ਬਾਨੀਹਾਟੀ/ਕਰਨਾਟਕ (ਭਾਸ਼ਾ)- ਏਸ਼ੀਆਈ ਖੇਡਾਂ ਦੇ ਸਾਬਕਾ ਚੈਂਪੀਅਨ ਤੇਜਿੰਦਰਪਾਲ ਸਿੰਘ ਤੂਰ ਨੇ ਬੁੱਧਵਾਰ ਨੂੰ ਇੱਥੇ ਦੂਜੀ ਏ.ਐੱਫ.ਆਈ. ਨੈਸ਼ਨਲ ਥਰੋਅ ਚੈਂਪੀਅਨਸ਼ਿਪ ਵਿੱਚ ਆਪਣੇ ਹੀ ਮੀਟ ਰਿਕਾਰਡ ਵਿਚ ਇੱਕ ਸੈਂਟੀਮੀਟਰ ਦਾ ਵਾਧਾ ਕਰਦੇ ਹੋਏ ਪੁਰਸ਼ਾਂ ਦੇ ਸ਼ਾਟ ਪੁਟ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਤੂਰ ਦੀ ਕੋਸ਼ਿਸ਼ 20 ਮੀਟਰ 'ਤੇ ਸ਼ਾਟ ਸੁੱਟਣ ਦੀ ਸੀ, ਉਨ੍ਹਾਂ ਨੇ ਚਾਰ ਕੋਸ਼ਿਸ਼ਾਂ 19.51 ਮੀਟਰ ਤੋਂ ਬਿਹਤਰ ਕੀਤੀਆਂ ਪਰ ਉਹ 19.95 ਮੀਟਰ ਦੀ ਵਧੀਆ ਕੋਸ਼ਿਸ਼ ਹੀ ਕਰ ਸਕੇ। ਏਸ਼ੀਆਈ ਖੇਡਾਂ 2018 ਦੇ ਸੋਨ ਤਗਮਾ ਜੇਤੂ ਤੂਰ ਨੇ ਕਰਨਵੀਰ ਸਿੰਘ ਨੂੰ ਪਛਾੜਿਆ, ਜਿਨ੍ਹਾਂ ਨੇ 19.54 ਮੀਟਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਸਾਹਿਬ ਸਿੰਘ 18.77 ਮੀਟਰ ਦੀ ਕੋਸ਼ਿਸ਼ ਨਾਲ ਤੀਜੇ ਸਥਾਨ 'ਤੇ ਰਹੇ।
ਪੁਰਸ਼ਾਂ ਦੇ ਡਿਸਕਸ ਥਰੋਅ ਮੁਕਾਬਲੇ ਵਿੱਚ ਹਰਿਆਣਾ ਦੇ ਮਨਜੀਤ ਨੇ ਪ੍ਰਵੀਨ ਕੁਮਾਰ ਨੂੰ ਪਛਾੜਿਆ। ਏਅਰ ਫੋਰਸ ਦੇ ਮਨਜੀਤ ਨੇ 51.24 ਮੀਟਰ 'ਤੇ ਡਿਸਕਸ ਥਰੋਅ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸੈਨਾ ਦੇ ਪ੍ਰਵੀਨ 50.88 ਮੀਟਰ ਦੀ ਕੋਸ਼ਿਸ਼ ਨਾਲ ਦੂਜੇ ਸਥਾਨ 'ਤੇ ਰਹੇ। ਔਰਤਾਂ ਦੇ ਤਾਰ ਸ਼ਾਟ ਪੁਟ ਮੁਕਾਬਲੇ ਵਿੱਚ ਉੱਤਰਾਖੰਡ ਦੀ ਰੇਖਾ ਸਿੰਘ ਨੇ 2014 ਦੀਆਂ ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਮੰਜੂ ਬਾਲਾ ਨੂੰ ਦੂਜੇ ਸਥਾਨ 'ਤੇ ਖ਼ਿਸਕਾ ਦਿੱਤਾ। ਰੇਖਾ ਨੇ 54 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਗਮਾ ਜਿੱਤਿਆ।
ਖੇਡ ਨੀਤੀ ਦੇ ਖਰੜੇ 'ਤੇ ਚਰਚਾ ਮਗਰੋਂ ਮੀਤ ਹੇਅਰ ਦਾ ਵੱਡਾ ਬਿਆਨ
NEXT STORY