ਭੁਵਨੇਸ਼ਵਰ- ਓਡਿਸ਼ਾ ਦੀ ਨਵੀਂ ਬਣੀ ਭਾਜਪਾ ਸਰਕਾਰ ਨੇ ਹਾਕੀ ਇੰਡੀਆ ਨੂੰ ਬੜ੍ਹਾਵਾ ਦੇਣ ਦੀ ਆਪਣੀ ਪ੍ਰਤੀਬੱਧਤਾ ਜ਼ਾਹਿਰ ਕਰਦੇ ਹੋਏ ਹਾਕੀ ਇੰਡੀਆ ਦੇ ਨਾਲ ਆਪਣਾ ਸਪਾਂਸਰ ਕਰਾਰ 2036 ਤਕ ਵਧਾ ਦਿੱਤਾ ਹੈ। ਓਡਿਸ਼ਾ ਲਈ ਸਾਲ 2026 ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਤਦ ਉਸਦੀ ਸਥਾਪਨਾ ਦੇ 100 ਸਾਲ ਪੂਰੇ ਹੋ ਜਾਣਗੇ। ਓਡਿਸ਼ਾ 1936 ਵਿਚ ਆਜ਼ਾਦ ਸੂਬਾ ਬਣਿਆ ਸੀ।
ਇਸ ਸਾਂਝੇਦਾਰੀ ਨੂੰ ਹਾਕੀ ਇੰਡੀਆ ਦੇ ਮੁਖੀ ਦਿਲੀਪ ਟ੍ਰਿਕੀ, ਜਨਰਲ ਸਕੱਤਰ ਭੋਲਾ ਨਾਥ ਸਿੰਘ, ਓਡਿਸ਼ਾ ਦੇ ਮੁੱਖ ਮੰਤਰੀ ਮੋਹਨ ਚਰਣ ਮਾਂਜੀ, ਖੇਡ ਤੇ ਯੂਥ ਮਾਮਲਿਆਂ ਦੇ ਅੰਤਰ ਸੂਰਯਵੰਸ਼ੀ ਸੂਰਜ, ਮੁੱਖ ਸਕੱਤਰ ਤੇ ਮੁੱਖ ਵਿਕਾਸ ਕਮਿਸ਼ਨਰ ਪ੍ਰਦੀਪ ਕੁਮਾਰ ਜੇਨਾ ਦੀ ਹਾਜ਼ਰੀ ਵਿਚ ਇਕ ਉੱਚ ਪੱਧਰੀ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ।
ਟੀਮ ਇੰਡੀਆ ਦਾ ਮੁਕਾਬਲਾ ਅੱਜ ਬੰਗਲਾਦੇਸ਼ ਨਾਲ, ਟਾਪ ਆਰਡਰ ਤੇ ਦੂਬੇ ’ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ
NEXT STORY