ਸਪੋਰਟਸ ਡੈਸਕ- WPL 2023 ਦਾ ਫਾਈਨਲ ਮੁਕਾਬਲਾ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਅਤੇ ਮੇਗ ਲੈਨਿੰਗ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਸ ਟੀਮ ਵਿਚਾਲੇ ਹੋਵੇਗਾ। ਇਸ ਫਾਈਨਲ ਮੈਚ 'ਚ ਜੇਤੂ ਟੀਮ ਡਬਲਯੂਪੀਐੱਲ 2023 ਦੀ ਖਿਤਾਬੀ ਟਰਾਫੀ ਜਿੱਤੇਗੀ। WPL 'ਚ ਹੁਣ ਤੱਕ ਮੇਗ ਦੀ ਟੀਮ ਨੇ ਸ਼ਾਨਦਾਰ ਖੇਡ ਦਿਖਾਈ ਹੈ। ਮੇਗ ਦੀ ਅਗਵਾਈ 'ਚ ਦਿੱਲੀ ਕੈਪੀਟਲਸ ਨੇ ਅੱਠ 'ਚੋਂ 6 ਮੈਚ ਜਿੱਤੇ ਹਨ ਜਦਕਿ ਦਿੱਲੀ ਕੈਪੀਟਲਜ਼ ਨੂੰ ਦੋ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਮਹਿਲਾ ਪ੍ਰੀਮੀਅਰ ਲੀਗ 'ਚ ਮੁੰਬਈ ਅਤੇ ਦਿੱਲੀ ਵਿਚਾਲੇ ਦੋ ਮੈਚ ਹੋਏ ਹਨ। ਪਹਿਲਾ ਮੈਚ 9 ਮਾਰਚ ਨੂੰ ਖੇਡਿਆ ਗਿਆ ਸੀ ਜਿਸ ਵਿੱਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਦੂਜੀ ਵਾਰ 20 ਮਾਰਚ ਨੂੰ ਦੋਵੇਂ ਟੀਮਾਂ ਫਿਰ ਆਹਮੋ-ਸਾਹਮਣੇ ਹੋਈਆਂ ਜਿਸ ਵਿੱਚ ਦਿੱਲੀ ਕੈਪੀਟਲਜ਼ ਨੇ ਪਿਛਲੀ ਹਾਰ ਦਾ ਬਦਲਾ ਲਿਆ ਅਤੇ ਜਿੱਤ ਦਰਜ ਕੀਤੀ। ਮੇਗ ਦੀ ਟੀਮ ਨੇ ਹਰਮਨਪ੍ਰੀਤ ਕੌਰ ਦੀ ਟੀਮ ਨੂੰ 9 ਵਿਕਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ : ਜਾਣੋ IPL ਇਤਿਹਾਸ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਟਾਪ-5 ਬੱਲੇਬਾਜ਼ਾਂ ਬਾਰੇ
ਮੇਗ ਲੈਨਿੰਗ ਅਤੇ ਸ਼ੇਫਾਲੀ ਵਰਮਾ ਦਿੱਲੀ ਕੈਪੀਟਲਜ਼ ਦੀਆਂ ਮੈਚ ਜੇਤੂ ਖਿਡਾਰਨਾਂ ਹਨ। ਲੈਨਿੰਗ ਨੇ ਅੱਠ ਮੈਚਾਂ ਵਿੱਚ 141.55 ਦੀ ਸਟ੍ਰਾਈਕ ਰੇਟ ਨਾਲ 310 ਦੌੜਾਂ ਬਣਾਈਆਂ ਹਨ। ਉਹ WPL ਦੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰੀ ਹੈ। ਇਸ ਦੇ ਨਾਲ ਹੀ ਸ਼ੈਫਾਲੀ ਵਰਮਾ ਵੀ ਲੀਗ 'ਚ ਚੰਗੀ ਬੱਲੇਬਾਜ਼ੀ ਕਰ ਰਹੀ ਹੈ। ਸ਼ੈਫਾਲੀ ਨੇ ਭਾਰਤ ਨੂੰ ਅੰਡਰ 19 ਵਿਸ਼ਵ ਕੱਪ ਚੈਂਪੀਅਨ ਵੀ ਬਣਾਇਆ ਹੈ। ਸ਼ੈਫਾਲੀ ਨੇ ਅੱਠ ਮੈਚਾਂ ਵਿੱਚ 182.57 ਦੀ ਸਟ੍ਰਾਈਕ ਰੇਟ ਨਾਲ 241 ਦੌੜਾਂ ਬਣਾਈਆਂ ਹਨ।
ਮੁੰਬਈ ਇੰਡੀਅਨਜ਼ ਦੇ ਨੈਟ ਸੀਵਰ ਬਰੰਟ ਨੇ ਲੀਗ ਵਿੱਚ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਨੈੱਟ ਨੇ 9 ਮੈਚਾਂ 'ਚ 272 ਦੌੜਾਂ ਬਣਾਈਆਂ ਹਨ। ਉਸ ਦਾ ਸਟ੍ਰਾਈਕ ਰੇਟ 149.45 ਹੈ। ਨੈੱਟ ਲੀਗ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਤੀਜੀ ਖਿਡਾਰਨ ਹੈ। ਹੇਲੀ ਮੈਥਿਊਜ਼ ਨੇ ਵੀ 9 ਮੈਚਾਂ 'ਚ 127.09 ਦੀ ਸਟ੍ਰਾਈਕ ਰੇਟ ਨਾਲ 258 ਦੌੜਾਂ ਬਣਾਈਆਂ ਹਨ। ਮੈਥਿਊਜ਼ ਨੇ ਵੀ 13 ਵਿਕਟਾਂ ਲਈਆਂ ਹਨ। ਦਿੱਲੀ ਦੀ ਗੇਂਦਬਾਜ਼ ਸ਼ਿਖਾ ਪਾਂਡੇ ਨੇ ਲੀਗ 'ਚ ਬਿਹਤਰੀਨ ਗੇਂਦਬਾਜ਼ੀ ਕੀਤੀ ਹੈ ਜਦਕਿ ਮੁੰਬਈ ਦੀ ਸਾਈਕਾ ਇਸ਼ਾਕ ਨੇ ਨੌਂ ਮੈਚਾਂ ਵਿੱਚ 15 ਵਿਕਟਾਂ ਲਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਾਣੋ IPL ਇਤਿਹਾਸ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਟਾਪ-5 ਬੱਲੇਬਾਜ਼ਾਂ ਬਾਰੇ
NEXT STORY