ਸਪੋਰਟਸ ਡੈਸਕ- ਟੀ-20 ਵਰਲਡ ਕੱਪ 2026 ਵਿੱਚ ਭਾਰਤੀ ਟੀਮ ਨੇ ਜਿੱਤ ਦੇ ਨਾਲ ਧਮਾਕੇਦਾਰ ਆਗਾਜ਼ ਕੀਤਾ ਹੈ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਪਣੇ ਪਹਿਲੇ ਮੈਚ ਵਿੱਚ ਭਾਰਤ ਨੇ ਅਮਰੀਕਾ (USA) ਨੂੰ 29 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਇੱਕ ਅਜਿਹਾ ਇਤਿਹਾਸਕ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਲਿਆ ਹੈ, ਜੋ ਅੱਜ ਤੱਕ ਕ੍ਰਿਕਟ ਇਤਿਹਾਸ ਵਿੱਚ ਕੋਈ ਹੋਰ ਟੀਮ ਨਹੀਂ ਕਰ ਸਕੀ।
ਟੀ-20 ਵਰਲਡ ਕੱਪ 'ਚ ਲਗਾਤਾਰ 9ਵੀਂ ਜਿੱਤ
ਭਾਰਤੀ ਟੀਮ ਹੁਣ ਟੀ-20 ਵਰਲਡ ਕੱਪ ਦੇ ਇਤਿਹਾਸ ਵਿੱਚ ਲਗਾਤਾਰ ਸਭ ਤੋਂ ਵੱਧ ਮੈਚ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ। ਪਿਛਲੇ ਵਰਲਡ ਕੱਪ ਵਿੱਚ ਲਗਾਤਾਰ 8 ਮੈਚ ਜਿੱਤ ਕੇ ਚੈਂਪੀਅਨ ਬਣੀ ਭਾਰਤੀ ਟੀਮ ਨੇ ਅਮਰੀਕਾ ਨੂੰ ਹਰਾ ਕੇ ਲਗਾਤਾਰ 9ਵੀਂ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਇਹ ਰਿਕਾਰਡ ਸਾਂਝੇ ਤੌਰ 'ਤੇ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੇ ਨਾਮ ਸੀ, ਜਿਨ੍ਹਾਂ ਨੇ ਲਗਾਤਾਰ 8-8 ਮੈਚ ਜਿੱਤੇ ਸਨ ਪਰ ਹੁਣ ਭਾਰਤ ਇਸ ਸੂਚੀ ਵਿੱਚ ਸਭ ਤੋਂ ਅੱਗੇ ਨਿਕਲ ਗਿਆ ਹੈ।
ਭਾਰਤ ਲਈ ਇਹ ਜਿੱਤ ਇਸ ਲਈ ਵੀ ਖਾਸ ਰਹੀ ਕਿਉਂਕਿ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਸੀ ਅਤੇ ਇੱਕ ਸਮੇਂ 77 ਦੌੜਾਂ 'ਤੇ 6 ਵਿਕਟਾਂ ਡਿੱਗ ਚੁੱਕੀਆਂ ਸਨ। ਅਜਿਹੇ ਮੁਸ਼ਕਿਲ ਹਾਲਾਤਾਂ ਵਿੱਚ ਕਪਤਾਨ ਸੂਰਿਆਕੁਮਾਰ ਯਾਦਵ ਨੇ ਮੋਰਚਾ ਸੰਭਾਲਿਆ ਅਤੇ ਨਾਬਾਦ 84 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਟੀਮ ਦਾ ਸਕੋਰ 161 ਤੱਕ ਪਹੁੰਚਾਇਆ। ਸੂਰਿਆਕੁਮਾਰ ਤੋਂ ਇਲਾਵਾ ਕੋਈ ਵੀ ਹੋਰ ਭਾਰਤੀ ਬੱਲੇਬਾਜ਼ 30 ਦੌੜਾਂ ਦਾ ਅੰਕੜਾ ਵੀ ਨਹੀਂ ਛੂਹ ਸਕਿਆ। ਜਵਾਬ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਅਮਰੀਕਾ ਦੀ ਟੀਮ ਨੂੰ 132 ਦੌੜਾਂ 'ਤੇ ਹੀ ਰੋਕ ਦਿੱਤਾ ਅਤੇ 29 ਦੌੜਾਂ ਨਾਲ ਜਿੱਤ ਪੱਕੀ ਕੀਤੀ।
ਅਗਲਾ ਮੁਕਾਬਲਾ ਨਾਮੀਬੀਆ ਨਾਲ
ਵਰਲਡ ਕੱਪ ਵਿੱਚ ਹੁਣ ਭਾਰਤੀ ਟੀਮ ਦਾ ਅਗਲਾ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਜਾਰੀ ਰਹੇਗਾ, ਜਿੱਥੇ 12 ਫਰਵਰੀ ਨੂੰ ਭਾਰਤ ਦਾ ਮੁਕਾਬਲਾ ਨਾਮੀਬੀਆ ਨਾਲ ਹੋਵੇਗਾ। ਇਸ ਤੋਂ ਬਾਅਦ ਟੀਮ ਇੰਡੀਆ ਹਾਈ-ਵੋਲਟੇਜ ਮੈਚ ਲਈ ਕੋਲੰਬੋ ਜਾਵੇਗੀ ਜਿੱਥੇ ਉਸਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ ਅਤੇ ਫਿਰ 18 ਫਰਵਰੀ ਨੂੰ ਅਹਿਮਦਾਬਾਦ ਵਿੱਚ ਨੀਦਰਲੈਂਡ ਵਿਰੁੱਧ ਮੈਚ ਖੇਡਿਆ ਜਾਵੇਗਾ।
ਪੰਜਾਬੀ ਪੁੱਤ ਜਸਪ੍ਰੀਤ ਸਿੰਘ ਦਾ ਕਮਾਲ: ਇੰਗਲੈਂਡ 'ਚ ਉਬੇਰ ਡਰਾਈਵਰ ਤੋਂ ਇਟਲੀ ਦਾ ਕ੍ਰਿਕਟ ਸਟਾਰ ਬਣਨ ਤੱਕ ਦਾ ਸਫ਼ਰ
NEXT STORY