ਕੋਲੰਬੋ— ਭਾਰਤ ਖਿਲਾਫ ਟੀ-20 ਤਿਕੋਣੀ ਸੀਰੀਜ਼ ਦੇ ਫਾਈਨਲ ਮੈਚ ਤੋਂ ਪਹਿਲਾ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਕਰੀਬੀ ਮੁਕਾਬਲੇ 'ਚ ਮੇਜ਼ਬਾਨ (ਸ਼੍ਰੀਲੰਕਾ) ਟੀਮ ਨੂੰ ਹਰਾਉਣ ਤੋਂ ਬਾਅਦ ਅੱਜ ਇੱਥੇ ਕਿਹਾ ਕਿ ਭਾਰਤੀ ਟੀਮ ਮਜ਼ਬੂਤ ਹੈ ਤਾਂ ਅਸੀਂ ਵੀ ਕਿਸੇ ਤੋਂ ਘੱਟ ਨਹੀਂ ਹਾਂ।
ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ ਰੌਮਾਂਚਕ ਮੁਕਾਬਲੇ 'ਚ 2 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਇਹ ਮੈਚ ਦੋਵਾਂ ਟੀਮਾਂ ਦੇ ਲਈ ਸੈਮੀਫਾਈਨਲ ਦੀ ਤਰ੍ਹਾਂ ਸੀ। ਸ਼ਾਕਿਬ ਨੇ ਕਿਹਾ ਕਿ ਭਾਰਤੀ ਟੀਮ ਬਹੁਤ ਵਧੀਆ ਹੈ ਪਰ ਅਸੀਂ ਲੈਅ 'ਚ ਹਾਂ। ਉਮੀਦ ਹੈ ਕਿ ਅਸੀਂ ਆਪਣੇ ਪ੍ਰਦਰਸ਼ਨ ਨੂੰ ਜਾਰੀ ਰੱਖਾਂਗੇ। ਸੈਮੀਫਾਈਨਲ (ਸ਼੍ਰੀਲੰਕਾ ਖਿਲਾਫ ਪਹਿਲੇ ਮੁਕਾਬਲੇ) ਦੇ ਵਾਰੇ 'ਚ ਗੱਲ ਕਰਦੇ ਹੋਏ ਸ਼ਾਕਿਬ ਨੇ ਕਿਹਾ ਕਿ ਟੀ-20 ਮੈਚ 'ਚ ਆਪ ਜ਼ਿਆਦਾ ਉਮੀਦ ਨਹੀਂ ਕਰ ਸਕਦੇ, ਉੱਥੇ ਸਭ ਕੁਝ ਸੀ ਭਾਵਨਾਵਾਂ, ਨਾਟਕ, ਸਭ ਕੁਝ। ਅਸੀਂ ਲੱਕੀ ਰਹੇ ਸੀ ਇਸ ਲਈ ਜਿੱਤ ਸਕੇ।
ਇੰਗਲੈਂਡ ਦੇ ਇਸ ਧਮਾਕੇਦਾਰ ਖਿਡਾਰੀ ਨੇ ਲਿਆ ਸੰਨਿਆਸ
NEXT STORY