ਨਵੀਂ ਦਿੱਲੀ : ਟੀਮ ਇੰਡੀਆ ਨੂੰ 2011 ਦਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਲੈ ਲਿਆ ਹੈ। ਧੋਨੀ ਦੇ ਸੰਨਿਆਸ ਦੇ ਐਲਾਨ ਦੇ ਬਾਅਦ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਉਥੇ ਹੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਭਾਵੁਕ ਸੰਦੇਸ਼ ਲਿਖਿਆ ਹੈ। ਵਿਰਾਟ ਨੇ ਟਵਿਟਰ ਜ਼ਰੀਏ ਕਿਹਾ ਕਿ ਉਹ ਕਾਫ਼ੀ ਭਾਵੁਕ ਮਹਿਸੂਸ ਕਰ ਰਹੇ ਹਨ। ਵਿਰਾਟ ਨੇ ਧੋਨੀ ਦੀ ਕਪਤਾਨੀ ਵਿਚ ਹੀ ਆਪਣੇ ਕਰੀਅਰ ਦਾ ਆਗਾਜ ਕੀਤਾ ਸੀ ਅਤੇ ਧੋਨੀ ਨੇ ਉਨ੍ਹਾਂ ਨੂੰ ਕਾਫ਼ੀ ਸਪੋਰਟ ਵੀ ਕੀਤਾ ਹੈ। ਧੋਨੀ ਨੇ ਜਦੋਂ ਟੈਸਟ ਕ੍ਰਿਕੇਟ ਨੂੰ ਅਚਾਨਕ ਅਲਵਿਦਾ ਕਿਹਾ ਸੀ ਤਾਂ ਵਿਰਾਟ ਨੇ ਹੀ ਟੀਮ ਇੰਡੀਆ ਦੀ ਕਪਤਾਨੀ ਸਾਂਭੀ ਸੀ। ਧੋਨੀ ਦੇ ਵਨਡੇ ਅਤੇ ਟੀ20 ਇੰਟਰਨੈਸ਼ਨਲ ਕ੍ਰਿਕਟ ਦੀ ਕਪਤਾਨੀ ਛੱਡਣ ਦੇ ਬਾਅਦ ਵਿਰਾਟ ਹੀ ਤਿੰਨਾਂ ਫਾਰਮੈਟ ਵਿਚ ਕਪਤਾਨ ਬਣੇ।
ਵਿਰਾਟ ਨੇ ਟਵਿਟਰ 'ਤੇ ਧੋਨੀ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, 'ਇਕ ਦਿਨ ਹਰ ਕ੍ਰਿਕਟਰ ਦੇ ਸਫ਼ਰ ਦਾ ਅੰਤ ਹੁੰਦਾ ਹੈ ਪਰ ਜਦੋਂ ਤੁਸੀਂ ਕਿਸੇ ਨੂੰ ਬਹੁਤ ਕਰੀਬ ਤੋਂ ਜਾਣਦੇ ਹੋਵੋ ਅਤੇ ਉਹ ਇਸ ਫੈਸਲੇ ਦਾ ਐਲਾਨ ਕਰਦਾ ਹੈ ਤਾਂ ਤੁਸੀਂ ਬਹੁਤ ਭਾਵੁਕ ਮਹਿਸੂਸ ਕਰਦੇ ਹੋ। ਤੁਸੀਂ ਜੋ ਵੀ ਇਸ ਦੇਸ਼ ਲਈ ਕੀਤਾ, ਉਹ ਹਮੇਸ਼ਾ ਲੋਕਾਂ ਦੇ ਦਿਲ ਵਿਚ ਰਹੇਗਾ . . . ਪਰ ਇਕ-ਦੂਜੇ ਲਈ ਸਾਡੀ ਜੋ ਮਿਊਚੁਅਲ ਰਿਸਪੈਕਟ ਰਹੀ ਹੈ ਉਹ ਹਮੇਸ਼ਾ ਮੇਰੇ ਨਾਲ ਰਹੇਗੀ। ਲੋਕਾਂ ਨੇ ਤੁਹਾਡੀਆਂ ਉਪਲੱਬਧੀਆਂ ਵੇਖੀਆਂ, ਮੈਂ ਤੁਹਾਨੂੰ ਇਕ ਸ਼ਖ਼ਸ ਦੇ ਤੌਰ 'ਤੇ ਜਾਣਿਆ। ਸਭ ਲਈ ਧੰਨਵਾਦ ਕਪਤਾਨ।' ਇਸ ਦੇ ਇਲਾਵਾ ਵਿਰਾਟ ਨੇ ਸੁਰੇਸ਼ ਰੈਨਾ ਦੇ ਸੰਨਿਆਸ 'ਤੇ ਵੀ ਟਵਿਟਰ ਜ਼ਰੀਏ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਵਿਰਾਟ ਨੇ ਲਿਖਿਆ, ਟਾਪ ਕਰੀਅਰ ਲਈ ਵਧਾਈ। ਅੱਗੇ ਲਈ ਗੁਡਲਕ।'
ਵਿਰਾਟ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਚਾਹੇ ਹੀ ਹੁਣ ਉਹ ਟੀਮ ਇੰਡੀਆ ਦੇ ਕਪਤਾਨ ਹਨ ਪਰ ਧੋਨੀ ਹਮੇਸ਼ਾ ਉਨ੍ਹਾਂ ਦੇ ਕਪਤਾਨ ਰਹਿਣਗੇ। ਵਿਰਾਟ ਅਤੇ ਧੋਨੀ ਵਿਚਾਲੇ ਕਾਫ਼ੀ ਕਰੀਬੀ ਰਿਸ਼ਤਾ ਰਿਹਾ ਹੈ। ਦੋਵਾਂ ਨੇ ਮਿਲਕੇ ਟੀਮ ਇੰਡੀਆ ਨੂੰ ਕਈ ਮੈਚਾਂ ਵਿਚ ਜਿੱਤ ਦਿਵਾਈ ਹੈ।
MS Dhoni ਨੇ ਕ੍ਰਿਕਟ ਹੀ ਨਹੀਂ ਬਿਜਨੈੱਸ ’ਚ ਵੀ ਗੱਡੇ ਹਨ ਝੰਡੇ, ਜਾਣੋ ਕਿੰਨੀ ਹੈ ਕਮਾਈ
NEXT STORY