ਮੁੰਬਈ- ਗੋਲਕੀਪਰ ਅਦਿਤੀ ਚੌਹਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਏ. ਐੱਫ. ਸੀ. ਮਹਿਲਾ ਏਸ਼ੀਆਈ ਕੱਪ ਫੁੱਟਬਾਲ ਦੇ ਸ਼ੁਰੂਆਤੀ ਮੈਚ 'ਚ ਈਰਾਨ ਤੋਂ ਗੋਲਰਹਿਤ ਡਰਾਅ ਦੇ ਬਾਵਜੂਦ ਭਾਰਤੀ ਟੀਮ ਦੀਆਂ ਮੈਂਬਰਾਂ ਨੂੰ ਪੂਰਾ ਯਕੀਨ ਹੈ ਕਿ ਉਹ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕਰ ਸਕਦੀਆਂ ਹਨ। ਅਦਿਤੀ ਨੇ ਆਪਣੇ 50ਵੇਂ ਕੌਮਾਂਤਰੀ ਮੈਚ 'ਚ ਟੀਮ ਦੇ ਖਿਲਾਫ ਕੋਈ ਗੋਲ ਨਹੀਂ ਹੋਣ ਦਿੱਤਾ। ਜਦੋਂ ਉਨ੍ਹਾਂ ਤੋਂ ਭਾਰਤੀ ਖੇਮੇ ਦੇ ਮੂਡ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਰੀਆਂ ਆਤਮਵਿਸ਼ਵਾਸ ਨਾਲ ਭਰੀਆਂ ਹਨ। ਸਾਰੀਆਂ ਲਕੜੀਆਂ ਮਾਨਸਿਕ ਤੌਰ 'ਤੇ ਮਜ਼ਬੂਤ ਹਨ।
ਆਪਣੀ 50ਵੇਂ ਮੈਚ ਦੀ ਉਪਲੱਬਧੀ ਬਾਰੇ 'ਚ ਗੋਲਕੀਪਰ ਨੇ ਕਿਹਾ ਕਿ ਤੁਸੀਂ ਅਸਲ 'ਚ ਇਨ੍ਹਾਂ ਚੀਜ਼ਾਂ ਬਾਰੇ ਨਹੀਂ ਸੋਚਦੇ। ਯਕੀਨੀ ਤੌਰ 'ਤੇ ਜਦੋਂ ਛੋਟੀ ਸੀ ਤਾਂ ਭਾਰਤੀ ਜਰਸੀ ਪਹਿਨਣ ਬਾਰੇ ਹਮੇਸ਼ਾ ਸੁਫ਼ਨਾ ਦੇਖਦੀ ਸੀ। ਹਰ ਵਾਰ ਭਾਰਤ ਦੀ ਜਰਸੀ ਪਹਿਨਣਾ ਖ਼ਾਸ ਰਿਹਾ ਹੈ। ਪਰ ਲਗਾਤਾਰ ਕਈ ਸਾਲਾਂ ਤਕ ਅਜਿਹਾ ਕਰਨਾ ਸਨਮਾਨ ਦੀ ਗੱਲ ਹੈ ਜਿਸ ਲਈ ਮੈਂ ਬਹੁਤ ਖ਼ੁਸ਼ਕਿਸਮਤ ਹਾਂ।
ਹਾਲੇਪ ਤੇ ਸਬਾਲੇਂਕਾ ਆਸਟਰੇਲੀਆਈ ਓਪਨ ਦੇ ਚੌਥੇ ਦੌਰ 'ਚ
NEXT STORY