ਸਪੋਰਟਸ ਡੈਸਕ- ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰਾਂ 'ਚ ਸ਼ਾਮਲ ਦੋ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਸਿਮੋਨਾ ਹਾਲੇਪ ਤੇ ਦੂਜਾ ਦਰਜਾ ਪ੍ਰਾਪਤ ਆਰਯਨਾ ਸਬਾਲੇਂਕਾ ਨੇ ਉਲਟ ਹਾਲਾਤ 'ਚ ਜਿੱਤ ਦਰਜ ਕਰਰੇ ਸ਼ਨੀਵਾਰ ਨੂੰ ਇੱਥੇ ਆਸਟਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਚੌਥੇ ਦੌਰ 'ਚ ਪ੍ਰਵੇਸ਼ ਕੀਤਾ। ਪਿਛਲੇ ਸਾਲ ਵਿੰਬਲਡਨ ਤੇ ਯੂ. ਐੱਸ. ਓਪਨ ਦੇ ਸੈਮੀਫਾਈਨਲ 'ਚ ਪੁੱਜਣ ਵਾਲੀ ਸਬਾਲੇਂਕਾ ਨੇ 31ਵਾਂ ਦਰਜਾ ਪ੍ਰਾਪਤ ਮਰੇਡਾਕਾ ਵੋਂਡ੍ਰੋਸੋਵਾ ਤੋਂ ਪਹਿਲਾ ਸੈੱਟ ਗੁਆਉਣ ਦੇ ਬਾਅਦ ਵਾਪਸੀ ਕਰਕੇ 4-6, 6-3, 6-1 ਨਾਲ ਜਿੱਤ ਦਰਜ ਕੀਤੀ।
ਹਾਲੇਪ ਨੇ ਡੈਂਕਾ ਕੋਵੀਨਿਚ ਨੂੰ ਆਸਾਨੀ ਨਾਲ 6-2, 6-1 ਨਾਲ ਹਰਾ ਕੇ ਲਗਾਤਾਰ ਪੰਜਵੇਂ ਸਾਲ ਆਸਟਰੇਲੀਆਈ ਓਪਨ ਦੇ ਚੌਥੇ ਦੌਰ 'ਚ ਜਗ੍ਹਾ ਬਣਾਈ। ਕੋਵਿਨਿਚ ਨੇ ਪਿਛਲੇ ਦੌਰ 'ਚ ਯੂ. ਐੱਸ. ਓਪਨ ਚੈਂਪੀਅਨ ਏਮਾ ਰਾਦੂਕਾਨੂ ਨੂੰ ਹਰਾਇਆ ਸੀ। ਹਾਲੇਪ ਨੇ 2018 'ਚ ਫ੍ਰੈਂਚ ਓਪਨ ਤੇ 2019 'ਚ ਵਿੰਬਲਡਨ ਦਾ ਖ਼ਿਤਾਬ ਜਿੱਤਿਆ ਸੀ ਤੇ 2018 'ਚ ਉਹ ਆਸਟਰੇਲੀਆਈ ਓਪਨ ਦੇ ਫਾਈਨਲ 'ਚ ਪੁੱਜੀ ਸੀ। ਇਸ 14ਵਾਂ ਦਰਜਾ ਪ੍ਰਾਪਤ ਖਿਡਾਰੀ ਦਾ ਅਗਲਾ ਮੁਕਾਬਲਾ ਏਲਾਈਜ਼ ਕਾਰਨੇਟ ਨਾਲ ਹੋਵੇਗਾ ਜਿਨ੍ਹਾਂ ਨੇ 29ਵਾਂ ਦਰਜਾ ਪ੍ਰਾਪਤ ਜਿਦਾਨਸੇਕ ਨੂੰ 4-6, 6-4, 6-2 ਨਾਲ ਹਰਾ ਕੇ ਆਪਣਾ 32ਵਾਂ ਜਨਮਦਿਨ ਮਨਾਇਆ।
ਪਿਛਲੇ ਦੌਰ 'ਚ ਤੀਜਾ ਦਰਜਾ ਪ੍ਰਾਪਤ ਗਰਬਾਈਨ ਮੁਗੁਰੂਜਾ ਨੂੰ ਹਰਾਉਣ ਵਾਲੀ ਕਾਰਨੇਟ ਪਹਿਲੀ ਵਾਰ ਆਸਟਰੇਲੀਆਈ ਓਪਨ ਦੇ ਚੌਥੇ ਦੌਰ 'ਚ ਪੁੱਜੀ ਹੈ। ਅਮਰੀਕਾ ਦੀ 27ਵਾਂ ਦਰਜਾ ਪ੍ਰਾਪਤ ਡੇਨਿਲੀ ਕੋਲਿਨਸ ਨੇ ਪਹਿਲਾ ਸੈੱਟ ਗੁਆਉਣ ਦੇ ਬਾਅਦ 19 ਸਾਲਾ ਕਲਾਰਾ ਟਾਸਨ ਨੂੰ 4-6, 6-4, 7-5 ਨਾਲ ਹਰਾਇਆ। ਉਨ੍ਹਾਂ ਦਾ ਮੁਕਾਬਲਾ ਹੁਣ 19ਵਾਂ ਦਰਜਾ ਪ੍ਰਾਪਤ ਐਲਿਸ ਮਰਟੇਂਸ ਨਾਲ ਹੋਵੇਗਾ ਜਿਨ੍ਹਾਂ ਨੇ ਝਾਂਗ ਸ਼ੁਹਾਈ ਨੂੰ 6-2, 6-2 ਨਾਲ ਹਰਾਇਆ।
ਭਾਰਤ 'ਚ ਹੋਵੇਗਾ IPL 2022 ਦਾ ਆਯੋਜਨ ਪਰ ਸਟੇਡੀਅਮ 'ਤੇ ਨਹੀਂ ਦਿਸਣਗੇ ਦਰਸ਼ਕ
NEXT STORY