ਨਿਊਯਾਰਕ- ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਅਤੇ ਉਨ੍ਹਾਂ ਦੀ ਇੰਡੋਨੇਸ਼ੀਆਈ ਜੋੜੀਦਾਰ ਅਲਡਿਲਾ ਸੁਤਜਿਆਦੀ ਇਥੇ ਮਿਕਸਡ ਡਬਲਜ਼ ਦੇ ਸੈਮੀਫਾਈਨਲ 'ਚ ਡੋਨਾਲਡ ਯੰਗ ਅਤੇ ਟੇਲਰ ਟਾਊਨਸੇਂਡ ਦੀ ਅਮਰੀਕੀ ਜੋੜੀ ਤੋਂ 3-6, 4-6 ਨਾਲ ਹਾਰ ਕੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਏ।
ਭਾਰਤ ਤੇ ਇੰਡੋਨੇਸ਼ੀਆ ਦੀ ਜੋੜੀ ਨੇ ਇਸ ਤੋਂ ਪਹਿਲਾਂ ਇੱਕ ਘੰਟਾ 30 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਚੈੱਕ ਗਣਰਾਜ ਦੇ ਮੈਥਿਊ ਏਬਡੇਨ ਅਤੇ ਬਾਰਬੋਰਾ ਕ੍ਰੇਜਿਕੋਵਾ ਨੂੰ ਹਰਾਇਆ ਸੀ। 44 ਸਾਲਾ ਬੋਪੰਨਾ ਪਹਿਲਾਂ ਹੀ ਪੁਰਸ਼ ਡਬਲਜ਼ ਤੋਂ ਬਾਹਰ ਹੋ ਗਏ ਸਨ। ਉਨ੍ਹਾਂ ਦੀ ਅਤੇ ਏਬਡੇਨ ਦੀ ਜੋੜੀ ਤੀਜੇ ਦੌਰ ਵਿੱਚ ਮੈਕਸਿਮੋ ਗੋਂਜ਼ਾਲੇਜ਼ ਅਤੇ ਆਂਦਰੇਸ ਮੋਲਟੇਨੀ ਦੀ 16ਵਾਂ ਦਰਜਾ ਪ੍ਰਾਪਤ ਅਰਜਨਟੀਨਾ ਦੀ ਜੋੜੀ ਤੋਂ 1-6, 5-7 ਨਾਲ ਹਾਰ ਗਏ। ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਸੁਮਿਤ ਨਾਗਲ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਵਿੱਚ ਹਾਰ ਗਏ ਸਨ, ਜਦਕਿ ਯੂਕੀ ਭਾਂਬਰੀ ਅਤੇ ਐੱਨ ਸ਼੍ਰੀਰਾਮ ਬਾਲਾਜੀ ਵੀ ਪੁਰਸ਼ ਡਬਲਜ਼ ਵਿੱਚ ਵੱਖ-ਵੱਖ ਪੜਾਵਾਂ ਵਿੱਚ ਹਾਰ ਕੇ ਬਾਹਰ ਹੋ ਗਏ ਸਨ।
Paralympics : ਅਜੀਤ ਨੇ ਜੈਵਲਿਨ ਥ੍ਰੋਅ ਮੁਕਾਬਲੇ 'ਚ ਚਾਂਦੀ ਅਤੇ ਸੁੰਦਰ ਨੇ ਜਿੱਤਿਆ ਕਾਂਸੀ ਤਮਗਾ
NEXT STORY