ਸਪੋਰਟਸ ਡੈਸਕ— ਭਾਰਤੀ ਟੀਮ ਇਸ ਸਮੇਂ ਟੈਸਟ ਕ੍ਰਿਕਟ 'ਚ ਦੁਨੀਆ ਦੀ ਨੰਬਰ ਵਨ ਟੀਮ ਹੈ। ਪਿਛਲੇ ਤਿੰਨ ਸਾਲਾਂ ਤੋਂ ਭਾਰਤੀ ਟੀਮ ਨੰਬਰ 1 'ਤੇ ਹੈ। ਪਿਛਲੇ ਸਾਲ ਟੈਸਟ 'ਚ ਦੱਖਣੀ ਅਫਰੀਕਾ ਤੇ ਫਿਰ ਇੰਗਲੈਂਡ 'ਚ ਕਰਾਰੀ ਹਾਰ ਮਿਲੀ ਸੀ ਪਰ ਇਸ ਦੇ ਬਾਵਜੂਦ ਟੀਮ ਪਹਿਲੇ ਸਥਾਨ 'ਤੇ ਬਣੀ ਹੋਈ ਹੈ। ਭਾਰਤ ਨੇ ਆਖਰੀ ਟੈਸਟ ਸਾਲ ਦੀ ਸ਼ੁਰੂਆਤ 'ਚ ਆਸਟਰੇਲੀਆ ਦੇ ਖਿਲਾਫ ਸਿਡਨੀ 'ਚ ਖੇਡਿਆ ਸੀ। 
ਟੈਸਟ ਕ੍ਰਿਕਟ 'ਚ ਭਾਰਤੀ ਟੀਮ ਦੇ ਨੰਬਰ 1 ਦੇ ਤਾਜ 'ਤੇ ਖ਼ਤਰਾ ਬਣ ਗਿਆ ਹੈ। ਭਾਰਤ 113 ਪੁਵਾਇੰਟ ਦੀ ਰੇਟਿੰਗ ਨਾਲ ਟੈਸਟ ਕ੍ਰਿਕਟ 'ਚ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ। ਅਜੇ ਟੀਮ ਨੂੰ ਵੈਸਟਇੰਡੀਜ਼ ਦੇ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਟੈਸਟ ਰੈਂਕਿੰਗ 'ਚ ਨੰਬਰ ਦੋ 'ਤੇ ਨਿਊਜ਼ੀਲੈਂਡ ਦੀ ਟੀਮ ਹੈ। ਕੀਵੀ ਟੀਮ ਨੇ ਟੈਸਟ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ 111 ਰੇਟਿੰਗ ਦੇ ਨਾਲ ਭਾਰਤ ਦੇ ਠੀਕ ਪਿੱਛੇ ਖੜੀ ਹੈ। ਉਹ ਸ਼੍ਰੀਲੰਕਾ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣਗੇ।
ਨਿਊਜ਼ੀਲੈਂਡ ਦੇ ਕੋਲ ਟੈਸਟ ਕ੍ਰਿਕਟ 'ਚ ਪਹਿਲੇ ਸਥਾਨ 'ਤੇ ਆਉਣ ਦਾ ਮੌਕਾ ਹੈ। ਜੇਕਰ ਨਿਊਜ਼ੀਲੈਂਡ ਉਹ ਸ਼੍ਰੀਲੰਕਾ ਦੇ ਖਿਲਾਫ ਸੀਰੀਜ਼ ਦੇ ਦੋਨੋਂ ਮੈਚ ਆਪਣੇ ਨਾਂ ਕਰ ਲੈਂਦੇ ਹੈ ਤੇ ਦੂਜੇ ਪਾਸੇ ਭਾਰਤੀ ਟੀਮ ਵੈਸਟਇੰਡੀਜ਼ 'ਚ ਇਕ ਵੀ ਟੈਸਟ ਹਾਰਦੀ ਹੈ ਤਾਂ ਅਜਿਹਾ ਹੋ ਸਕਦਾ ਹੈ। ਭਾਰਤ ਪਹਿਲੇ ਸਥਾਨ 'ਤੇ ਹੈ ਉਥੇ ਹੀ ਵੈਸਟਇੰਡੀਜ਼ ਅਠਵੇਂ 'ਤੇ ਹੈ। ਜੇਕਰ ਟੈਸਟ ਮੈਚ ਡਰਾ ਵੀ ਹੁੰਦਾ ਹੈ ਤਾਂ ਭਾਰਤ ਨੂੰ ਨੁਕਸਾਨ ਹੋਵੇਗਾ। ਵੈਸਟਇੰਡੀਜ਼ ਨੇ ਇਸ ਸਾਲ ਆਪਣੇ ਘਰ 'ਚ ਇੰਗਲੈਂਡ ਨੂੰ ਟੈਸਟ ਸੀਰੀਜ਼ 'ਚ ਕਰਾਰੀ ਹਾਰ ਦਿੱਤੀ ਸੀ।
ਭਾਰਤ ਦੀ ਨਹੀਂ ਮੰਨੀ ਮੰਗ, ਬਰਮਿੰਘਮ 2022 ਖੇਡਾਂ ਤੋਂ ਬਾਹਰ ਹੋਈ ਨਿਸ਼ਾਨੇਬਾਜ਼ੀ
NEXT STORY