Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 17, 2026

    12:31:05 PM

  • attackers in a scorpio shot the young man

    ਪੰਜਾਬ: ਸਕਾਰਪੀਓ 'ਚ ਆਏ ਹਮਲਾਵਰਾਂ ਨੇ ਨੌਜਵਾਨ ਨੂੰ...

  • liquor mafia illegal liquor smugglers

    ਪਿਆਕੜਾਂ ਲਈ ਚਿੰਤਾਜਨਕ ਖਬਰ, ਇਸ ਰਿਪੋਰਟ ਨੂੰ ਪੜ੍ਹਨ...

  • earthquake hit indonesia

    ਇੰਡੋਨੇਸ਼ੀਆ ਭੂਚਾਲ : ਮਲਬੇ ਹੇਠ ਦੱਬੇ ਲੋਕਾਂ ਦੀ...

  • major incident in chandigarh farmer brutally murdered

    ਚੰਡੀਗੜ੍ਹ 'ਚ ਵੱਡੀ ਵਾਰਦਾਤ! ਮਾਮੂਲੀ ਵਿਵਾਦ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ

BLOG News Punjabi(ਬਲਾਗ)

ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ

  • Edited By Anmol Tagra,
  • Updated: 27 Apr, 2026 05:40 PM
Blog
monsoon in india
  • Share
    • Facebook
    • Tumblr
    • Linkedin
    • Twitter
  • Comment

ਮਾਨਸੂਨ ਦੇ ਮੌਸਮ ’ਚ ਲਗਾਤਾਰ 7 ਸਾਲਾਂ ਦੀ ਚੰਗੀ ਬਾਰਿਸ਼ ਤੋਂ ਬਾਅਦ, ਭਾਰਤ ਦੀ ਕਿਸਮਤ ਹੁਣ ਸਾਥ ਛੱਡਦੀ ਦਿਸ ਰਹੀ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਦੇ ਅਗਾਊਂ-ਅਨੁਮਾਨ ਅਨੁਸਾਰ, ਇਸ ਸਾਲ ਦਾ ਮਾਨਸੂਨ ਮੁਕਾਬਲਤਨ ਖੁਸ਼ਕ ਰਹਿਣ ਦੀ ਉਮੀਦ ਹੈ। ਆਉਣ ਵਾਲੀ ਵਰਖਾ ਰੁੱਤ ਦੇ ਆਪਣੇ ਪਹਿਲੇ ਅਗਾਊਂ-ਅਨੁਮਾਨ ’ਚ, ਆਈ. ਐੱਮ. ਡੀ. ਨੇ ਮੰਗਲਵਾਰ ਨੂੰ ਕਿਹਾ ਕਿ ਪੂਰੇ ਦੇਸ਼ ’ਚ ਇਸ ਵਾਰ ਸਾਧਾਰਨ ਦੀ ਤੁਲਨਾ ’ਚ ਸਿਰਫ ‘92 ਫੀਸਦੀ ਬਾਰਿਸ਼’ ਹੋਣ ਦੀ ਸੰਭਾਵਨਾ ਹੈ। ਇਹ ਪਿਛਲੇ 20 ਸਾਲਾਂ ’ਚ ਆਈ. ਐੱਮ. ਡੀ. ਵੱਲੋਂ ਜਾਰੀ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਘੱਟ ਅਖਿਲ ਭਾਰਤੀ ਮਾਨਸੂਨ ਵਰਖਾ ਦਾ ਅਗਾਊਂ-ਅਨੁਮਾਨ ਹੈ।

ਜੂਨ ਤੋਂ ਸਤੰਬਰ ਤੱਕ ਚੱਲਣ ਵਾਲਾ 4 ਮਹੀਨੇ ਦਾ ਮਾਨਸੂਨ, ਭਾਰਤ ਦੀ ਸਾਲਾਨਾ ਵਰਖਾ ਦਾ 70 ਫੀਸਦੀ ਤੋਂ ਵੱਧ ਹਿੱਸਾ ਲਿਆਉਂਦਾ ਹੈ। ਭਿਆਨਕ ਗਰਮੀ ਤੋਂ ਰਾਹਤ ਦੇਣ ਤੋਂ ਇਲਾਵਾ, ਇਸ ਮੌਸਮ ’ਚ ਹੋਣ ਵਾਲੀ ਬਾਰਿਸ਼ ਦਾ ਅਰਥਵਿਵਸਥਾ ’ਤੇ ਵੱਡਾ ਪ੍ਰਭਾਵ ਪੈਂਦਾ ਹੈ।

