ਸਪੋਰਟਸ ਡੈਸਕ : ਐਤਵਾਰ ਨੂੰ ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਲਾਰਡਸ 'ਤੇ ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਫਾਈਨਲ ਖੇਡਣਗੀਆਂ। ਜੋ ਵੀ ਟੀਮ ਜਿੱਤੇਗੀ, ਉਹ ਪਹਿਲੀ ਵਾਰ ਕ੍ਰਿਕਟ ਦਾ ਸਭ ਤੋਂ ਵੱਡਾ ਖਿਤਾਬ ਜਿੱਤੇਗੀ। ਕ੍ਰਿਕਟ ਜਾਣਕਾਰ ਇੰਗਲੈਂਡ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਦੱਸ ਰਹੇ ਹਨ। ਅਜਿਹਾ ਇਸ ਲਈ ਕਿਉਂਕਿ ਉਹ ਮੇਜ਼ਬਾਨ ਹੈ। ਇਸ ਤੋਂ ਇਲਾਵਾ ਵਰਲਡ ਕੱਪ ਦੇ ਕੁਝ ਅੰਕੜੇ ਵੀ ਉਸਦੀ ਦਾਅਵੇਦਾਰੀ ਨੂੰ ਮਜ਼ਬੂਤ ਦਸ ਰਹੇ ਹਨ।
ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਹਨ ਨਿਊਜ਼ੀਲੈਂਡ ਨਾਲੋਂ ਬਿਹਤਰ
ਜੇਕਰ ਇੰਗਲੈਂਡ ਅਤੇ ਨਿਊਜ਼ੀਲੈਂਡ ਦੋਵਾਂ ਦੇ ਮੌਜੂਦਾ ਵਰਲਡ ਕੱਪ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਇੰਗਲੈਂਡ ਦੀ ਬੱਲੇਬਾਜ਼ੀ ਨਿਊਜ਼ੀਲੈਂਡ ਦੀ ਤੁਲਨਾ ਵਿਚ ਕਾਫੀ ਮਜ਼ਬੂਤ ਹੈ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਨਿਊਜ਼ੀਲੈਂਡ ਦੀ ਤੁਲਨਾ ਵਿਚ ਦੁਗਣੇ ਸਕੋਰ ਕਰ ਰਹੇ ਹਨ। ਇੰਗਲੈਂਡ ਦੇ ਓਪਨਰਸ ਟੀਮ ਦੇ ਸਕੋਰ ਵਿਚ 37 ਫੀਸਦੀ ਦਾ ਯੋਗਦਾਨ ਦੇ ਰਹੇ ਹਨ ਜਦਕਿ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ 18 ਫੀਸਦੀ ਯੋਗਦਾਨ ਦੇ ਰਹੇ ਹਨ। ਉੱਥੇ ਹੀ ਨਿਊਜ਼ੀਲੈਂਡ ਦੇ ਗੇਂਦਬਾਜ਼ ਇੰਗਲੈਂਡ ਦੀ ਤੁਲਨਾ ਵਿਚ ਕਾਫੀ ਬਿਹਤਰ ਹਨ। ਨਿਊਜ਼ੀਲੈਂਡ ਦਾ ਇਕਾਨਮੀ ਰੇਟ ਵਰਲਡ ਕੱਪ ਦੀ ਸਾਰੀਆਂ 10 ਟੀਮਾਂ ਨਾਲੋਂ ਘੱਟ ਹੈ।

ਇੰਗਲੈਂਡ-ਨਿਊਜ਼ੀਲੈਂਡ ਦੇ ਚੋਟੀ ਕ੍ਰਮ ਦਾ ਪ੍ਰਦਰਸ਼ਨ
ਇੰਗਲੈਂਡ ਦੇ ਚੋਟੀ ਕ੍ਰਮ ਨੇ 1551 ਦੌੜਾਂ ਬਣਾਈਆਂ। ਇਹ ਟੀਮ ਦੀਆਂ ਕੁਲ ਦੌੜਾਂ ਦਾ 55 ਫੀਸਦੀ ਹੈ। ਸਲਾਮੀ ਬੱਲੇਬਾਜ਼ਾਂ ਨੇ 1062 ਦੌੜਾਂ ਬਣਾਈਅÎਾਂ ਜੋ ਟੀਮ ਦਾ ਇਸ ਟੂਰਨਾਮੈਂਟ ਵਿਚ 37 ਫੀਸਦੀ ਹੈ। ਨਿਊਜ਼ੀਲੈਂਡ ਦੇ ਚੋਟੀ ਕ੍ਰਮ ਨੇ 876, ਸਲਾਮੀ ਬੱਲੇਬਾਜ਼ਾਂ ਨੇ 328 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ਾਂ ਦਾ ਯੋਗਦਾਨ 18 ਫੀਸਦੀ ਹੈ। ਉੱਥੇ ਹੀ ਨਿਊਜ਼ੀਲੈਂਡ ਨੇ ਇਸ ਟੂਰਨਾਮੈਂਟ ਵਿਚ 1812 ਦੌੜਾਂ ਬਣਾਈਆਂ ਹਨ।
ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਕੱਟ 'ਚ ਕੀਤਾ ਦਾਖਲ
NEXT STORY