਼ਿਲਾਫ਼ ਟੀ20 ਵਿਸ਼ਵ ਕੱਪ-2021 'ਚ ਆਪਣੀ ਮੁਹਿੰਮ ਦਾ ਆਗਾਜ਼ ਕਰੇਗੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਇਹ ਮਹਾਂ ਮੁਕਾਬਲਾ ਐਤਵਾਰ ਨੂੰ ਸ਼ਾਮ 7.30 ਵਜੇ ਦੁਬਈ 'ਚ ਖੇਡਿਆ ਜਾਵੇਗਾ। ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀ ਇਸ ਮੈਚ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ : ਮੋਹਾਲੀ 'ਚ ਸੜਕ ਵਿਚਾਲੇ ਬੈਠ 'ਸੁਖਮਨੀ ਸਾਹਿਬ' ਦਾ ਪਾਠ ਕਰਨ ਲੱਗੀਆਂ ਇਹ ਬੀਬੀਆਂ, ਜਾਣੋ ਕੀ ਹੈ ਕਾਰਨ
ਭਾਰਤ ਅਤੇ ਪਾਕਿਸਤਾਨ ਮੁਕਾਬਲੇ 'ਚ ਵਿਰਾਟ ਕੋਹਲੀ ਦੀ ਟੀਮ ਇੰਡੀਆ ਹਾਵੀ ਹੈ। ਜੇਕਰ ਸਾਰੇ ਟੀ20 ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ 'ਚ ਭਾਰਤ ਦਾ ਪੱਲਾ ਭਾਰੀ ਹੈ। ਭਾਰਤ ਨੇ ਪਾਕਿਸਤਾਨ ਖ਼ਿਲਾਫ਼ 8 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਨ੍ਹਾਂ 'ਚੋਂ 6 ਮੈਚਾਂ 'ਚ ਭਾਰਤ ਨੂੰ ਜਿੱਤ ਮਿਲੀ ਹੈ। ਇਕ ਮੈਚ ਟਾਈ ਰਿਹਾ, ਜਦੋਂ ਕਿ ਇਕ ਮੈਚ 'ਚ ਭਾਰਤ ਹਾਰ ਗਿਆ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵੱਲੋਂ ਵਜ਼ੀਫ਼ਾ ਘਪਲੇ ਦੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ
ਭਾਰਤ ਨੇ ਪਾਕਿਸਤਾਨ ਤੋਂ ਪਿਛਲੇ ਚਾਰੇ ਟੀ20 ਮੈਚ ਜਿੱਤੇ ਹਨ। ਭਾਰਤ ਅਤੇ ਪਾਕਿਸਤਾਨ ਦੋਵੇਂ ਟੀਮਾਂ ਟੀ20 ਵਿਸ਼ਵ ਕੱਪ 2021 ਦੇ ਗਰੁੱਪ-2 'ਚ ਹਨ। ਇਨ੍ਹਾਂ ਦੋਹਾਂ ਤੋਂ ਇਲਾਵਾ ਇਸ ਗਰੁੱਪ 'ਚ ਅਫ਼ਗਾਨਿਸਤਾਨ, ਨਿਊਜ਼ੀਲੈਂਡ, ਸਕਾਟਲੈਂਡ ਅਤੇ ਨਾਮੀਬੀਆ ਦੀ ਟੀਮ ਵੀ ਹੈ।
ਇਹ ਵੀ ਪੜ੍ਹੋ : 'ਪੰਜਾਬ ਕੈਬਨਿਟ' ਦੀ ਅਗਲੀ ਮੀਟਿੰਗ ਨੂੰ ਲੈ ਕੇ ਅਹਿਮ ਖ਼ਬਰ, ਨਵੀਂ ਮਿਸਾਲ ਪੇਸ਼ ਕਰਨ ਜਾ ਰਹੇ ਮੁੱਖ ਮੰਤਰੀ ਚੰਨੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਾਰਤ-ਪਾਕਿ ਮੁਕਾਬਲੇ ਤੋਂ ਪਹਿਲਾਂ ਕਾਨਪੁਰ 'ਚ ਕ੍ਰਿਕਟ ਫੈਂਸ ਨੇ ਕਰਵਾਈ ਪੂਜਾ
NEXT STORY