ਭਾਰਤ ਦੀ ਲੱਗਭਗ ਅੱਧੀ ਫਸਲੀ ਭੂਮੀ ਅਜੇ ਵੀ ਸਿੰਚਾਈ ਲਈ ਵਰਖਾ ਜਲ ’ਤੇ ਨਿਰਭਰ ਹੈ। ਚੰਗੀ ਖੇਤੀ ਪੈਦਾਵਾਰ ਦੇ ਲਈ ਸਮੇਂ ਸਿਰ ਅਤੇ ਲੋੜੀਂਦੀ ਵਰਖਾ ਮਹੱਤਵਪੂਰਨ ਹੈ, ਜੋ ਬਦਲੇ ’ਚ ਖੇਤੀ ਆਮਦਨ ਅਤੇ ਪੇਂਡੂ ਮੰਗ ਨੂੰ ਵਧਾਉਂਦੀ ਹੈ।

ਮਾਨਸੂਨ ਦੀ ਬਾਰਿਸ਼ ਭਾਰਤ ਦੇ ਜਲ ਭੰਡਾਰਾਂ ਨੂੰ ਵੀ ਭਰਦੀ ਹੈ, ਜਿਨ੍ਹਾਂ ਦੀ ਵਰਤੋਂ ਬਾਕੀ ਸਾਲ ਲਈ ਪੀਣ ਦੇ ਪਾਣੀ, ਜਲ-ਬਿਜਲੀ ਅਤੇ ਉਦਯੋਗ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ। ਨਦੀਆਂ ਦੇ ਪ੍ਰਵਾਹ ਨੂੰ ਬਣਾਈ ਰੱਖਣਾ, ਅੰਤਰਦੇਸ਼ੀ ਜਲ ਆਵਾਜਾਈ ਅਤੇ ਭੂਜਲ ਰੀਚਾਰਜ ਕੁਝ ਹੋਰ ਚੀਜ਼ਾਂ ਹਨ, ਜੋ ਮਾਨਸੂਨ ਦੀ ਬਾਰਿਸ਼ ਤੋਂ ਪ੍ਰਭਾਵਿਤ ਹੁੰਦੀਆਂ ਹਨ। ਘੱਟ ਬਾਰਿਸ਼ ਦਾ ਅਗਾਊਂ-ਅਨੁਮਾਨ, ਜਿਵੇਂ ਕਿ ਇਸ ਸਾਲ ਦਾ ਹੈ, ਸਰਕਾਰਾਂ ਅਤੇ ਨੀਤੀ ਘੜਨ ਵਾਲਿਆਂ ਲਈ ਇਕ ਤਰ੍ਹਾਂ ਦਾ ਨੋਟਿਸ ਹੈ ਕਿ ਉਹ ਖੁਸ਼ਕ ਮਾਨਸੂਨ ਸੀਜ਼ਨ ਦੇ ਪ੍ਰਭਾਵਾਂ ਨੂੰ ਸੋਖਣ ਲਈ ਸਾਰੀਆਂ ਕਿਸਮਾਂ ਦੀਆਂ ਸੰਭਾਵਨਾਵਾਂ ਦੀ ਤਿਆਰੀ ਸ਼ੁਰੂ ਕਰ ਦੇਣ।

ਵਧਦਾ ਲਚਕੀਲਾਪਨ : ਹਾਲ ਤੱਕ, ਮੁਕਾਬਲਤਨ ਘੱਟ ਵਰਖਾ ਦੀ ਭਵਿੱਖਬਾਣੀ ਆਮ ਤੌਰ ’ਤੇ ਸਰਕਾਰ ’ਚ ਖਤਰੇ ਦੀ ਘੰਟੀ ਵਜਾ ਦਿੰਦੀ ਸੀ। ਇਸ ਨੂੰ ਖੇਤੀ ਸੰਕਟ ਅਤੇ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ’ਤੇ ਰੋਕ ਦੇ ਇਕ ਨਿਸ਼ਚਿਤ ਸੰਕੇਤ ਦੇ ਰੂਪ ’ਚ ਦੇਖਿਆ ਜਾਂਦਾ ਸੀ। ਇੱਥੋਂ ਤੱਕ ਕਿ ਬਾਜ਼ਾਰ ਦੀ ਧਾਰਨਾ ਵੀ ਪ੍ਰਭਾਵਿਤ ਹੋ ਜਾਂਦੀ ਸੀ। ਪਿਛਲੇ ਕੁਝ ਸਾਲਾਂ ’ਚ ਚੀਜ਼ਾਂ ਬਹੁਤ ਬਿਹਤਰ ਹੋਈਆਂ ਹਨ। ਇਸ ਲਈ ਨਹੀਂ ਕਿ ਮਾਨਸੂਨ ਦੀ ਬਾਰਿਸ਼ ’ਤੇ ਨਿਰਭਰਤਾ ਘੱਟ ਗਈ ਹੈ, ਸਗੋਂ ਇਸ ਲਈ ਕਿ ਭਾਰਤ ਵੱਖ-ਵੱਖ ਖੇਤਰਾਂ ’ਚ ਵੱਖ-ਵੱਖ ਪਹਿਲਕਦਮੀਆਂ ਦੇ ਕਾਰਨ ਮਾਨਸੂਨ ਦੀ ਬਾਰਿਸ਼ ਦੇ ਸਾਲਾਨਾ ਉਤਰਾਅ-ਚੜ੍ਹਾਅ ਪ੍ਰਤੀ ਹੌਲੀ-ਹੌਲੀ ਵਧੇਰੇ ਲਚਕੀਲਾ ਹੁੰਦਾ ਜਾ ਰਿਹਾ ਹੈ।

