ਸਪੋਸਟ ਡੈਸਕ– ਪਾਕਿਤਾਨ ਨੇ ਨੀਦਰਲੈਂਡ ਖ਼ਿਲਾਫ਼ ਟੀ-20 ਵਿਸ਼ਵ ਕੱਪ 2022 ਦੇ ਸੁਪਰ 12 ਗਰੁੱਪ 2 ਦੇ ਮੁਕਾਬਲੇ ’ਚ ਨੀਦਰਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਇਹ ਟੀ-20 ਵਿਸ਼ਵ ਕੱਪ ਪਾਕਿਸਤਾਨ ਦੀ ਪਹਿਲੀ ਜਿੱਤ ਹੈ ਜਦਕਿ ਪਹਿਲੇ ਮੁਕਾਬਲੇ ’ਚ ਉਸਨੂੰ ਭਾਰਤ ਅਤੇ ਫਿਰ ਜ਼ਿੰਬਾਬਵੇ ਵਿਰੁੱਧ ਰੋਮਾਂਚਕ ਮੈਚ ’ਚ ਇਕ ਦੌੜ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਾਕਿਸਤਾਨਲਈ ਇਹ ਜਿੱਤ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਹ ਆਸਟ੍ਰੇਲੀਆ ’ਚ 2009 ਤੋਂ ਬਾਅਦ ਟੀ-20 ’ਚ ਉਸਦੀ ਪਹਿਲੀ ਜਿੱਤ ਹੈ।
ਪਾਕਿਸਤਾਨ ਨੇ ਨੀਦਰਲੈਂਡ ਨੂੰ 91 ਦੌੜਾਂ ’ਤੇ ਰੋਕਣ ਤੋਂ ਬਾਅਦ 16 ਦੌੜਾਂ ’ਤੇ ਆਪਣੀ ਪਹਿਲੀ ਵਿਕਟ ਗੁਆ ਲਈ। ਬਾਬਰ ਆਜ਼ਮ ਇਕ ਵਾਰ ਫਿਰ ਫਲਾਪ ਸਾਬਿਤ ਹੋਏ ਅਤੇ ਸਿਰਫ ਚਾਰ ਦੌੜਾਂ ਬਣਾ ਸਕੇ। ਹਾਲਾਂਕਿ, ਇਸ ਤੋਂ ਬਾਅਦ ਦੂਜੀ ਵਿਕਟ ਲਈ ਫਖ਼ਰ ਜ਼ਮਾਨ ਅਤੇ ਮੁਹੰਮਦ ਰਿਜ਼ਵਾਨ ਵਿਚਾਲੇ 37 ਦੌੜਾਂ ਦੀ ਸਾਂਝੇਦਾਰੀ ਹੋਈ ਅਤੇ ਫਖ਼ਰ 20 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਸ਼ਾਨ ਮਸੂਦ ਦੀ ਐਂਟਰੀ ਹੋਈ। ਹਾਲਾਂਕਿ, ਇਸਦੇ ਕੁਝ ਸਮੇਂ ਬਾਅਦ 13ਵੇਂ ਓਵਰ ਦੀ ਸ਼ੁਰੂਆਤ ’ਚ ਰਿਜ਼ਵਾਨ ਅਰਧ ਸੈਂਕੜਾ ਬਣਾਉਂ ਤੋਂ ਖੁਂਝ ਗਏ ਅਤੇ 49 ਦੌੜਾਂ ’ਤੇ ਆਊਟ ਹੋ ਗਏ। ਇਸ ਤੋਂ ਬਾਅਦ ਮਸੂਦ 12 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਇਫਤਿਖ਼ਾਰ ਅਹਿਮਦ ਅਤੇ ਸ਼ਾਦਾਬ ਖਾਨ ਪਾਕਿਸਤਾਨ ਨੂੰ 14ਵੇਂ ਓਵਰ ’ਚ 6 ਵਿਕਟਾਂ ’ਤੇ ਜਿਤਵਾ ਕੇ ਵਾਪਸ ਪਰਤੇ। ਨੀਦਰਵੈਂਡ ਦੇ ਬ੍ਰੈਂਡਨ ਗਲੋਵਰ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ
ਇਸ ਤੋਂ ਪਹਿਲਾਂ ਨੀਦਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੂੰ 92 ਦੌੜਾਂ ਦਾ ਟੀਚਾ ਦਿੱਤਾ ਸੀ। ਨੀਦਰਲੈਂਡ ਦੀ ਟੀਮ ਪਾਕਿਸਤਾਨ ਦੀ ਮਜਬੂਤ ਗੇਂਦਬਾਜ਼ੀ ਅੱਗੇ 100 ਦੌੜਾਂ ਵੀ ਨਹੀਂ ਬਣਾ ਸਕੀ। ਨੀਦਰਲੈਂਡ ਦੀ ਟੀਮ 20 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ’ਤੇ 91 ਦੌੜਾਂ ਹੀ ਬਣਾ ਸਕੀ। ਉਸਦੇ 11 ’ਚੋਂ ਸਿਰਫ ਦੋ ਬੱਲੇਬਾਜ਼ ਦੀ ਦਹਾਈ ਦਾ ਅੰਕੜਾ ਪਾਰ ਕਰ ਸਕੇ। ਕਾਲਿਨ ਏਕਰਮੈਨ ਨੇ ਸਭ ਤੋਂ ਜ਼ਿਆਦਾ 27 ਅਤੇ ਕਪਤਾਨ ਸਕਾਟ ਐਡਵਰਡਸ ਨੇ 15 ਦੌੜਾਂ ਬਣਾਈਆਂ।
ਪਾਕਿਸਤਾਨ ਲਈ ਸ਼ਾਦਾਬ ਖਾਨ ਨੇ ਚਾਰ ਓਵਰਾਂ ’ਚ 22 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ ਤਿੰਨ ਵਿਕਟਾਂ ਲਈਆਂ। ਮੁਹੰਮਦ ਵਸੀਮ ਜੂਨੀਅਰ ਨੇ ਤਿੰਨ ਓਵਰਾਂ ’ਚ 15 ਦੌੜਾਂ ਦੇ ਕੇ ਦੋ ਵਿਕਟਾਂ ਆਪਣੇ ਨਾਂ ਕੀਤੀਆਂ। ਸ਼ਾਹੀਨ ਅਫਰੀਦੀ, ਨਸੀਮ ਸ਼ਾਹ ਅਤੇ ਹਾਰਿਸ ਰਾਊਫ ਨੂੰ 1-1 ਸਫਲਤਾ ਮਿਲੀ।
PAK vs NED: ਹਾਰਿਸ ਰਾਊਫ ਦੇ ‘ਖੂਨੀ ਬਾਊਂਸਰ’ ਨੇ ਜ਼ਖ਼ਮੀ ਕੀਤਾ ਨੀਦਰਲੈਂਡ ਦਾ ਬੱਲੇਬਾਜ਼ (ਵੀਡੀਓ)
NEXT STORY