ਬੈਂਗਲੁਰੂ— ਤਨੀਸ਼ਾ ਕ੍ਰਾਸਟੋ ਨੇ ਸ਼ਾਨਦਾਰ ਲੈਅ ਜਾਰੀ ਰਖਦੇ ਹੋਏ ਯੋਨੇਕਸ ਸਨਰਾਈਜ਼ ਸਰਬ ਭਾਰਤੀ ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦੇ ਡਬਲਜ਼ ਵਰਗ 'ਚ ਦੋ ਸੋਨ ਤਮਗੇ ਆਪਣੇ ਨਾਂ ਕੀਤੇ। ਤਨੀਸ਼ਾ ਅਤੇ ਅਦਿਤੀ ਭੱਟ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੇ ਰੋਮਾਂਚਕ ਫਾਈਨਲ ਮੁਕਾਬਲੇ 'ਚ ਤ੍ਰਿਸ਼ਾ ਜੋਲੀ ਅਤੇ ਵਰਸ਼ਿਣੀ ਵੀ. ਐੱਸ. ਨੂੰ 21-15, 21-23, 21-17 ਨਾਲ ਹਰਾਇਆ।
ਇਹ ਜੋੜੀ ਪਿਛਲੇ ਦੋ ਹਫਤਿਆਂ 'ਚ ਦੂਜੀ ਵਾਰ ਚੈਂਪੀਅਨ ਬਣੀ। ਇਸ ਜੋੜੀ ਨੇ ਪਿਛਲੇ ਹਫਤੇ ਪੰਚਕੂਲਾ 'ਚ ਖੇਡੇ ਗਏ ਰੈਂਕਿੰਗ ਟੂਰਨਾਮੈਂਟ ਦਾ ਖਿਤਾਬ ਵੀ ਜਿੱਤਿਆ ਸੀ। ਗੋਆ ਦੀ ਤਨੀਸ਼ਾ ਨੇ ਇਸ ਤੋਂ ਬਾਅਦ ਮਿਕਸਡ ਡਬਲਜ਼ 'ਚ ਇਸ਼ਾਨ ਭਟਨਾਗਰ ਦੇ ਨਾਲ ਜੋੜੀ ਬਣਾ ਕੇ ਆਪਣਾ ਦੂਜਾ ਸੋਨ ਤਮਗਾ ਹਾਸਲ ਕੀਤਾ। ਇਸ ਜੋੜੀ ਨੇ ਸਿਰਫ 28 ਮਿੰਟ 'ਚ ਨਵਨੀਤ ਬੋਕਾ ਅਤੇ ਸਤਿਥੀ ਬੰਦੀ ਦੀ ਜੋੜੀ ਨੂੰ 21-14, 21-15 ਨਾਲ ਹਰਾਇਆ। ਸਿੰਗਲ ਵਰਗ 'ਚ ਚੇਨਈ ਦੇ ਸਤੀਸ਼ ਕੁਮਾਰ ਅਤੇ ਕਰਨਾਟਕ ਦੀ ਤ੍ਰਿਸ਼ਾ ਹੇਗੜੇ ਜੇਤੂ ਬਣੇ।
ਮੇਰਾ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣਾ ਆਲੋਚਕਾਂ ਨੂੰ ਕਰਾਰਾ ਜਵਾਬ : ਸਿੰਧੂ
NEXT STORY