ਪਿਛਲੇ ਇਕ ਦਹਾਕੇ ’ਚ ਆਈ. ਐੱਮ. ਡੀ. ਦੇ ਆਪਣੇ ਅਗਾਊਂ-ਅਨੁਮਾਨਾਂ ’ਚ ਕਾਫੀ ਸੁਧਾਰ ਹੋਇਆ ਹੈ, ਜਿਸ ਨਾਲ ਕਾਫੀ ਮਦਦ ਮਿਲੀ ਹੈ। ਅਗਾਊਂ-ਅਨੁਮਾਨ ਨਾ ਸਿਰਫ ਵਧੇਰੇ ਸਹੀ ਅਤੇ ਸਮੇਂ ਸਿਰ ਹੋ ਗਏ ਹਨ, ਸਗੋਂ ਵਧੇਰੇ ਵਿਸਤ੍ਰਿਤ, ਸੂਖਮ ਅਤੇ ਕਾਰਵਾਈ ਯੋਗ ਵੀ ਹੋ ਗਏ ਹਨ। ਇਸ ਨੇ ਨੀਤੀ ਨਿਯੋਜਨ ਪ੍ਰਕਿਰਿਆ ’ਚ ਵਧੇਰੇ ਕੁਸ਼ਲਤਾ ਅਤੇ ਨਿਸ਼ਚਿਤਤਾ ਲਿਆ ਦਿੱਤੀ ਹੈ।

ਅਗਾਊਂ-ਅਨੁਮਾਨ ਦੀ ਸਟੀਕਤਾ ’ਚ ਇਹ ਸੁਧਾਰ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਜਲਵਾਯੂ ਤਬਦੀਲੀ ਦੇ ਪ੍ਰਭਾਵ ’ਚ ਮੌਸਮ ਦੇ ਪੈਟਰਨ ਤੇਜ਼ੀ ਨਾਲ ਅਣਕਿਆਸੇ ਹੁੰਦੇ ਜਾ ਰਹੇ ਹਨ। ਵਰਖਾ ਦੀਆਂ ਘਟਨਾਵਾਂ ਵਿਸ਼ੇਸ਼ ਤੌਰ ’ਤੇ ਅਨਿਯਮਿਤ ਹੋ ਗਈਆਂ ਹਨ। ਬਹੁਤ ਭਾਰੀ ਅਤੇ ਬਹੁਤ ਜ਼ਿਆਦਾ ਸਥਾਨਕ ਵਰਖਾ ਦੀਆਂ ਘਟਨਾਵਾਂ ਦੀ ਗਿਣਤੀ ਹਾਲ ਹੀ ਦੇ ਸਾਲਾਂ ’ਚ ਕਾਫੀ ਵਧ ਗਈ ਹੈ ਅਤੇ ਇਸੇ ਤਰ੍ਹਾਂ ਖੁਸ਼ਕ ਦੌਰ ਵੀ ਵਧੇ ਹਨ। ਆਈ. ਐੱਮ. ਡੀ. ਦੇ ਸਾਹਮਣੇ ਅੱਗੇ ਦੀ ਚੁਣੌਤੀ ਇਨ੍ਹਾਂ ਘਟਨਾਵਾਂ ਦੇ ਅਗਾਊਂ-ਅਨੁਮਾਨਾਂ ’ਚ ਹੋਰ ਸੁਧਾਰ ਕਰਨਾ ਹੈ, ਕਿਉਂਕਿ ਇਨ੍ਹਾਂ ’ਚ ਵੱਡੇ ਪੱਧਰ ’ਤੇ ਆਫਤ ਅਤੇ ਵਿਨਾਸ਼ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ। ਅਜਿਹੇ ਕਈ ਹੋਰ ਕਾਰਨ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਖਰਾਬ ਮਾਨਸੂਨ ਦੀ ਸੰਭਾਵਨਾ ਨੂੰ ਹੁਣ ਓਨੀ ਚਿੰਤਾ ਦੇ ਵਿਸ਼ੇ ਦੇ ਰੂਪ ’ਚ ਨਹੀਂ ਦੇਖਿਆ ਜਾਂਦਾ। ਬਿਹਤਰ ਜਲ ਪ੍ਰਬੰਧਨ ਪ੍ਰਥਾਵਾਂ, ਜਲ ਭੰਡਾਰਾਂ ਦੀ ਸੁਰੱਖਿਆ ਦੇ ਯਤਨ, ਨਦੀ ਅਤੇ ਝੀਲ ਸਫਾਈ ਅਭਿਆਸਾਂ ਨੇ ਇਹ ਯਕੀਨੀ ਬਣਾਉਣ ’ਚ ਯੋਗਦਾਨ ਪਾਇਆ ਹੈ ਕਿ ਭਾਰਤ ਮਾਨਸੂਨ ਦੌਰਾਨ ਬਾਰਿਸ਼ ਦੀ ਕਮੀ ਨਾਲ ਨਜਿੱਠਣ ਲਈ ਬਹੁਤ ਬਿਹਤਰ ਤਰੀਕੇ ਨਾਲ ਤਿਆਰ ਹੈ।

