ਲੰਡਨ : ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ’ਚ ਇਕ ਵਾਰ ਫਿਰ ਤੋਂ ਲੰਡਨ ਦੇ ਮੇਅਰ ਅਹੁਦੇ ਲਈ ਉਮੀਦਵਾਰੀ ਪੇਸ਼ ਕਰਨ ਦੀ ਤਿਆਰੀ ਕਰ ਰਹੇ ਸਾਦਿਕ ਖਾਨ ਨੇ ਵਾਅਦਾ ਕੀਤਾ ਕਿ ਕੋਰੋਨਾ ਵਾਇਰਸ ਦਾ ਅਸਰ ਘੱਟ ਹੋਣ ਤੋਂ ਬਾਅਦ ਉਹ ਇੰਗਲੈਂਡ ਦੀ ਇਸ ਰਾਜਧਾਨੀ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚਾਂ ਦੇ ਆਯੋਜਨ ਲਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨਗੇ।
ਐੱਨ. ਐੱਫ. ਐੱਲ. (ਨੈਸ਼ਨਲ ਫੁੱਟਬਾਲ ਲੀਗ), ਮੇਜਰ ਲੀਗ ਬੇਸਬਾਲ (ਐੱਮ. ਐੱਲ. ਬੀ.) ਦੇ ਮੈਚਾਂ ਦੀ ਸਫਲ ਮੇਜ਼ਬਾਨੀ ਤੋਂ ਬਾਅਦ ਖਾਨ ਨੇ ਉਮੀਦ ਪ੍ਰਗਟਾਈ ਕਿ ਉਹ ਲੰਡਨ ’ਚ ਆਈ. ਪੀ. ਐੱਲ. ਦੇ ਮੈਚਾਂ ਨੂੰ ਕਰਾਉਣਗੇ। ਉਨ੍ਹਾਂ ਕਿਹਾ, ‘‘ਮਹਾਮਾਰੀ ਤੋਂ ਬਾਅਦ ਇਕ ਬਿਹਤਰ ਲੰਡਨ ਬਣਾਉਣ ਦੀ ਮੇਰੀ ਯੋਜਨਾ ਦਾ ਇਕ ਹੈ।’’ ਉਸ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਲੰਡਨ ਦੇ ਲੋਕ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਰਿਸ਼ਭ ਪੰਤ ਵਰਗੇ ਖਿਡਾਰੀਆਂ ਨੂੰ ਇਥੋਂ ਦੇ ਦੋ ਸ਼ਾਨਦਾਰ ਕ੍ਰਿਕਟ ਮੈਦਾਨਾਂ ਲਾਰਡਸ ਤੇ ਓਵਲ ’ਚ ਦੇਖਣਾ ਚਾਹੁੰਦੇ ਹਨ। ਆਈ. ਪੀ. ਐੱਲ. ਦੀ ਮੇਜ਼ਬਾਨੀ ਲਈ ਲੰਡਨ ਸਭ ਤੋਂ ਸਹੀ ਥਾਂ ਹੈ। ਉਨ੍ਹਾਂ ਕਿਹਾ ਕਿ ਆਈ. ਪੀ. ਐੱਲ. ਮੈਚਾਂ ਦੇ ਆਯੋਜਨ ਨਾਲ ਸੈਰ-ਸਪਾਟੇ ਨੂੰ ਬੜ੍ਹਾਵਾ ਮਿਲੇਗਾ ਤੇ ਇਸ ਨਾਲ ਮਾਲੀਆ ਵੀ ਆਵੇਗਾ।
ਉਨ੍ਹਾਂ ਕਿਹਾ ਕਿ ਮੈਂ ਆਪਣੇ ਸ਼ਹਿਰ ’ਚ ਨਿਵੇਸ਼ ਲਈ ਗੱਲਾਂ ਕਰਨਾ ਬੰਦ ਨਹੀਂ ਕਰਾਂਗਾ ਤੇ ਇੰਡੀਅਨ ਪ੍ਰੀਮੀਅਰ ਲੀਗ ਨੂੰ ਲੰਡਨ ਲਿਆ ਕੇ ਨਾ ਸਿਰਫ ਹਰ ਦੇਸ਼ ਦੇ ਸਮਰਥਕਾਂ ਦੀ ਗਾਰੰਟੀ ਦੇਵਾਂਗਾ ਬਲਕਿ ਇਸ ਨਾਲ ਸੈਰ-ਸਪਾਟੇ ਨੂੰ ਬੜ੍ਹਾਵਾ ਮਿਲੇਗਾ। ਇਸ ਨਾਲ ਮਾਲੀਆ ਵੀ ਆਵੇਗਾ, ਜੋ ਸਾਨੂੰ ਆਪਣੇ ਪੈਰਾਂ ’ਤੇ ਫਿਰ ਤੋਂ ਖੜ੍ਹਾ ਹੋਣ ’ਚ ਮਦਦ ਕਰੇਗਾ। ਆਈ. ਪੀ. ਐੱਲ. ਦਾ 2009 ’ਚ ਦੱਖਣੀ ਅਫਰੀਕਾ ਵਿਚ ਆਯੋਜਨ ਹੋਇਆ ਸੀ, ਜਦਕਿ 2014 ’ਚ ਕੁਝ ਮੈਚ ਤੇ ਪੂਰੇ 2020 ਸੈਸ਼ਨ ਨੂੰ ਯੂ. ਏ. ਈ. ’ਚ ਆਯੋਜਿਤ ਕੀਤਾ ਗਿਆ ਸੀ।
ਰਾਹੁਲ ਦ੍ਰਾਵਿੜ ਦਾ ਅਜਿਹਾ ਗ਼ੁੱਸਾ ਵੇਖ ਵਿਰਾਟ ਕੋਹਲੀ ਵੀ ਬੋਲੇ- ਉਨ੍ਹਾਂ ਨੂੰ ਇਸ ਰੂਪ ’ਚ ਪਹਿਲਾਂ ਕਦੀ ਨਹੀਂ ਦੇਖਿਆ!
NEXT STORY