ਨਵੀਂ ਦਿੱਲੀ— ਚੈਂਪੀਅਨ ਟਰਾਫੀ ਦੇ ਫਾਈਨਲ 'ਚ ਪਾਕਿਸਤਾਨ ਤੋਂ ਹਾਰ ਮਿਲਣ ਤੋਂ ਬਾਅਦ ਹੁਣ ਭਾਰਤੀ ਟੀਮ ਵਿੰਡੀਜ਼ ਖਿਲਾਫ ਸੀਮਿਤ ਓਵਰਾਂ ਦੀ ਸੀਰੀਜ਼ ਖੇਡਣ ਲਈ ਉਤਰੇਗੀ। ਦੋਵੇਂ ਟੀਮਾਂ ਦੇ ਵਿਚਾਲੇ 5 ਵਨ ਡੇ ਅਤੇ 1 ਟੀ-20 ਮੈਚ ਖੇਡਿਆ ਜਾਵੇਗਾ। ਵਿੰਡੀਜ਼ ਦੀ ਧਰਤੀ 'ਤੇ ਭਾਰਤੀ ਟੀਮ ਦੇ ਬੱਲੇਬਾਜ਼ ਬਿਨ੍ਹਾਂ ਕੋਚ ਸੀਰੀਜ਼ ਦਾ ਪਹਿਲਾਂ ਮੈਚ ਸ਼ੁੱਕਰਵਾਰ ਨੂੰ ਖੇਡਣ ਲਈ ਉਤਰੇਗੀ। ਵਿੰਡੀਜ਼ ਟੀਮ ਖਿਲਾਫ ਭਾਰਤੀ ਟੀਮ ਦਾ ਹਮੇਸ਼ਾ ਹੀ ਬੋਲਬਾਲਾ ਰਿਹਾ ਹੈ। ਇਹ ਹਨ ਭਾਰਤ ਦੇ ਉਹ ਪੰਜ ਬੱਲੇਬਾਜ਼ਾਂ ਦੇ ਬਾਰੇ 'ਚ ਜਿਨ੍ਹਾਂ ਨੇ ਵਿੰਡੀਜ਼ ਖਿਲਾਫ ਖੇਡੇ ਗਏ ਮੈਚਾਂ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ—
1 ਸਚਿਨ ਤੇਂਦੁਲਕਰ
ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਵਿੰਡੀਜ਼ ਟੀਮ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀਆਂ 'ਚ ਸਭ ਤੋਂ ਪਹਿਲਾਂ ਸਥਾਨ ਹੈ। ਉਸ ਦਾ ਬੱਲਾ ਇਸ ਟੀਮ ਖਿਲਾਫ ਹਮੇਸ਼ਾ ਹੀ ਚੱਲਦਾ ਸੀ। ਉਸ ਨੇ ਵਿੰਡੀਜ਼ ਖਿਲਾਫ 39 ਮੈਚ ਖੇਡੇ ਜਿਸ 'ਚ ਉਸ ਨੇ 4 ਸੈਂਕੜੇ ਅਤੇ 11 ਅਰਧ ਸੈਂਕੜੇ ਲਗਾ ਕੇ 1573 ਦੌੜਾਂ ਬਣਾਈਆਂ ਹਨ।
2 ਰਾਹੁਲ ਦ੍ਰਾਵਿੜ