ਪ੍ਰਮੁੱਖ ਪੇਂਡੂ ਰੋਜ਼ਗਾਰ ਗਾਰੰਟੀ ਪ੍ਰੋਗਰਾਮ ਦੇ ਤਹਿਤ ਕੀਤੇ ਗਏ ਕਾਰਜਾਂ ਦਾ ਇਕ ਵੱਡਾ ਹਿੱਸਾ ਜਲ ਸੁਰੱਖਿਆ ’ਤੇ ਕੇਂਦਰਿਤ ਸੀ। ਪੇਂਡੂ ਖੇਤਰਾਂ ’ਚ ਹਜ਼ਾਰਾਂ ਤਲਾਬਾਂ, ਖੂਹਾਂ, ਚੈੱਕ ਡੈਮਾਂ ਅਤੇ ਹੋਰ ਸਮਾਨ ਜਾਇਦਾਦਾਂ ਦੇ ਨਿਰਮਾਣ ਨੇ ਪਾਣੀ ਦੀ ਉਪਲਬਧਤਾ ’ਚ ਸੁਧਾਰ ਕੀਤਾ ਹੈ, ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਇਆ ਹੈ ਅਤੇ ਵਰਖਾ ਜਲ ’ਤੇ ਨਿਰਭਰਤਾ ਘੱਟ ਕੀਤੀ ਹੈ। ਕੇਂਦਰੀ ਧਰਤੀ ਹੇਠਲੇ ਪਾਣੀ ਦੇ ਬੋਰਡ ਅਤੇ ਰਾਜ ਸਰਕਾਰਾਂ ਵੱਲੋਂ ਤਿਆਰ ਕੀਤੇ ਗਏ ਜ਼ਮੀਨ ਹੇਠਲੇ ਪਾਣੀ ਦੇ ਸਰੋਤਾਂ ਦੇ ਕ੍ਰਮਵਾਰ ਮੁਲਾਂਕਣ ਨੇ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਜ਼ਮੀਨ ਹੇਠਲੇ ਪਾਣੀ ਦੀ ਸਥਿਤੀ ’ਚ ਉਤਸ਼ਾਹਜਨਕ ਸੁਧਾਰ ਦਿਖਾਇਆ ਹੈ। ਇਸੇ ਤਰ੍ਹਾਂ, ਨਦੀ ਅਤੇ ਝੀਲ ਸਫਾਈ ਅਭਿਆਸਾਂ ਨੇ ਕਈ ਜਲ ਸਰੋਤਾਂ ਨੂੰ ਆਮ ਵਰਤੋਂ ਲਈ ਆਸਾਨ ਬਣਾ ਦਿੱਤਾ ਹੈ। ਖਰਾਬ ਮਾਨਸੂਨ ਸਾਲ ’ਚ ਇਕ ਵੱਡੀ ਚਿੰਤਾ ਜਲ ਭੰਡਾਰਾ ਦਾ ਖਾਲੀ ਹੋਣਾ ਹੁੰਦੀ ਹੈ। ਪਿਛਲੇ 2 ਸਾਲਾਂ ’ਚ ਹੋਈ ਭਰਪੂਰ ਬਾਰਿਸ਼ ਦੇ ਕਾਰਨ (2024 ਅਤੇ 2025 ਦੋਵਾਂ ’ਚ ਮਾਨਸੂਨ ਦੌਰਾਨ 100 ਫੀਸਦੀ ਤੋਂ ਵੱਧ ਬਾਰਿਸ਼ ਹੋਈ) ਜਲ ਭੰਡਾਰ ਅਜੇ ਤੁਲਨਾਤਮਕ ਰੂਪ ’ਚ ਆਰਾਮਦਾਇਕ ਸਥਿਤੀ ’ਚ ਹਨ।

