ਸਮਾਰਾ : ਏਸ਼ੀਆਈ ਟੀਮ ਜਾਪਾਨ ਫੀਫਾ ਵਿਸ਼ਵ ਕੱਪ ਤੋਂ ਪਹਿਲੇ ਹੀ ਬਾਹਰ ਹੋ ਚੁੱਕੀ ਪੋਲੈਂਡ ਖਿਲਾਫ ਵੀਰਵਾਰ ਨੂੰ ਗਰੁਪ ਐੱਚ. ਤੋਂ ਆਪਣੇ ਆਖਰੀ ਮੁਕਾਬਲੇ 'ਚ ਜਿੱਤ ਦਰਜ ਕਰਦੇ ਹੋਏ ਨਾਕਆਊਟ ਲਈ ਕੁਆਲੀਫਾਈ ਕਰਨ ਉਤਰੇਗੀ। ਗਰੁਪ ਐੱਚ. 'ਚ ਜਾਪਾਨ ਦੋ ਮੈਚਾਂ 'ਚ ਕੋਲੰਬੀਆ ਨੂੰ ਹਰਾ ਕੇ ਅਤੇ ਸੇਨੇਗਲ ਨਾਲ ਡਰਾਅ ਖੇਡਣ ਦੇ ਬਾਅਦ ਚਾਰ ਅੰਕ ਲੈ ਕੇ ਫਿਲਹਾਲ ਸਿਖਰ 'ਤੇ ਹੈ ਜਦਕਿ ਸੇਨੇਗਲ ਦਾ ਵੀ ਅਹਿਜਾ ਹੀ ਹਾਲ ਹੈ। ਜਾਪਾਨ ਜੇਕਰ ਆਖਰੀ ਸਥਾਨ ਦੀ ਪੋਲੈਂਡ ਨਾਲ ਡਰਾਅ ਵੀ ਕਰਦੀ ਹੈ ਤਾਂ ਦੂਜੇ ਦੌਰ 'ਚ ਉਹ ਜਗ੍ਹਾ ਬਣਾ ਸਕਦੀ ਹੈ। ਜਾਪਾਨ ਦੇ ਨਵੇਂ ਕੋਚ ਅਕੀਰਾ ਨਿਸ਼ਿਨੋ ਹਮਲਾਵਾਰ ਖੇਡ 'ਤੇ ਭਰੋਸਾ ਕਰਦੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਆਪਣੇ ਦੋਵੇਂ ਮੈਚ ਹਾਰ ਗਈ ਪੋਲੈਂਡ 'ਤੇ ਉਹ ਜਿੱਤ ਦਰਜ ਕਰ ਲੈਣਗੇ। ਸੇਨੇਗਲ ਖਿਲਾਫ ਟੀਮ ਨੇ ਆਪਣੇ ਐਤਵਾਰ ਨੂੰ ਮੈਚ 'ਚ 2-2 ਨਾਲ ਡਰਾਅ ਖੇਡਿਆ ਸੀ। ਜਾਪਾਨ ਨੇ 78ਵੇਂ ਮਿੰਟ 'ਚ ਬਰਾਬਰੀ ਦਾ ਗੋਲ ਕਰਦੇ ਹੋਏ ਹਾਰ ਟਾਲ ਦਿੱਤੀ ਸੀ। ਫੀਫਾ ਰੈਂਕਿੰਗ 'ਚ 8ਵੇਂ ਸਥਾਨ ਦੀ ਟੀਮ ਪੋਲੈਂਡ ਆਪਣੇ ਦੋਵੇਂ ਮੈਚ ਹਾਰ ਗਈ ਹੈ ਅਜਿਹੇ 'ਚ ਜਾਪਾਨ ਦੇ ਲਈ ਕੁਆਲੀਫਾਈ ਕਰਨ ਦਾ ਸੁਨਿਹਰੀ ਮੌਕਾ ਹੋਵੇਗਾ।
ਪੈਰਿਸ ਗ੍ਰੈਂਡ ਚੈਸ ਟੂਰ : ਅਮਰੀਕਾ ਦੇ ਨਾਕਾਮੁਰਾ ਬਣੇ ਜੇਤੂ, ਆਨੰਦ ਨੂੰ ਛੇਵਾਂ ਸਥਾਨ
NEXT STORY