ਭਾਰਤੀ ਟੀਮ ਦੀ ਦੀਵਾਰ ਦੇ ਨਾਂ ਨਾਲ ਜਾਣ ਵਾਲੇ ਰਾਹੁਲ ਦ੍ਰਾਵਿੜ ਇਸ ਮਾਮਲੇ 'ਚ ਦੂਜੇ ਸਥਾਨ 'ਤੇ ਹੈ। ਜਿਸ ਨੇ ਵਿੰਡੀਜ਼ ਟੀਮ ਖਿਲਾਫ 40 ਮੈਚ ਖੇਡੇ ਅਤੇ 1348 ਦੌੜਾਂ ਬਣਾਈਆਂ ਹਨ। ਜਿਸ 'ਚ ਉਸ ਨੇ 3 ਸੈਂਕੜੇ ਅਤੇ 8 ਅਰਧ ਸੈਂਕੜੇ ਵੀ ਸ਼ਾਮਲ ਹਨ।
3 ਵਿਰਾਟ ਕੋਹਲੀ
ਭਾਰਤੀ ਟੀਮ ਦੇ ਕਪਤਾਨ ਨੇ ਵੀ ਵਿੰਡੀਜ਼ ਖਿਲਾਫ ਘੱਟ ਦੌੜਾਂ ਨਹੀਂ ਬਣਾਈਆਂ ਹਨ। ਉਸ ਨੇ ਵਿੰਡੀਜ਼ ਖਿਲਾਫ ਬੱਲੇਬਾਜ਼ਾਂ ਦੀ ਤਰ੍ਹਾਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਹੈ। ਉਸ ਨੇ ਵਿੰਡੀਜ਼ ਖਿਲਾਫ 22 ਮੈਚ ਖੇਡੇ ਹਨ ਅਤੇ 1143 ਦੌੜਾਂ ਬਣਾਈਆਂ ਹਨ। ਜਿਸ 'ਚ ਉਸ ਦੇ 3 ਸੈਂਕੜੇ ਅਤੇ 8 ਅਰਧ ਸੈਂਕੜੇ ਵੀ ਸ਼ਾਮਲ ਹਨ।
4 ਸੌਰਵ ਗਾਂਗੁਲੀ
ਭਾਰਤੀ ਟੀਮ ਦੇ ਸਾਬਕਾ ਕਪਤਾਨ ਖੱਬੇ ਹੱਥ ਦੇ ਬੱਲੇਬਾਜ਼ ਸੌਰਵ ਗਾਂਗੁਲੀ ਚੌਥੇ ਸਥਾਨ 'ਤੇ ਹੈ। ਉਸ ਨੇ ਇਸ ਟੀਮ ਦੇ ਖਿਲਾਫ 27 ਮੈਚ ਖੇਡੇ ਹਨ ਅਤੇ 1142 ਦੌੜਾਂ ਬਣਾਈਆਂ ਹਨ ਅਤੇ ਚੌਥੇ ਸਥਾਨ 'ਤੇ ਆਪਣੀ ਜਗ੍ਹਾ ਬਣਾਈ ਹੈ। ਜਿਸ 'ਚ ਉਸ ਨੇ 11 ਅਰਧ ਸੈਂਕੜੇ ਲਗਾਏ ਹਨ।
5 ਮੋ. ਅਜ਼ਹਰੂਦੀਨ
ਭਾਰਤੀ ਟੀਮ ਦੇ ਸੱਜੇ ਹੱਥ ਦੇ ਬੱਲੇਬਾਜ਼ ਅਤੇ ਫਾਸਟ ਗੇਂਦਬਾਜ਼ ਮੋ. ਅਜ਼ਹਰੂਦੀਨ ਦਾ ਸਥਾਨ ਪੰਜਵੇਂ ਸਥਾਨ 'ਤੇ ਹੈ। ਉਸ ਨੇ ਵਿੰਡੀਜ਼ ਖਿਲਾਫ 43 ਮੈਚ ਖੇਡੇ ਅਤੇ ਉਸ ਨੇ 998 ਦੌੜਾਂ ਬਣਾਈਆਂ। ਜਿਸ 'ਚ ਉਸ ਨੇ 2 ਅਰਧ ਸੈਂਕੜੇ ਲਗਾਏ ਹਨ।
ਵਿਵਾਦਾਂ ਤੋਂ ਪਰ੍ਹੇ ਵਿੰਡੀਜ਼ ਦੌਰੇ 'ਤੇ ਧਿਆਨ ਲਗਾਏਗਾ ਭਾਰਤ
NEXT STORY