ਜਦੋਂ ਤੱਕ ਬਾਰਿਸ਼ ਦੀ ਕਮੀ ਅਸਲ ’ਚ ਬਹੁਤ ਤਿੱਖੀ ਨਾ ਹੋਵੇ, ਭਾਰਤ ਬਾਰਿਸ਼ ਦੀ ਬਹੁਤਾਤ ਦੀ ਤੁਲਨਾ ’ਚ ਕਮੀ ਨਾਲ ਨਜਿੱਠਣ ਲਈ ਬਿਹਤਰ ਤਿਆਰ ਦਿਸਦਾ ਹੈ, ਵਿਸ਼ੇਸ਼ ਤੌਰ ’ਤੇ ਜਦੋਂ ਇਸ ਦੇ ਕਾਰਨ ਹੜ੍ਹ ਅਤੇ ਆਫਤਾਂ ਆਉਂਦੀਆਂ ਹਨ। ਪਿਛਲੇ ਇਕ ਦਹਾਕੇ ’ਚ ਹਰ ਸਾਲ ਭਾਰੀ ਬਾਰਿਸ਼ ਦੀਆਂ ਘਟਨਾਵਾਂ ਦੇ ਨਤੀਜੇ ਵਜੋਂ ਘੱਟੋ-ਘੱਟ ਇਕ ਵੱਡੀ ਆਫਤ ਹੋਈ ਹੈ।

ਪ੍ਰਭਾਵ ਇਕਸਾਰ ਨਹੀਂ : ਪੂਰੇ ਦੇਸ਼ ਦੇ ਲਈ ਮਾਨਸੂਨ ਦਾ ਅਗਾਊਂ-ਅਨੁਮਾਨ, ਜੋ ਅਪ੍ਰੈਲ ’ਚ ਕੀਤਾ ਜਾਂਦਾ ਹੈ, ਉਪਯੋਗੀ ਅਤੇ ਸੰਕੇਤਕ ਹੈ ਪਰ ਇਹ ਬਾਰਿਸ਼ ’ਚ ਉਮੀਦ ਕੀਤੀਆਂ ਸਮੇਂ ਅਤੇ ਸਥਾਨ ਦੀਆਂ ਵਿਭਿੰਨਤਾਵਾਂ ਬਾਰੇ ਕੁਝ ਨਹੀਂ ਕਹਿੰਦਾ। 92 ਫੀਸਦੀ ਬਾਰਿਸ਼ ਦੇ ਅਗਾਊਂ-ਅਨੁਮਾਨ ਦਾ ਮਤਲਬ ਇਹ ਨਹੀਂ ਹੈ ਕਿ ਦੇਸ਼ ਦੇ ਹਰ ਸਥਾਨ ’ਤੇ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਵਿਸ਼ੇਸ਼ ਖੇਤਰਾਂ ਅਤੇ ਮਹੀਨਿਆਂ ਲਈ ਅਗਾਊਂ-ਅਨੁਮਾਨ ਮਈ ਦੇ ਮਹੀਨੇ ’ਚ ਕੀਤੇ ਜਾਂਦੇ ਹਨ।

ਇਸ ਸਾਲ, ਹਾਲਾਂਕਿ, ਆਈ. ਐੱਮ. ਡੀ. ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਵਿਅਕਤੀਗਤ ਖੇਤਰਾਂ ਅਤੇ ਮਹੀਨਿਆਂ ਲਈ ਕੀ ਸਥਿਤੀ ਹੋ ਸਕਦੀ ਹੈ। ‘ਸਾਧਾਰਨ ਤੋਂ ਘੱਟ ਬਾਰਿਸ਼’ ਲਗਭਗ ਪੂਰੇ ਦੇਸ਼ ’ਚ ਅਨੁਮਾਨਿਤ ਸੀ ਅਤੇ ਉੱਤਰ-ਪੂਰਬ, ਉੱਤਰ-ਪੱਛਮ ਅਤੇ ਦੱਖਣੀ ਪ੍ਰਾਇਦੀਪੀ ਭਾਰਤ ਦੇ ਸਿਰਫ ਕੁਝ ਖੇਤਰਾਂ ’ਚ ਸਾਧਾਰਨ ਜਾਂ ਸਾਧਾਰਨ ਤੋਂ ਵੱਧ ਬਾਰਿਸ਼ ਹੋਣ ਦੀ ਉਮੀਦ ਕੀਤੀ ਜਾ ਸਕਦੀ ਸੀ।

