ਸਪੋਰਟਸ ਡੈਸਕ- ਆਈ. ਪੀ. ਐੱਲ 2019 ਦੀ ਸ਼ੁਰੂਆਤ ਹੋ ਗਈ ਹੈ ਤੇ ਐੱਮ. ਏ. ਚਿਦੰਬਰਮ ਸਟੇਡੀਅਮ 'ਚ ਖੇਡੇ ਗਏ ਇਸ ਸਾਲ ਦੇ ਪਹਿਲੇ ਮੈਚ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਚੇਨਈ ਸੁਪਰ ਕਿੰਗਸ ਦੇ ਹੱਥਾਂ 7 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ 17.1 ਓਵਰ 'ਚ ਸਿਰਫ 70 ਦੌੜਾਂ 'ਤੇ ਹੀ ਆਲਆਊਟ ਹੋ ਗਈ ਤੇ ਚੇਨਈ ਨੇ ਇਸ ਟੀਚੇ ਨੂੰ 17.4 ਓਵਰ 'ਚ ਸਿਰਫ 3 ਵਿਕਟ ਦੇ ਨੁਕਸਾਨ 'ਤੇ ਹੀ ਹਾਸਲ ਕਰ ਲਿਆ।
ਉਪਰ ਦਿੱਤੀ ਗਈ ਜਾਣਕਾਰੀ ਨਾਲ ਤੁਹਾਨੂੰ ਇਹ ਪਤਾ ਚੱਲ ਗਿਆ ਹੋਵੇਗਾ ਦੀ ਆਈ. ਪੀ. ਐੱਲ 2019 'ਚ ਪਹਿਲੀ ਜਿੱਤ ਤੇ ਹਾਰ ਦਰਜ ਕਰਨ ਵਾਲੀ ਟੀਮਾਂ ਕਿਹੜੀਆਂ ਹਨ। ਹੁਣ ਪਹਿਲੀ ਦੌੜ , ਚੌਕੇ, ਛੱਕੇ ਤੇ ਵਿਕਟ ਲੈਣ ਵਾਲੇ ਖਿਡਾਰੀਆਂ 'ਤੇ ਵੀ ਇਕ ਨਜ਼ਰ ਪਾ ਲੈਂਦੇ ਹਨ।
ਪਹਿਲੀ ਦੌੜ : ਇਸ ਮੈਚ ਦੇ ਦੌਰਾਨ ਪਹਿਲੀ ਦੌੜ ਬਣਾਉਣ ਵਾਲਾ ਖਿਡਾਰੀ ਹੋਰ ਕੋਈ ਨਹੀਂ ਬਲਕਿ ਭਾਰਤੀ ਖਿਡਾਰੀ ਤੇ ਆਰ ਸੀ ਬੀ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਂ ਰਿਹਾ।
ਪਹਿਲਾ ਚੌਕਾ : ਪਾਰਥਿਵ ਪਟੇਲ ਇਸ ਮੈਚ 'ਚ ਤੇ ਟੂਰਨਾਮੈਂਟ ਦੀ ਪਹਿਲੀ ਦੌੜ ਬੇਸ਼ਕ ਕੋਹਲੀ ਨੇ ਬਣਾਈ ਹੋਵੇ ਪਰ ਟੂਰਨਾਮੈਂਟ ਦਾ ਪਹਿਲਾ ਚੌਕਾ ਪਾਰਥਿਵ ਪਟੇਲ ਦੇ ਬੱਲੇ ਚੋ ਨਿਕਾਲਿਆ ਹੈ।
ਪਹਿਲਾ ਛੱਕਾ : ਇਸ ਟੂਰਨਾਮੈਂਟ ਦੇ ਆਗਜ਼ ਹੋਣ ਨਾਲ ਹੀ ਇਸ ਮੈਚ 'ਚ ਪਹਿਲਾ ਛੱਕਾ ਲਗਾਉਣ ਵਾਲੇ ਮੋਇਨ ਅਲੀ ਪਹਿਲੇ ਖਿਡਾਰੀ ਬਣੇ।
ਪਹਿਲੀ ਵਿਕਟ: ਮੁੰਬਈ ਨੂੰ ਛੱਡ ਹੁਣ ਚੇਨਈ ਨਾਲ ਆਈ. ਪੀ. ਐੱਲ ਦਾ ਸਫਰ ਸ਼ੁਰੂ ਕਰਨ ਵਾਲੇ ਹਰਭਜਨ ਸਿੰਘ ਨੇ ਇਸ ਮੈਚ 'ਚ ਪਹਿਲੀ ਵਿਕਟ ਆਪਣੇ ਨਾਂ ਕੀਤੀ।
ਪਹਿਲਾ ਕੈਚ : ਇਕ ਪਾਸੇ ਜਿੱਥੇ ਹਰਭਜਨ ਨੇ ਟੂਰਨਾਮੈਂਟ ਦੀ ਪਹਿਲੀ ਵਿਕਟ ਆਪਣੇ ਨਾਂ ਕੀਤੀ ਉਥੇ ਹੀ ਪਹਿਲਾ ਕੈਚ ਰਵਿੰਦਰ ਜਡੇਜਾ ਦੇ ਨਾਂ ਰਿਹਾ।
'ਮੈਨ ਆਫ ਦੱ ਮੈਚ' ਪਾਉਣ ਵਾਲੇ ਹਰਭਜਨ ਨੂੰ ਇਸ ਪਾਕਿ ਨੇ ਗੇਂਦਬਾਜ਼ ਦਿੱਤੀ ਵਧਾਈ ਤਾਂ ਮਿਲਿਆ ਅਜਿਹਾ ਜਵਾਬ
NEXT STORY