ਸਪੋਰਟਸ ਡੈਸਕ— ਪਾਕਿਸਤਾਨ ਨੇ ਬੰਗਲਾਦੇਸ਼ ਦੀ ਬੇਨਤੀ ਨੂੰ ਮੰਨਦੇ ਹੋਏ ਅਪ੍ਰੈਲ ਵਿਚ ਖੇਡੇ ਜਾਣ ਵਾਲੇ ਵਨ ਡੇ ਮੈਚ ਦੀ ਤਰੀਕ ਨੂੰ ਬਦਲ ਦਿੱਤਾ ਹੈ। ਬੰਗਲਾਦੇਸ਼ ਨੇ 5 ਤੋਂ 9 ਅਪ੍ਰੈਲ ਤੱਕ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਤਹਿਤ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਦੀ ਵਧੀਆ ਤਿਆਰੀ ਲਈ ਇਕਲੌਤੇ ਵਨ ਡੇ ਮੈਚ ਨੂੰ 3 ਦੀ ਜਗ੍ਹਾ 1 ਅਪ੍ਰੈਲ ਨੂੰ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਸੀ।
ਪੀ. ਸੀ. ਬੀ. ਦੇ ਡਾਇਰੈਕਟਰ ਜਾਕੀਰ ਖਾਨ ਨੇ ਦੱਸਿਆ, ਪੀ. ਸੀ. ਬੀ. ਹਮੇਸ਼ਾ ਤੋਂ ਹੀ ਆਪਣੇ ਮੇਜ਼ਬਾਨ ਦੀ ਸਹੂਲਤ ਦੇ ਮੁਤਾਬਕ ਕੰਮ ਕਰਕੇ ਖੁਸ਼ ਹੁੰਦੀ ਹੈ। ਅਸੀਂ ਬੰਗਲਾਦੇਸ਼ ਦੀ ਪੁਪੁਰਸ਼ ਟੀਮ ਦੀ ਕਰਾਚੀ 'ਚ ਇਕ ਦਿਨ ਹੋਰ ਮੇਜ਼ਬਾਨੀ ਕਰਦੇ ਹੋਏ ਕਾਫ਼ੀ ਖੁਸ਼ ਹੋਵਾਂਗੇ। ਪਹਿਲਾਂ ਤੋਂ ਹੀ ਪਾਕਿਸਤਾਨ 'ਚ ਹੋ ਰਹੇ ਅੰਤਰਰਾਸ਼ਟਰੀ ਮੈਚ ਨੂੰ ਲੈ ਕੇ ਕਾਫ਼ੀ ਗੱਲਾਂ ਕੀਤੀਆਂ ਜਾ ਰਹੀ ਹੈ ਅਤੇ ਅਸੀਂ ਉਂਮੀਦ ਕਰਦੇ ਹਾਂ ਪੀ. ਸੀ. ਬੀ. ਅਜਿਹੀ ਹੀ ਚੰਗੀ ਕ੍ਰਿਕਟ ਆਪਣੇ ਚਾਓਣ ਵਾਲੀਆਂ ਲਈ ਲਿਆਵੇਗੀ ।
IPL 2020 : ਨਿਊਜ਼ੀਲੈਂਡ ਨੇ ਆਪਣੇ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਚੁੱਕੇ ਅਹਿਮ ਕਦਮ
NEXT STORY