ਸੀਜ਼ਨ ਦੇ ਪਹਿਲੇ 2 ਮਹੀਨਿਆਂ (ਜੂਨ ਅਤੇ ਜੁਲਾਈ) ’ਚ ਬਾਰਿਸ਼ ਸਾਧਾਰਨ ਰਹਿਣ ਦੀ ਸੰਭਾਵਨਾ ਹੈ, ਜਦਕਿ ਦੂਜੀ ਛਿਮਾਹੀ (ਅਗਸਤ ਅਤੇ ਸਤੰਬਰ) ਦੇ ਖੁਸ਼ਕ ਰਹਿਣ ਦੀ ਉਮੀਦ ਹੈ, ਕਿਉਂਕਿ ਮਾਨਸੂਨ ਦੀ ਬਾਰਿਸ਼ ਨੂੰ ਦਬਾਉਣ ਦਾ ਮੁੱਖ ਕਾਰਨ, ਪੂਰਬੀ ਪ੍ਰਸ਼ਾਂਤ ਮਹਾਸਾਗਰ ’ਚ ਅਲ ਨੀਨੋ ਘਟਨਾ, ਜੁਲਾਈ ’ਚ ਕਦੇ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਭਾਰਤ ’ਤੇ ਇਸ ਦਾ ਪ੍ਰਭਾਵ ਆਮ ਤੌਰ ’ਤੇ 1 ਜਾਂ 2 ਮਹੀਨੇ ਦੇ ਫਰਕ ਤੋਂ ਬਾਅਦ ਮਹਿਸੂਸ ਕੀਤਾ ਜਾਂਦਾ ਹੈ।

ਅਪ੍ਰੈਲ ’ਚ ਹੀ ਵਿਸ਼ੇਸ਼ ਮਹੀਨਿਆਂ ਅਤੇ ਖੇਤਰਾਂ ਦੌਰਾਨ ਸੰਭਾਵਿਤ ਪ੍ਰਭਾਵਾਂ ਦਾ ਸੰਕੇਤ ਦੇਣਾ ਆਪਣੇ ਅਗਾਊਂ-ਅਨੁਮਾਨਾਂ ’ਚ ਆਈ. ਐੱਮ. ਡੀ. ਦੇ ਵਧਦੇ ਆਤਮਵਿਸ਼ਵਾਸ ਦਾ ਪ੍ਰਤੀਕ ਹੈ।

—ਅਮਿਤਾਭ ਸਿਨਹਾ

(‘ਆਈ. ਈ.’ ਤੋਂ ਧੰਨਵਾਦ ਸਹਿਤ)
 

