ਨਵੀਂ ਦਿੱਲੀ— ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਹੈਦਰਾਬਾਦ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਸ਼ਾਨਦਾਰ ਜਿੱਤ ਲਈ ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ, ਕਾਂਗਰਸ ਨੇ ਵੀ ਟਵਿਟਰ 'ਤੇ ਟੀਮ ਇੰਡੀਆ ਨੂੰ ਜਿੱਤ ਦੀ ਵਧਾਈ ਦਿੱਤੀ ਪਰ ਟਵਿਟਰ 'ਤੇ ਵਧਾਈ ਦਿੰਦੇ ਹੋਏ ਕਾਂਗਰਸ ਤੋਂ ਕੁਝ ਅਜਿਹੀ ਚੂਕ ਹੋ ਗਈ, ਜਿਸਦੀ ਵਜ੍ਹਾ ਨਾਲ ਪਾਰਟੀ ਨੂੰ ਟਰੋਲ ਕੀਤਾ ਜਾ ਰਿਹਾ ਹੈ, ਕਾਂਗਰਸ ਦੇ ਇਸ ਟਵੀਟ 'ਤੇ ਸੋਸ਼ਲ ਮੀਡੀਆ ਯੂਜ਼ਰਸ ਮਜ਼ਾਕ ਉਡਾ ਰਹੇ ਹਨ।
ਦਰਅਸਲ, ਭਾਰਤ ਨੇ ਐਤਵਾਰ ਨੂੰ ਹੈਦਰਾਬਾਦ ਟੈਸਟ 'ਚ ਵੈਸਟਇੰਡੀਜ਼ ਨੂੰ 10 ਵਿਕਟਾਂ ਨਾਲ ਹਰਾ ਦਿੱਤਾ, ਇਸ ਤਰ੍ਹਾਂ ਭਾਰਤ ਨੇ ਵੈਸਟਇੰਡੀਜ਼ 'ਤੇ 2-0 ਨਾਲ ਜਿੱਤ ਹਾਸਿਲ ਕਰ ਲਈ, ਕਾਂਗਰਸ ਨੇ ਭਾਰਤੀ ਕ੍ਰਿਕਟ ਟੀਮ ਨੂੰ 'ਮੇਨ-ਇਨ-ਬਲੂ' ਕਹਿ ਕੇ ਜਿੱਤ ਦੀ ਵਧਾਈ ਦਿੱਤੀ। ਕਾਂਗਰਸ ਨੇ ਟਵੀਟ ਕੀਤਾ,' ਵੈਸਟਇੰਡੀਜ਼ ਖਿਲਾਫ 2-0 ਨਾਲ ਟੈਸਟ ਸੀਰੀਜ਼ ਜਿੱਤਣ 'ਤੇ 'ਮੇਨ-ਇਨ-ਬਲੂ' ਨੂੰ ਬਹੁਣ ਸ਼ੁਭਕਾਮਨਾਵਾਂ'
ਕਾਂਗਰਸ ਨੇ ਆਪਣੇ ਟਵੀਟ 'ਚ ਟੀਮ ਇੰਡੀਆ ਨੂੰ 'ਮੇਨ-ਇਨ-ਬਲੂ' ਕਹਿ ਕੇ ਸੰਬੋਧਿਤ ਕੀਤਾ, ਜਦਕਿ ਟੀਮ ਇੰਡੀਆ ਵਾਈਟ (ਸਫੈਦ) ਜਰਸੀ 'ਚ ਸੀ, ਕਾਂਗਰਸ ਦੇ ਇਸ ਟਵੀਟ 'ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਖੂਬ ਮਜ਼ਾਕ ਉਠਾਇਆ।
ਇਕ ਯੂਜ਼ਰ ਨੇ ਲਿਖਿਆ,' ਹੁਣ ਲੱਗਦਾ ਹੈ ਕਿ ਕਾਂਗਰਸ ਨੂੰ ਅੱਖਾਂ ਦੇ ਡਾਕਟਰ ਦੀ ਜ਼ਰੂਰਤ ਹੈ, ਕਿਉਂਕਿ ਬਿਲਕੁਲ ਸਫੈਦ ਚੀਜ਼ ਵੀ ਉਸਨੇ ਨੀਲੀ ਦਿਖਾਈ ਦਿੰਦੀ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ- 'ਕਾਂਗਰਸ ਦੀ ਆਈ.ਟੀ. ਸੇਲ ਨੂੰ ਕੀ ਕਲਰ ਬਲਾਇੰਡਨੇਸ ਹੋ ਗਿਆ ਹੈ ?
ਡਬਲਜ਼ ਰੈਂਕਿੰਗ 'ਚ ਅੱਗੇ ਵਧੇ ਪੇਸ, ਪ੍ਰਾਂਜਲਾ ਦੀ ਮਹਿਲਾ ਸਿੰਗਲ 'ਚ ਲੰਬੀ ਛਾਲ
NEXT STORY