ਵਿਜ਼ਕ ਆਨ ਜੀ, ਨੀਦਰਲੈਂਡ (ਨਿਕਲੇਸ਼ ਜੈਨ)- ਟਾਟਾ ਸਟੀਲ ਮਾਸਟਰਸ ਤੇ ਚੈਲੰਜਰਜ਼ ਸ਼ਤਰੰਜ ਟੂਰਨਾਮੈਂਟ 'ਚ ਅੱਜ ਛੇਵਾਂ ਰਾਊਂਡ ਖੇਡਿਆ ਗਿਆ ਤੇ ਅਜੇ ਵੀ ਮਾਸਟਰਸ 'ਚ ਨੀਦਰਲੈਂਡ ਦੇ ਵਿਵਿਦ ਗੁਜਰਾਤੀ ਸਾਂਝੀ ਬੜ੍ਹਤ ਤਾਂ ਚੈਲੰਜਰਜ਼ 'ਚ ਭਾਰਤ ਦੇ ਅਰਜੁਨ ਐਰੀਗਾਸੀ ਸਿੰਗਲ ਬੜ੍ਹਤ ਬਣਾਏ ਹੋਏ ਹਨ। ਚੈਲੰਜਰਜ਼ 'ਚ ਭਾਰਤ ਦੇ ਅਰਜੁਨ ਐਰੀਗਾਸੀ ਨੇ ਜਿਵੇਂ ਆਪਣੇ ਨਾਲ ਨਾ ਰੁਕਣ ਦਾ ਅਹਿਦ ਲਿਆ ਹੈ ਤੇ ਉਨ੍ਹਾਂ ਨੇ ਅੱਜ ਪ੍ਰਤੀਯੋਗਿਤਾ 'ਚ ਲਗਾਤਾਰ ਆਪਣੀ ਪੰਜਵੀਂ ਜਿੱਤ ਹਾਸਲ ਕੀਤੀ ਤੇ ਉਨ੍ਹਾਂ ਨੇ ਹਮਵਤਨ ਤੇ 6 ਵਾਰ ਦੇ ਨੈਸ਼ਨਲ ਚੈਂਪੀਅਨ ਸੂਰਯਾ ਸ਼ੇਖਰ ਗਾਂਗੁਲੀ ਨੂੰ ਹਰਾਇਆ।
ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਇਟੈਲੀਅਨ ਓਪਨਿੰਗ 'ਚ ਅਰਜੁਨ ਨੇ ਆਪਣੇ ਊਂਠ ਤੇ ਹਾਥੀ ਦੇ ਗ਼ਜ਼ਬ ਦੇ ਤਾਲਮੇਲ ਨਾਲ 42 ਚਾਲਾਂ 'ਚ ਖੇਡ ਆਪਣੇ ਨਾਂ ਕਰ ਲਈ। ਇਸ ਜਿੱਤ ਨਾਲ ਅਰਜੁਨ ਨੇ ਲਾਈਵ ਵਿਸ਼ਵ ਰੈਂਕਿੰਗ 'ਚ 2651 ਅੰਕ ਦਾ ਅੰਕੜਾ ਛੂਹੰਦੇ ਹੋਏ ਚੋਟੀ ਦੇ 100 'ਚ ਜਗ੍ਹਾ ਬਣਾ ਲਈ ਹੈ। ਫਿਲਹਾਲ ਅਰਜੁਨ 6 'ਚ 5.5 ਅੰਕ ਬਣਾ ਚੁੱਕੇ ਹਨ।
ਮਾਸਟਰਸ ਵਰਗ 'ਚ ਵਿਵਿਦ ਗੁਜਰਾਤੀ ਨੇ ਅੱਜ ਪੋਲੈਂਡ ਦੇ ਵਿਸ਼ਵ ਕੱਪ ਜੇਤੂ ਯਾਨ ਡੂੜਾ ਨਾਲ ਬਾਜ਼ੀ ਖੇਡਦੇ ਹੋਏ ਅੱਧਾ ਅੰਕ ਵੰਡ ਲਿਆ ਜਦਕਿ ਵਿਸ਼ਵ ਚੈਂਪੀਅਨ ਮੇਗਨਸ ਕਾਰਲਸਨ ਨੇ ਹੰਗਰੀ ਦੇ ਰਿਚਰਡ ਰਾਪੋਰਟ ਨੂੰ ਮਾਤ ਦਿੱਤੀ ਜਦਕਿ ਅਜਰਬੈਜਾਨ ਦੇ ਮਮੇਦਯਾਰੋਵ ਸ਼ਾਕਿਰਯਾਰ ਨੇ ਸਵੀਡਨ ਦੇ ਨਿਲਸ ਗ੍ਰੰਡੇਲੀਊਸ ਨਾਲ ਬਾਜ਼ੀ ਡਰਾਅ ਖੇਡੀ ਤੇ ਇਸ ਤਰ੍ਹਾਂ ਰਾਊਂਡ 6 ਦੇ ਬਾਅਦ ਵਿਦਿਤ, ਕਾਰਲਸਨ ਤੇ ਮਮੇਦਯਾਰੋਵ 4 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਚਲ ਰਹੇ ਹਨ।
ਆਸਟਰੇਲੀਅਨ ਓਪਨ 'ਚ ਸਾਨੀਆ-ਰਾਮ ਦੀ ਜੋੜੀ ਮਿਕਸਡ ਡਬਲਜ਼ ਕੁਆਰਟਰ ਫਾਈਨਲ 'ਚ
NEXT STORY