  • Monsoon
  • Weather
  • Weather Update
  • Weather Forccast

ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ

NEXT STORY

Stories You May Like

  • high alert in punjab before august 15
    15 ਅਗਸਤ ਤੋਂ ਪਹਿਲਾਂ ਪੰਜਾਬ 'ਚ ਹਾਈ ਅਲਰਟ, DIG ਬੋਲੇ- ਫਰਜ਼ੀ ਈ-ਮੇਲਾਂ ਤੋਂ ਘਬਰਾਉਣ ਦੀ ਨਹੀਂ ਲੋੜ
  • monsoon gains momentum  daily rains expected
    ਮਾਨਸੂਨ ਨੇ ਫੜੀ ਰਫ਼ਤਾਰ, ਰੋਜ਼ਾਨਾ ਮੀਂਹ ਪੈਣ ਦੇ ਆਸਾਰ
  • weather update punjab monsoon rain imd
    ਪੰਜਾਬ 'ਚ ਅਗਲੇ 48 ਘੰਟੇ ਅਹਿਮ, 6 ਅਗਸਤ ਤੋਂ ਸੁਸਤ ਹੋ ਜਾਵੇਗਾ ਮਾਨਸੂਨ
  • if you are troubled by the problem of hair fall  then follow these tips
    ਮਾਨਸੂਨ 'ਚ ਝੜਦੇ ਵਾਲਾਂ ਦੀ ਸਮੱਸਿਆ ਤੋਂ ਹੋ ਗਏ ਪਰੇਸ਼ਾਨ ਤਾਂ ਅਪਣਾਓ ਇਹ ਨੁਸਖੇ
  • russia ukraine strike
    ਰੂਸ-ਯੂਕ੍ਰੇਨ ਵਿਚਾਲੇ ਨਹੀਂ ਰੁਕ ਰਹੇ ਹਮਲੇ ! ਤਾਜ਼ਾ ਸਟ੍ਰਾਈਕਾਂ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ
  • israel rejects trump  s gaza plan
    ਨਹੀਂ ਬਣ ਰਹੀ ਗੱਲ ! ਇਜ਼ਰਾਈਲ ਨੇ ਟਰੰਪ ਦੀ ਗਾਜ਼ਾ ਯੋਜਨਾ ਨੂੰ ਕਰ'ਤਾ ਰੱਦ
  • these vegetables are no less than a superfood
    ਬਰਸਾਤ ਦੇ ਮੌਸਮ 'ਚ ਕਿਸੇ 'ਸੁਪਰਫੂਡ' ਤੋਂ ਘੱਟ ਨਹੀਂ ਹਨ ਇਹ ਸਬਜ਼ੀਆਂ ! ਅੱਜ ਹੀ ਕਰੋ ਡਾਈਟ 'ਚ ਸ਼ਾਮਲ
  • monsoon session of up vidhan sabha to begin tomorrow
    ਕੱਲ ਤੋਂ ਸ਼ੁਰੂ ਹੋਵੇਗਾ up ਵਿਧਾਨ ਸਭਾ ਦਾ ਮਾਨਸੂਨ ਸੈਸ਼ਨ! ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
  • clashed two parties in jalandhar
    ਜਲੰਧਰ ਵਿਖੇ ਕਿਰਾਏ ਦੇ ਪੈਸਿਆਂ ਨੂੰ ਲੈ ਕੇ ਹੋਇਆ ਝਗੜਾ, ਮਕਾਨ ਮਾਲਕ 'ਤੇ...
  • worker dies due to electrocution
    ਜਲੰਧਰ ਦੇ ਦੋਮੋਰੀਆ ਪੁਲ 'ਤੇ ਬੋਰਿੰਗ ਦੌਰਾਨ ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ
  • punjab holiday update
    ਪੰਜਾਬ 'ਚ ਸੋਮਵਾਰ ਦੀ ਛੁੱਟੀ ਬਾਰੇ ਵੱਡੀ ਅਪਡੇਟ! ਜਾਣੋ ਕਿਹੜੇ ਸਕੂਲ ਖੁੱਲ੍ਹੇ ਤੇ...
  • weather forecast for punjab till august 20 heavy rains alert issued
    ਪੰਜਾਬ ਦੇ ਮੌਸਮ ਦੀ 20 ਅਗਸਤ ਤੱਕ ਵੱਡੀ ਭਵਿੱਖਬਾਣੀ! ਪਵੇਗਾ ਭਾਰੀ ਮੀਂਹ, ਇਨ੍ਹਾਂ...
  • one accused arrested with illicit liquor
    75 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸਣੇ ਇਕ ਮੁਲਜ਼ਮ ਗ੍ਰਿਫ਼ਤਾਰ
  • pinkoo tv releases a new animation video dudh piyo ji
    ਜੇ ਤੁਹਾਡੇ ਬੱਚੇ ਵੀ ਨਹੀਂ ਪੀਂਦੇ ਦੁੱਧ, ਤਾਂ ਵਿਖਾਓ Pinkoo TV ਦੀ ਇਹ ਵੀਡੀਓ,...
  • big weather forecast for the coming days in punjab
    ਪੰਜਾਬ 'ਚ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਦੀ ਵੱਡੀ ਭਵਿੱਖਬਾਣੀ ! ਇਨ੍ਹਾਂ...
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
Trending
Ek Nazar
ai hits visa company

ਵੀਜ਼ਾ ਕੰਪਨੀ 'ਚ AI ਦੀ ਮਾਰ ! 28 ਮੈਂਬਰੀ ਟੀਮ 'ਚੋਂ 10 ਕਰਮਚਾਰੀਆਂ ਦੀ ਛੁੱਟੀ

famous bollywood actress is no more

ਨਹੀਂ ਰਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ! ਨੀਂਦ 'ਚ ਹੀ ਹੋਇਆ ਦਿਹਾਂਤ, ਸਿਨੇਮਾ...

