ਇੰਫਾਲ, (ਬਿਊਰੋ)— ਤਾਮਿਲਨਾਡੂ ਨੇ ਮਣੀਪੁਰ ਨੂੰ ਸ਼ਨੀਵਾਰ ਨੂੰ 4-1 ਨਾਲ ਹਰਾ ਕੇ ਅੱਠਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ (ਬੀ. ਡਿਵੀਜ਼ਨ) ਦੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ।
ਦਿਨ ਦੇ ਹੋਰਨਾਂ ਮੈਚਾਂ 'ਚ ਗੁਜਰਾਤ ਖੇਡ ਅਥਾਰਿਟੀ ਹਾਕੀ ਅਕੈਡਮੀ ਨੇ ਹਾਕੀ ਗੁਜਰਾਤ ਨੂੰ 16-1 ਨਾਲ, ਬੈਂਗਲੁਰੂ ਨੇ ਪੁਡੂਚੇਰੀ ਨੂੰ 5-2 ਨਾਲ, ਗੋਆ ਨੇ ਬਿਹਾਰ ਨੂੰ 4-3 ਨਾਲ ਅਤੇ ਭਾਰਤੀ ਖੇਡ ਅਥਾਰਿਟੀ ਨੇ ਤ੍ਰਿਪੁਰਾ ਨੂੰ 13-0 ਨਾਲ ਹਰਾਇਆ। ਤਾਮਿਲਨਾਡੂ ਨੇ ਆਪਣੀ ਸ਼ਾਨਦਾਰ ਜਿੱਤ ਦੇ ਬਾਅਦ ਪੂਲ ਡੀ 'ਚ ਚੋਟੀ ਦਾ ਸਥਾਨ ਹਾਸਲ ਕਰਦੇ ਹੋਏ ਕੁਆਰਟਰਫਾਈਨਲ 'ਚ ਜਗ੍ਹਾ ਬਣਾ ਲਈ। ਤਾਮਿਲਨਾਡੂ ਲਈ ਐੱਚ. ਹਰੀਹਰਨ (23), ਐੱਸ. ਸਿਲਵਰਸਟਾਲਿਨ (25), ਜੀ ਸਰਵਨਕੁਮਾਰ (50) ਅਤੇ ਐੱਸ. ਨਿਰੰਜਨ ਸਾਈ ਗਣੇਸ਼ (57) ਨੇ ਗੋਲ ਕੀਤੇ।
ਨੇਲਸਨ ਦੇ ਗੋਲ ਨਾਲ ਚੇਨਈਅਨ ਐੱਫ.ਸੀ. ਜਿੱਤਿਆ
NEXT STORY