ਦੁਬਈ- ਬ੍ਰੈਂਡਨ ਗਲੋਵੇਰ ਦੇ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ (12 ਦੌੜਾਂ 'ਤੇ 4 ਵਿਕਟਾਂ) ਦੇ ਦਮ 'ਤੇ ਨੀਦਰਲੈਂਡ ਨੇ ਮੰਗਲਵਾਰ ਨੂੰ ਇੱਥੇ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਦੇ ਕੁਆਲੀਫਾਇੰਗ ਪਲੇਅ ਆਫ ਵਿਚ ਯੂ. ਏ. ਈ. ਨੂੰ 8 ਵਿਕਟਾਂ ਨਾਲ ਹਰਾ ਕੇ ਅਗਲੇ ਸਾਲ ਆਸਟਰੇਲੀਆ ਵਿਚ ਹੋਣ ਵਾਲੇ ਟੂਰਨਾਮੈਂਟ ਦੀ ਟਿਕਟ ਹਾਸਲ ਕਰ ਲਈ।
ਨੀਦਰਲੈਂਡ ਨੇ ਯੂ. ਏ. ਈ. ਨੂੰ 20 ਓਵਰਾਂ ਵਿਚ 9 ਵਿਕਟਾਂ 'ਤੇ 80 ਦੌੜਾਂ ਹੀ ਬਣਾਉਣ ਦਿੱਤੀਆਂ ਤੇ ਫਿਰ ਸਿਰਫ 15.1 ਓਵਰਾਂ 2 ਵਿਕਟਾਂ ਦੇ ਨੁਕਸਾਨ 'ਤੇ ਟੀਚੇ ਨੂੰ ਹਾਸਲ ਕਰ ਲਿਆ। ਨੀਦਰਲੈਂਡ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲੀ ਤੀਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਪਾਪੂਆ ਨਿਊ ਗਿੰਨੀ ਤੇ ਆਇਰਲੈਂਡ ਨੇ ਕੁਆਲੀਫਾਈ ਕੀਤਾ ਹੈ।
ਅਸ਼ਵੇਤ ਖਿਡਾਰੀਆਂ ਨੂੰ ਮੈਦਾਨ 'ਤੇ ਘੱਟ ਗਿਣਤੀ 'ਚ ਉਤਾਰਨ 'ਤੇ ਕੇਪ ਕੋਬਰਾ ਟੀਮ ਦੀ ਜਾਂਚ
NEXT STORY