bihar born chef attended the party organized at scottish palace

ਬਿਹਾਰ 'ਚ ਜਨਮੇ ਸ਼ੈੱਫ ਨੇ ਸਕਾਟਿਸ਼ ਪੈਲੇਸ 'ਚ ਆਯੋਜਿਤ ਪਾਰਟੀ 'ਚ ਕੀਤੀ ਸ਼ਿਰਕਤ

fire in largest natural reserve

ਬੈਲਜੀਅਮ ਦੇ ਸਭ ਤੋਂ ਵੱਡੇ ਕੁਦਰਤੀ ਰਿਜ਼ਰਵ 'ਚ ਲੱਗੀ ਭਿਆਨਕ ਅੱਗ

earthquake in indonesia

ਇੰਡੋਨੇਸ਼ੀਆ: ਭੂਚਾਲ ਕਾਰਨ 51 ਲੋਕਾਂ ਦੀ ਮੌਤ, ਮਲਬੇ ਹੇਠ ਫਸੇ ਲੋਕਾਂ ਦੀ ਭਾਲ ਜਾਰੀ

daughters  sons  wife  person  funeral

ਧੀਆਂ-ਪੁੱਤਾਂ ਤੇ ਘਰਵਾਲੀ ਹੋਣ ਦੇ ਬਾਵਜੂਦ ਬੰਦੇ ਦਾ ਬੇਗਾਨਿਆਂ ਨੇ ਕੀਤਾ ਅੰਤਿਮ...

mosque built by  transgender

ਟਰਾਂਸਜੈਂਡਰ ਨੇ ਬਣਾ'ਤੀ ਮਸਜਿਦ ! ਬਣੀ ਚਰਚਾ ਅਤੇ ਵਿਵਾਦ ਦਾ ਵਿਸ਼ਾ

heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • arrest rules
      ਬਿਨਾਂ ਵਾਰੰਟ ਗ੍ਰਿਫ਼ਤਾਰ ਵਿਅਕਤੀ ਨੂੰ ਕਦੋਂ ਤੱਕ ਪੁਲਸ ਹਿਰਾਸਤ ’ਚ ਰੱਖਿਆ ਜਾ...
    • jagtar hawara parole
      ਜਗਤਾਰ ਸਿੰਘ ਹਵਾਰਾ : ਪੰਜਾਬ ਨੂੰ ਚੋਣ ਲਾਭ ਤੋਂ ਪਹਿਲਾਂ ਸੁਰੱਖਿਆ ਨੂੰ ਤਰਜੀਹ...
    • the growing trend of climbing
      ‘ਮੰਗਾਂ ਮਨਵਾਉਣ ਲਈ ਟਾਵਰਾਂ ਆਦਿ’ ’ਤੇ ਚੜ੍ਹਨ ਦਾ ਵਧਦਾ ਰੁਝਾਨ!
    • odyssey relevance
      ਨੋਲਨ ਦੀ ਫ਼ਿਲਮ ‘ਦ ਓਡਿਸੀ’ ਅੱਜ ਦੇ ਲਈ ਪ੍ਰਾਸੰਗਿਕ ਕਿਉਂ ?
    • cyber fraud security
      ਠੱਗੀ ਤੋਂ ਆਜ਼ਾਦੀ : ਹਰਿਆਣਾ ਨੇ ਕਿਵੇਂ ਬਣਾਇਆ ‘ਸਾਈਬਰ ਸੁਰੱਖਿਆ ਕਵਚ’
    • dialogue is must in politics
      ਸਿਆਸੀ ਜੀਵਨ ’ਚ ਸੰਵਾਦ ਕਾਇਮ ਰੱਖਣਾ ਜ਼ਰੂਰੀ
    • hemant soren cbi
      ਸੀ. ਬੀ. ਆਈ. ਜਾਂਚ ਤੋਂ ਕਿਉਂ ਭੱਜ ਰਹੇ ਹਨ ਹੇਮੰਤ ਸੋਰੇਨ
    • increasing defects in planes putting passengers lives at risk
      ‘ਜਹਾਜ਼ਾਂ ’ਚ ਵਧ ਰਹੀਆਂ ਖ਼ਾਮੀਆਂ’ ਯਾਤਰੀਆਂ ਦੀਆਂ ਜਾਨਾਂ ਪੈ ਰਹੀਆਂ ਖ਼ਤਰੇ ’ਚ!
    • government e marketplace
      ਸਮਾਵੇਸ਼ੀ, ਪਾਰਦਰਸ਼ੀ ਸਰਕਾਰੀ ਖ਼ਰੀਦ ਦਾ ਬਿਹਤਰੀਨ ਪਲੇਟਫਾਰਮ ਹੈ ਜੈੱਮ
    • rss gen z
      ਆਰ. ਐੱਸ. ਐੱਸ. ਦਾ ‘ਜੈੱਨ-ਜ਼ੀ’ ਨੂੰ ਲੈ ਕੇ ‘ਡੈਮੇਜ ਕੰਟਰੋਲ’, ਭਾਜਪਾ ਨੂੰ ਸਖ਼ਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +